ਅਦਾਕਾਰਾ ਤਾਪਸੀ ਪੱਨੂੰ ਨਾਲ ਆਨਸਕ੍ਰੀਨ ਰੋਮਾਂਸ ਕਰਦੇ ਨਜ਼ਰ ਆਉਣਗੇ ਸ਼ਾਹਰੁਖ ਖ਼ਾਨ

Tuesday, Feb 23, 2021 - 01:56 PM (IST)

ਅਦਾਕਾਰਾ ਤਾਪਸੀ ਪੱਨੂੰ ਨਾਲ ਆਨਸਕ੍ਰੀਨ ਰੋਮਾਂਸ ਕਰਦੇ ਨਜ਼ਰ ਆਉਣਗੇ ਸ਼ਾਹਰੁਖ ਖ਼ਾਨ

ਮੁੰਬਈ: ਬਾਲੀਵੁੱਡ ਅਦਾਕਾਰਾ ਤਾਪਸੀ ਪੱਨੂੰ ਫ਼ਿਲਮ ‘ਬਦਲਾ’ ’ਚ ਕੰਮ ਕਰ ਚੁੱਕੀ ਹੈ ਜਿਸ ਨੂੰ ਅਦਾਕਾਰ ਸ਼ਾਹਰੁਖ ਖ਼ਾਨ ਦਾ ਸਮਰਥਨ ਮਿਲਿਆ ਸੀ। ਹੁਣ ਇਹ ਖ਼ਬਰ ਆ ਰਹੀ ਹੈ ਕਿ ਅਦਾਕਾਰ ਰਾਜਕੁਮਾਰ ਹਿਰਾਨੀ ਦੀ ਫ਼ਿਲਮ ’ਚ ਸ਼ਾਹਰੁਖ ਖ਼ਾਨ ਦੇ ਆਪੋਜ਼ਿਟ ਕੰਮ ਕਰੇਗੀ। ਉਹ ਫ਼ਿਲਮ ’ਚ ਮੁੱਖ ਹੈਰੋਇਨ ਦਾ ਰੋਲ ਨਿਭਾਏਗੀ। ਅਜਿਹਾ ਪਹਿਲੀ ਵਾਰ ਹੋਵੇਗਾ ਜਦੋਂ ਤਾਪਸੀ, ਸ਼ਾਹਰੁਖ ਖ਼ਾਨ ਦੇ ਨਾਲ ਕਿਸੇ ਫ਼ਿਲਮ ’ਚ ਨਜ਼ਰ ਆਵੇਗੀ। ਅਜਿਹੀਆਂ ਖ਼ਬਰਾਂ ਵੀ ਆ ਰਹੀਆਂ ਹਨ ਜਿਸ ’ਚ ਇਹ ਦਾਅਵਾ ਕੀਤਾ ਗਿਆ ਕਿ ਹਿਰਾਨੀ ਸ਼ਾਹਰੁਖ ਖ਼ਾਨ ਨਾਲ ‘ਮੁੰਨਾਭਾਈ ਐੱਮ.ਬੀ.ਬੀ.ਐੱਸ.’ ਬਣਾਉਣਾ ਚਾਹੁੰਦੇ ਹਨ ਪਰ ਇਸ ਦੀ ਫ੍ਰੈਂਚਾਇਜ਼ੀ ਵਿਧੁ ਵਿਨੋਦ ਚੋਪੜਾ ਦੇ ਕੋਲ ਹੈ। 
ਸ਼ਾਹਰੁਖ ਦੇ ਨਾਲ ਹਿਰਾਨੀ ਦੀ ਆਉਣ ਵਾਲੀ ਫ਼ਿਲਮ ਇਕ ਸੋਸ਼ਲ ਕਾਮੇਡੀ ਡਰਾਮਾ ਹੋਵੇਗੀ ਜੋ ਇਮੀਗ੍ਰੇਸ਼ਨ ਦੇ ਮੁੱਦੇ ’ਤੇ ਗੱਲ ਕਰੇਗੀ। ਇਸ ’ਚ ਸ਼ਾਹਰੁਖ ਇਕ ਇਮੀਗ੍ਰੇਟ ਦਾ ਰੋਲ ਨਿਭਾਉਂਦੇ ਨਜ਼ਰ ਆਉਣਗੇ ਜੋ ਪੰਜਾਬ ਤੋਂ ਕੈਨੇਡਾ ਰਹਿਣ ਚਲੇ ਜਾਂਦੇ ਹਨ। ਦਰਸ਼ਕਾਂ ਨੂੰ ਪਹਿਲੀ ਵਾਰ ਸ਼ਾਹਰੁਖ ਅਤੇ ਤਾਪਸੀ ਦੀ ਆਨਸਕ੍ਰੀਨ ਕੈਮਿਸਟਰੀ ਦੇਖਣ ਨੂੰ ਮਿਲੇਗੀ। ਰਿਪੋਰਟ ਮੁਤਾਬਕ ਇਹ ਫ਼ਿਲਮ 2022 ’ਚ ਰਿਲੀਜ਼ ਹੋ ਸਕਦੀ ਹੈ ਇਸ ਫ਼ਿਲਮ ਦੀ ਸ਼ੂਟਿੰਗ ਜੂਨ ’ਚ ਸ਼ੁਰੂ ਹੋ ਸਕਦੀ ਹੈ। ਫਿਲਹਾਲ ਰਾਜਕੁਮਾਰ ਹਿਰਾਨੀ ਫ਼ਿਲਮ ਦੀ ਸ਼ੂਟਿੰਗ ਲਈ ਜਗ੍ਹਾ ਵੀ ਤਲਾਸ਼ ਕਰ ਰਹੇ ਹਨ। ਇਸ ਫ਼ਿਲਮ ਦੇ ਪ੍ਰੀ-ਪ੍ਰਾਡੈਕਸ਼ਨ ਦਾ ਕੰਮ ਹੁਣ ਤੋਂ ਸ਼ੁਰੂ ਹੋ ਗਿਆ ਹੈ। 
ਅਦਾਕਾਰਾ ਤਾਪਸੀ ਨੇ ਆਪਣੀ ਅਗਲੀ ਫ਼ਿਲਮ ‘ਲੂਪ ਲਪੇਟਾ’ ਦੀ ਸ਼ੂਟਿੰਗ ਖ਼ਤਮ ਕਰ ਲਈ ਹੈ ਅਤੇ ਅਨੁਰਾਗ ਕਸ਼ਯਪ ਦੀ ਫ਼ਿਲਮ ‘ਦੋਬਾਰਾ’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਅਦਾਕਾਰਾ ਜਲਦ ਹੀ ਕ੍ਰਿਕਟਰ ਮਿਤਾਲੀ ਰਾਜ ’ਤੇ ਬਣਨ ਜਾ ਰਹੀ ਬਾਇਓਪਿਕ ਦੀ ਸ਼ੂਟਿੰਗ ਸ਼ੁਰੂ ਕਰੇਗੀ। ਹਾਲ ਹੀ ’ਚ ਅਨੁਰਾਗ ਕਸ਼ਯਪ ਨੇ ‘ਦੋਬਾਰਾ’ ਦਾ ਟੀਜ਼ਰ ਟਵੀਟ ਕੀਤਾ ਸੀ। ਟੀਜ਼ਰ ’ਚ ਹੀ ਫ਼ਿਲਮ ਦੀ ਝਲਕ ਮਿਲ ਗਈ ਸੀ। ਟੀਜ਼ਰ ’ਚ ਅਨੁਰਾਗ ਅਤੇ ਤਾਪਸੀ ਇਕੱਠੇ ਨਜ਼ਰ ਆ ਰਹੇ ਹਨ। ਅਨੁਰਾਗ ਇਸ ਥ੍ਰੀਲਰ ਫ਼ਿਲਮ ਦਾ ਨਿਰਦੇਸ਼ਨ ਕਰਨਗੇ।


author

Aarti dhillon

Content Editor

Related News