ਜਦੋਂ ਸ਼ਾਹਰੁਖ ਨੇ ਆਪਣੇ ਹਨੀਮੂਨ ''ਤੇ ਪਤਨੀ ਗੌਰੀ ਖ਼ਾਨ ਨੂੰ ਬਣਾਇਆ ਸੀ ਮੂਰਖ, ਜਾਣੋ ਦਿਲਚਸਪ ਕਿੱਸਾ

11/03/2021 10:33:37 AM

ਮੁੰਬਈ (ਬਿਊਰੋ) - ਬਾਲੀਵੁੱਡ ਦੇ ਸੁਪਰ ਸਟਾਰ ਹੀਰੋ ਸ਼ਾਹਰੁਖ ਖ਼ਾਨ ਨੇ ਬੀਤੇ ਦਿਨ ਆਪਣਾ 56ਵਾਂ ਸੈਲੀਬ੍ਰੇਟ ਕੀਤਾ। ਸੋਸ਼ਲ ਮੀਡੀਆ 'ਤੇ ਸ਼ਾਹਰੁਖ ਖ਼ਾਨ ਦੇ ਬਰਥਡੇਅ ਸੈਲੀਬ੍ਰੇਸ਼ਨ ਦਾ ਜਸ਼ਨ ਚੱਲ ਰਿਹਾ ਹੈ। ਕਲਾਕਾਰਾਂ ਤੋਂ ਲੈ ਕੇ ਪ੍ਰਸ਼ੰਸਕ ਪੋਸਟਾਂ ਪਾ ਕੇ ਸ਼ਾਹਰੁਖ ਨੂੰ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ।

PunjabKesari

ਆਉ ਅੱਜ ਤੁਹਾਡੇ ਨਾਲ ਸ਼ਾਹਰੁਖ ਖ਼ਾਨ ਤੇ ਗੌਰੀ ਖ਼ਾਨ ਦੇ ਇੱਕ ਕਿੱਸੇ ਨੂੰ ਸਾਂਝਾ ਕਰਨ ਜਾ ਰਹੇ ਹਾਂ। ਸ਼ਾਹਰੁਖ ਤੇ ਗੌਰੀ ਖ਼ਾਨ ਦੇ ਵਿਆਹ ਨੂੰ 30 ਸਾਲ ਹੋ ਗਏ ਹਨ। ਇਸ ਜੋੜੇ ਨੇ 25 ਅਕਤੂਬਰ, 1991 ਨੂੰ ਵਿਆਹ ਕਰਵਾਇਆ ਸੀ। ਦੋਹਾਂ ਦੇ ਵਿਆਹ ਨੂੰ ਲੈ ਕੇ ਕਈ ਕਿੱਸੇ ਪ੍ਰਚਲਿਤ ਹਨ, ਖ਼ਾਸ ਕਰਕੇ ਹਨੀਮੂਨ ਵਾਲਾ ਕਿੱਸਾ।

PunjabKesari

ਦਰਅਸਲ ਸ਼ਾਹਰੁਖ ਖ਼ਾਨ ਨੇ ਗੌਰੀ ਖ਼ਾਨ ਨੂੰ ਵਿਆਹ ਤੋਂ ਬਾਅਦ ਹਨੀਮੂਨ ਲਈ ਪੈਰਿਸ ਲਿਜਾਣ ਦਾ ਵਾਅਦਾ ਕੀਤਾ ਸੀ ਪਰ ਉਹ ਗੌਰੀ ਨੂੰ ਦਾਰਜੀਲਿੰਗ ਲੈ ਗਏ। ਸ਼ਾਹਰੁਖ ਨੇ ਆਪਣੇ ਇੱਕ ਇੰਟਰਵਿਊ 'ਚ ਦੱਸਿਆ ਸੀ ਕਿ ਕਿਵੇਂ ਉਨ੍ਹਾਂ ਨੇ ਗੌਰੀ ਨੂੰ 'ਫੂਲ' ਬਣਾਇਆ ਸੀ।

PunjabKesari

ਸ਼ਾਹਰੁਖ ਖ਼ਾਨ ਨੇ ਕਿਹਾ, ''ਜਦੋਂ ਮੇਰਾ ਵਿਆਹ ਹੋਇਆ ਤਾਂ ਮੈਂ ਬਹੁਤ ਗਰੀਬ ਸੀ ਅਤੇ ਗੌਰੀ ਇਕ ਮਿਡਲ ਕਲਾਸ ਫੈਮਿਲੀ ਨਾਲ ਸਬੰਧ ਰੱਖਣ ਵਾਲੀ ਆਮ ਇਨਸਾਨ ਸੀ। ਸ਼ਾਹਰੁਖ ਖ਼ਾਨ ਨੇ ਕਿਹਾ, ਮੇਰੇ ਕੋਲ ਪੈਸੇ ਅਤੇ ਕੋਈ ਹਵਾਈ ਟਿਕਟ ਨਹੀਂ ਸੀ ਪਰ ਕਿਸੇ ਤਰ੍ਹਾਂ ਮੈਂ ਉਸ ਨੂੰ ਯਕੀਨ ਦਿਵਾਇਆ। ਮੈਂ ਉਸ ਨੂੰ ਬੇਵਕੂਫ ਬਣਾਇਆ ਕਿ ਅਸੀਂ ਪੈਰਿਸ ਜਾ ਰਹੇ ਹਾਂ ਪਰ ਉਸ ਨੂੰ ਦਾਰਜੀਲਿੰਗ ਲੈ ਗਿਆ।''

PunjabKesari

 ਦੋਵਾਂ ਦੀ ਦਾਰਜੀਲਿੰਗ ਵਾਲੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈਆਂ ਸਨ। ਅੱਜ ਗੌਰੀ ਖ਼ਾਨ ਤੇ ਸ਼ਾਹਰੁਖ ਖ਼ਾਨ ਹੈਪਲੀ ਕਪਲ ਹਨ। ਅਕਸਰ ਹੀ ਗੌਰੀ ਖ਼ਾਨ ਆਪਣੇ ਪਤੀ ਸ਼ਾਹਰੁਖ ਖ਼ਾਨ ਨਾਲ ਆਪਣੀ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਪਿਛੇ ਜਿਹੇ ਦੋਵਾਂ ਆਪਣੇ ਪੁੱਤਰ ਆਰੀਅਨ ਖ਼ਾਨ ਕਰਕੇ ਕਾਫੀ ਪ੍ਰੇਸ਼ਾਨ ਰਹੇ। ਹਾਲ ਹੀ 'ਚ ਡਰੱਗ ਕੇਸ 'ਚ ਫਸੇ ਆਰੀਅਨ ਖ਼ਾਨ ਨੂੰ  ਜ਼ਮਾਨਤ ਮਿਲੀ ਹੈ।

PunjabKesari


sunita

Content Editor

Related News