ਸ਼ਾਹਰੁਖ ਖ਼ਾਨ ਨੇ ਫੀਸ ਦੇ ਮਾਮਲੇ ’ਚ ਸਲਮਾਨ ਅਤੇ ਅਕਸ਼ੈ ਨੂੰ ਛੱਡਿਆ ਪਿੱਛੇ, ਫ਼ਿਲਮ ‘ਪਠਾਨ’ ਲਈ ਵਸੂਲੀ ਮੋਟੀ ਰਕਮ

03/25/2021 5:27:09 PM

ਮੁੰਬਈ: ਬਾਲੀਵੁੱਡ ਦੇ ਬਾਦਸ਼ਾਹ ਭਾਵ ਸ਼ਾਹਰੁਖ ਖ਼ਾਨ ਇਨੀਂ ਦਿਨੀਂ ਦੋ ਕਾਰਨਾਂ ਕਰਕੇ ਚਰਚਾ ’ਚ ਹਨ। ਪਹਿਲਾ ਕਾਰਨ ਤਾਂ ਅਜੇ ਦੇਵਗਨ ਦੇ ਨਾਲ ਉਨ੍ਹਾਂ ਦਾ ਵਿਗਿਆਪਨ ਹੈ। ਇਸ ਵਿਗਿਆਪਨ ’ਚ ਉਹ ਟਰੋਲ ਵੀ ਹੋਏ ਸਨ। ਦੂਜਾ ਕਾਰਨ ਉਨ੍ਹਾਂ ਦੀ ਆਉਣ ਵਾਲੀ ਫ਼ਿਲਮ ‘ਪਠਾਨ’ ਹੈ। ਅਦਾਕਾਰ ਸ਼ਾਹਰੁਖ ਖ਼ਾਨ ਫ਼ਿਲਮ ਦੀ ਸ਼ੂਟਿੰਗ ਕਰ ਰਹੇ ਹਨ ਅਤੇ ਇਸ ਦੇ ਕਈ ਜ਼ਬਰਦਸਤ ਐਕਸ਼ਨ ਸੀਨ ਅਤੇ ਵੀਡੀਓਜ਼ ਲੀਕ ਹੋ ਚੁੱਕੀਆਂ ਹਨ। ਇਸ ਤੋਂ ਇਲਾਵਾ ਫ਼ਿਲਮ ਨਾਲ ਜੁੜੀ ਹਰ ਦਿਨ ਇਕ ਨਵੀਂ ਜਾਣਕਾਰੀ ਸਾਹਮਣੇ ਆ ਰਹੀ ਹੈ। 

PunjabKesari
ਹੁਣ ਫ਼ਿਲਮ ‘ਪਠਾਨ’ ਅਤੇ ਸ਼ਾਹਰੁਖ ਖ਼ਾਨ ਨੂੰ ਲੈ ਕੇ ਇਕ ਨਵੀਂ ਜਾਣਕਾਰੀ ਸਾਹਮਣੇ ਆਈ ਹੈ ਜੋ ਕਿ ਸਭ ਨੂੰ ਹੈਰਾਨ ਕਰ ਦੇਵੇਗੀ। ਇਹ ਜਾਣਕਾਰੀ ਫ਼ਿਲਮ ਦੇ ਲਈ ਸ਼ਾਹਰੁਖ ਖ਼ਾਨ ਦੀ ਫੀਸ ਨੂੰ ਲੈ ਕੇ ਹੈ। ਕਿਹਾ ਜਾ ਰਿਹਾ ਹੈ ਕਿ ਸ਼ਾਹਰੁਖ ਖ਼ਾਨ ਨੇ ‘ਪਠਾਨ’ ਫ਼ਿਲਮ ’ਚ ਕੰਮ ਕਰਨ ਲਈ ਬਹੁਤ ਜ਼ਿਆਦਾ ਫੀਸ ਲਈ ਹੈ। ਫ਼ਿਲਮ ‘ਪਠਾਨ’ ਨਾਲ ਉਹ ਬਾਲੀਵੁੱਡ ਦੇ ਸਭ ਤੋਂ ਜ਼ਿਆਦਾ ਫੀਸ ਲੈਣ ਵਾਲੇ ਅਦਾਕਾਰ ਬਣ ਗਏ ਹਨ। ਫੀਸ ਦੇ ਮਾਮਲੇ ’ਚ ਉਨ੍ਹਾਂ ਨੇ ਅਦਾਕਾਰ ਅਕਸ਼ੈ ਕੁਮਾਰ ਨੂੰ ਵੀ ਪਛਾੜ ਦਿੱਤਾ ਹੈ। ਹਾਲ ਹੀ ’ਚ ਕਈ ਟਵਿਟਰ ਯੂਜ਼ਰਸ ਨੇ ਦਾਅਵਾ ਕੀਤਾ ਹੈ ਕਿ ‘ਪਠਾਨ’ ’ਚ ਕੰਮ ਕਰਨ ਲਈ ਸ਼ਾਹਰੁਖ ਖ਼ਾਨ ਨੇ 100 ਕਰੋੜ ਰੁਪਏ ਫੀਸ ਲਈ ਹੈ। ਇੰਨੀ ਫੀਸ ਬਾਲੀਵੁੱਡ ਦਾ ਕੋਈ ਅਦਾਕਾਰ ਨਹੀਂ ਲੈਂਦਾ। ਸਪਾਟਬਾਏ ਦੀ ਰਿਪੋਰਟ ਮੁਤਾਬਕ ਸ਼ਾਹਰੁਖ ਖ਼ਾਨ ਦੀ ਫੀਸ ਅਕਸ਼ੈ ਕੁਮਾਰ ਅਤੇ ਸਲਮਾਨ ਖ਼ਾਨ ਵਰਗੇ ਵੱਡੇ ਸਿਤਾਰਿਆਂ ਤੋਂ ਵੀ ਜ਼ਿਆਦਾ ਹੈ।

PunjabKesari
ਫ਼ਿਲਮ ’ਚ ਸ਼ਾਹਰੁਖ ਖ਼ਾਨ ਨੇ ਕੀਤੇ ਖਤਰਨਾਕ ਐਕਸ਼ਨ ਸੀਨ ਅਤੇ ਸਟੰਟ
ਹਾਲਾਂਕਿ ਸ਼ਾਹਰੁਖ ਖ਼ਾਨ ਦੀ ਫੀਸ ਨੂੰ ਲੈ ਕੇ ਫ਼ਿਲਮ ਦੇ ਮੇਕਅਰਸ ਜਾਂ ਅਦਾਕਾਰ ਵੱਲੋਂ ਕੋਈ ਅਧਿਕਾਰਿਕ ਜਾਣਕਾਰੀ ਨਹੀਂ ਦਿੱਤੀ ਗਈ ਹੈ। ਟਵਿਟਰ ਯੂਜ਼ਰਸ ਦੇ ਇਨ੍ਹਾਂ ਦਾਵਿਆਂ ’ਤੇ ਅਧਿਕਾਰਿਕ ਪੁਸ਼ਟੀ ਹੋਣ ਤੱਕ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਇਸ ਫ਼ਿਲਮ ਲਈ ਸ਼ਾਹਰੁਖ ਖ਼ਾਨ ਕਾਫ਼ੀ ਮਿਹਨਤ ਕਰ ਰਹੇ ਹਨ ਅਤੇ ਇਸ ’ਚ ਉਨ੍ਹਾਂ ਦੇ ਕਈ ਖਤਰਨਾਕ ਸਟੰਟ ਕੀਤੇ ਹਨ।

PunjabKesari
ਲੀਕ ਵੀਡੀਓ ’ਚ ਦਿਖਾਇਆ ਗਿਆ ਹੈ ਕਿ ਸ਼ਾਹਰੁਖ ਖ਼ਾਨ ਬੁਰਜ ਖਲੀਫ਼ਾ ਦੇ ਸਾਹਮਣੇ ਇਕ ਖਤਰਨਾਕ ਸੀਨ ਨੂੰ ਸ਼ੂਟ ਕਰ ਰਹੇ ਹਨ। ਇਸ ਫ਼ਿਲਮ ’ਚ ਸ਼ਾਹਰੁਖ ਖ਼ਾਨ ਤੋਂ ਇਲਾਵਾ ਦੀਪਿਕਾ ਪਾਦੁਕੋਣ ਅਤੇ ਅਦਾਕਾਰ ਜਾਨ ਇਬਰਾਹਿਮ ਲੀਡ ਰੋਲ ’ਚ ਦਿਖਾਈ ਦੇਣਗੇ। ਇਸ ’ਚ ਸਲਮਾਨ ਖ਼ਾਨ ਦੇ ਵੀ ਕੁਝ ਸੀਨ ਹੋਣਗੇ। ਇਸ ਫ਼ਿਲਮ ਨੂੰ ‘ਏਕ ਥਾ ਟਾਈਗਰ’ ਸੀਰੀਜ਼ ਨਾਲ ਜੋੜਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ। 


Aarti dhillon

Content Editor

Related News