ਬਾਲੀਵੁੱਡ ’ਚ 30 ਸਾਲ ਪੂਰੇ ਹੋਣ ’ਤੇ ਸ਼ਾਹਰੁਖ਼ ਖ਼ਾਨ ਨੇ ‘ਪਠਾਨ’ ਫ਼ਿਲਮ ਦੀ ਪਹਿਲੀ ਲੁੱਕ ਸੋਸ਼ਲ ਮੀਡੀਆ ’ਤੇ ਕੀਤੀ ਸਾਂਝੀ

06/25/2022 5:14:20 PM

ਬਾਲੀਵੁੱਡ ਡੈਸਕ: ਪ੍ਰਸ਼ੰਸਕਾਂ ਨੂੰ ਸ਼ਾਹਰੁਖ਼ ਖ਼ਾਨ ਦੀ ਫ਼ਿਲਮ ‘ਪਠਾਨ’ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਲੰਬੇ ਸਮੇਂ ਤੋਂ ‘ਪਠਾਨ’ ਫ਼ਿਲਮ ਕਾਫ਼ੀ ਚਰਚਾ ’ਚ ਹੈ। ਹੁਣ ਤੱਕ ਸ਼ਾਹਰੁਖ਼ ਖ਼ਾਨ ਦੀ ਲੁੱਕ ਦੇਖਣ ਨੂੰ ਨਹੀਂ ਮਿਲੀ ਸੀ। ਅੱਜ 25 ਜੂਨ ਨੂੰ ਸ਼ਾਹਰੁਖ਼ ਖ਼ਾਨ ਨੇ  ਬਾਲੀਵੁੱਡ ’ਚ ਆਪਣੇ 30 ਸਾਲ ਪੂਰੇ ਕਰ ਲਏ ਹਨ। ਇਸ ਖੁਸ਼ੀ ਦੇ ਮੌਕੇ ’ਤੇ ‘ਪਠਾਨ’ ਫ਼ਿਲਮ ਦੇ ਕਿੰਗ ਖ਼ਾਨ ਦੀ ਪਹਿਲੀ ਲੁੱਕ ਰਿਲੀਜ਼ ਕੀਤੀ ਗਈ ਹੈ। 

ਇਹ  ਵੀ ਪੜ੍ਹੋ : ਰਣਵੀਰ ਸਿੰਘ ਨੇ ਬੀਅਰ ਗ੍ਰਿਲਸ ਨਾਲ ਜੰਗਲਾਂ ਅਤੇ ਪਹਾੜਾਂ ’ਤੇ ਕੀਤੇ ਖ਼ਤਰਨਾਕ ਸਟੰਟ

ਸ਼ਾਹਰੁਖ਼ ਖ਼ਾਨ ਨੇ ਸੋਸ਼ਲ ਮੀਡੀਆ ’ਤੇ ਫ਼ਿਲਮ ਦਾ ਇਕ ਮੋਸ਼ਨ ਪੋਸਟਰ ਸਾਂਝਾ ਕੀਤਾ ਹੈ। ਪਠਾਨ ਦੇ ਮੋਸ਼ਨ ਪੋਸਟਰ ’ਚ ਸ਼ਾਹਰੁਖ਼ ਖ਼ਾਨ ਇਕ ਖ਼ਤਰਨਾਕ ਮਿਸ਼ਨ ਲਈ ਤਿਆਰ ਹੈ। ਅਦਾਕਾਰ  ਦੀ ਬੰਦੂਕ ਫਸੈਕਸਿੰਗ ਲੁੱਕ ਦਿਖਾਈ ਦੇ ਰਹੀ ਹੈ।

ਅਦਾਕਾਰ ਦੇ ਲੁੱਕ ਦੀ ਗੱਲ ਕਰੀਏ ਤਾਂ ਸ਼ਾਹਰੁਖ਼ ਖ਼ਾਨ ਲੰਬੇ ਬੂਟ ਅਤੇ ਪੈਂਟ ਸ਼ਰਟ ’ਚ ਦਿਖਾਈ ਦੇ ਰਹੇ ਹਨ। ਅਦਾਕਾਰ ਹੱਥ ’ਚ ਬੇਹੱਦ ਖ਼ਤਰਨਾਕ ਲੈ ਕੇ ਖੜ੍ਹੇ ਨਜ਼ਰ ਆ ਰਹੇ ਹਨ।ਉਨ੍ਹਾਂ ਦੇ ਚਿਹਰੇ ਅਤੇ ਬੁੱਲ੍ਹਾਂ ’ਤੇ ਖੂਨ ਦੇ ਧੱਬੇ ਵੀ ਦੇਖੇ ਜਾ ਸਕਦੇ ਹਨ।

PunjabKesari

ਇਹ  ਵੀ ਪੜ੍ਹੋ : ਵਾਈਟ ਸ਼ਾਰਟ ਡਰੈੱਸ ’ਚ ਸ਼ੇਫ਼ਾਲੀ ਜਰੀਵਾਲਾ ਨੇ ਦਿਖਾਏ ਹੁਸਨ ਦੇ ਜਲਵੇ, ਦੇਖੋ ਤਸਵੀਰਾਂ

ਜ਼ਿਕਰਯੋਗ ਹੈ ਕਿ ਫ਼ਿਲਮ ‘ਪਠਾਨ’ ’ਚ ਸ਼ਾਹਰੁਖ ਖ਼ਾਨ ਤੋਂ ਇਲਾਵਾ ਦੀਪਿਕਾ ਪਾਦੁਕੋਣ ਅਤੇ ਜੌਨ ਅਬ੍ਰਾਹਮ ਅਹਿਮ ਭੂਮਿਕਾਵਾਂ ’ਚ ਨਜ਼ਰ ਆਉਣ ਵਾਲੇ ਹਨ। ਪਠਾਨ 25 ਜਨਵਰੀ 2023 ਨੂੰ ਹਿੰਦੀ, ਤਾਮਿਲ ਅਤੇ ਤੇਲਗੂ ਭਾਸ਼ਾਵਾਂ ’ਚ ਰਿਲੀਜ਼ ਹੋਵੇਗੀ।


Anuradha

Content Editor

Related News