ਇੰਝ ਨਹੀਂ ਸ਼ਾਹਰੁਖ ਖ਼ਾਨ ਨੂੰ ਕਿੰਗ ਕਹਿੰਦੇ, ਇਕ ਇਵੈਂਟ ਲਈ ਕੈਰੀ ਕੀਤੀ 97 ਲੱਖ ਰੁਪਏ ਦੀ ਲੁੱਕ

Tuesday, Nov 08, 2022 - 12:51 PM (IST)

ਇੰਝ ਨਹੀਂ ਸ਼ਾਹਰੁਖ ਖ਼ਾਨ ਨੂੰ ਕਿੰਗ ਕਹਿੰਦੇ, ਇਕ ਇਵੈਂਟ ਲਈ ਕੈਰੀ ਕੀਤੀ 97 ਲੱਖ ਰੁਪਏ ਦੀ ਲੁੱਕ

ਮੁੰਬਈ (ਬਿਊਰੋ)– 2 ਨਵੰਬਰ ਨੂੰ ਸ਼ਾਹਰੁਖ ਖ਼ਾਨ ਨੇ ਆਪਣਾ 57ਵਾਂ ਜਨਮਦਿਨ ਮਨਾਇਆ। ਇਸ ਮੌਕੇ ’ਤੇ ਸ਼ਾਹਰੁਖ ਖ਼ਾਨ ਮੰਨਤ ਦੀ ਬਾਲਕਨੀ ’ਚੋਂ 2 ਵਾਰ ਬਾਹਰ ਨਿਕਲੇ। ਪ੍ਰਸ਼ੰਸਕਾਂ ਲਈ ਉਹ ਨਜ਼ਾਰਾ ਕਿਸੇ ਸੁਪਨੇ ਤੋਂ ਘੱਟ ਨਹੀਂ ਸੀ। ਇਸ ਤੋਂ ਇਲਾਵਾ ਜਨਮਦਿਨ ਮੌਕੇ ਸ਼ਾਹਰੁਖ ਨੇ ਆਪਣੇ ਲਾਇਲ ਪ੍ਰਸ਼ੰਸਕਾਂ ਲਈ ਫੈਨ ਮੀਟ ਰੱਖੀ। ਕਿੰਗ ਖ਼ਾਨ ਪਹਿਲਾਂ ਵੀ ਆਪਣੇ ਜਨਮਦਿਨ ਮੌਕੇ ਅਜਿਹਾ ਕਰ ਚੁੱਕੇ ਹਨ।

ਇਸ ਮੀਟ ਲਈ ਸ਼ਾਹਰੁਖ ਬੇਹੱਦ ਵੱਖਰੇ ਅੰਦਾਜ਼ ’ਚ ਪਹੁੰਚੇ। ਇਵੈਂਟ ਦੌਰਾਨ ਸ਼ਾਹਰੁਖ ਨੇ ਜੈਕੇਟ, ਵ੍ਹਾਈਟ ਡੈਨਿਮ ਤੇ ਵ੍ਹਾਈਟ ਟੀ-ਸ਼ਰਟ ਪਹਿਨੀ। ਹੁਣ ਹਾਲ ਹੀ ’ਚ ਖ਼ਬਰਾਂ ਆ ਰਹੀਆਂ ਹਨ ਕਿ ਇਸ ਫੈਨ ਮੀਟ ’ਤੇ ਕਿੰਗ ਖ਼ਾਨ ਨੇ 97 ਲੱਖ ਦੇ ਆਊਟਫਿੱਟ ਪਹਿਨੇ ਸਨ। ਇਸ ਗੱਲ ਦੀ ਜਾਣਕਾਰੀ ਐੱਸ. ਆਰ. ਕੇ. ਕਲੋਸੈੱਟ ਨਾਂ ਦੇ ਇਕ ਇੰਸਟਾਗ੍ਰਾਮ ਪੇਜ ਨੇ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ : ਹਰੀ ਸਿੰਘ ਨਲੂਆ ਦੀ ਜ਼ਿੰਦਗੀ ਨੂੰ ਦਰਸਾਉਂਦਾ ਸਿੱਧੂ ਮੂਸੇ ਵਾਲਾ ਦਾ ਗੀਤ ‘ਵਾਰ’ ਰਿਲੀਜ਼ (ਵੀਡੀਓ)

ਇੰਸਟਾਗ੍ਰਾਮ ’ਤੇ ਪੋਸਟ ਸਾਂਝੀ ਕਰਦਿਆਂ ਐੱਸ. ਆਰ. ਕੇ. ਕਲੋਸੈੱਟ ਨੇ ਸ਼ਾਹਰੁਖ ਦੇ ਲੁੱਕ ਦੀ ਜਾਣਕਾਰੀ ਸਾਂਝੀ ਕੀਤੀ। 2 ਨਵੰਬਰ ਨੂੰ ਹੋਈ ਫੈਨ ਮੀਟ ’ਚ ਕਿੰਗ ਖ਼ਾਨ ਨੇ ਗਿਵੇਂਚੀ ਬ੍ਰੈਂਡ ਦੀ ਜੈਕੇਟ ਕੈਰੀ ਕੀਤੀ ਸੀ, ਜਿਸ ਦੀ ਕੀਮਤ ਲਗਭਗ 1,63,555 ਹੈ। ਉਥੇ ਸ਼ਾਹਰੁਖ ਨੇ ਆਫ ਵ੍ਹਾਈਟ ਬ੍ਰੈਂਡ ਦੀ ਜੀਨਸ ਪਹਿਨੀ ਸੀ, ਜੋ ਲਗਭਗ 65,171 ਰੁਪਏ ਦੀ ਹੈ।

ਲੁੱਕ ਨਾਲ ਕਿੰਗ ਖ਼ਾਨ ਨੇ ਆਈਵੇਨ ਬ੍ਰੈਂਡ ਦੇ ਸਨਗਲਾਸਿਸ ਕੈਰੀ ਕੀਤੇ ਸਨ, ਜੋ 45,090 ਰੁਪਏ ਦਾ ਹੈ। ਕਿੰਗ ਖ਼ਾਨ ਦੇ ਇਸ ਲੁੱਕ ’ਚ ਸਭ ਤੋਂ ਮਹਿੰਗੀ ਚੀਜ਼ ਉਨ੍ਹਾਂ ਦੀ ਰੋਲੈਕਸ ਘੜੀ ਸੀ, ਇਸ ਰਾਇਲ ਘੜੀ ਦੀ ਕੀਮਤ 74,18,000 ਰੁਪਏ ਦੇ ਕਰੀਬ ਹੈ। ਇਸ ਤੋਂ ਇਲਾਵਾ ਕਿੰਗ ਖ਼ਾਨ ਨੇ 3 ਬ੍ਰੇਸਲੇਟ ਪਹਿਨੇ ਸਨ, ਜਿਨ੍ਹਾਂ ’ਚ 2 ਬ੍ਰੇਸਲੇਟ ਕਾਰਟੀਅਰ ਬ੍ਰੈਂਡ ਦੇ ਸਨ। ਇਕ ਬ੍ਰੇਸਲੇਟ ਦੀ ਕੀਮਤ 6,21,421 ਰੁਪਏ ਸੀ, ਉਥੇ ਦੂਜਾ ਬ੍ਰੇਸਲੇਟ 6,00,000 ਰੁਪਏ ਦਾ ਸੀ। ਤੀਜਾ ਬ੍ਰੇਸਲੇਟ ਐੱਲ. ਵੀ. ਬ੍ਰੈਂਡ ਦਾ ਸੀ, ਜੋ 7,53,239 ਰੁਪਏ ਹੈ।

PunjabKesari

ਫੁੱਟਵਿਅਰ ਦੀ ਗੱਲ ਕਰੀਏ ਤਾਂ ਕਿੰਗ ਖ਼ਾਨ ਨੇ ਇਸ ਲੁੱਕ ਲਈ ਗੋਲਡਨ ਗੂਜ਼ ਬ੍ਰਾਂਡ ਦੇ ਸਨਿਕਰਸ ਕੈਰੀ ਕੀਤੇ ਸਨ, ਜੋ ਲਗਭਗ 79,523 ਰੁਪਏ ਦੇ ਹਨ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਲਗਭਗ 97 ਲੱਖ ਦੀ ਕੀਮਤ ’ਚ ਸ਼ਾਹਰੁਖ ਦਾ ਇਹ ਲੁੱਕ ਪੂਰਾ ਹੋਇਆ ਹੈ।

ਜਦੋਂ ਤੋਂ ਸ਼ਾਹਰੁਖ ਦੇ ਇਸ ਜਨਮਦਿਨ ਲੁੱਕ ਦੀ ਡਿਟੇਲ ਸਾਹਮਣੇ ਆਈ ਹੈ, ਪ੍ਰਸ਼ੰਸਕ ਹੈਰਾਨ ਹੋ ਗਏ ਹਨ। ਸੋਸ਼ਲ ਮੀਡੀਆ ਯੂਜ਼ਰਸ ਇਸ ਪੋਸਟ ’ਤੇ ਰੱਜ ਕੇ ਪ੍ਰਤੀਕਿਰਿਆ ਦੇ ਰਹੇ ਹਨ। ਇਕ ਯੂਜ਼ਰ ਨੇ ਕੁਮੈਂਟ ’ਚ ਲਿਖਿਆ, ‘‘ਸੱਤ ਜਨਮ ਤਕ ਖਾ ਸਕਦੇ ਹਾਂ ਇੰਨੇ ਪੈਸਿਆਂ ਨੂੰ।’’ ਦੂਜੇ ਯੂਜ਼ਰ ਨੇ ਲਿਖਿਆ, ‘‘ਇੰਨੇ ’ਚ ਤਾਂ ਮੇਰਾ ਘਰ, ਪਰਿਵਾਰ, ਜਾਇਦਾਦ ਤੇ ਕਿਡਨੀ ਸਭ ਕੁਝ ਵਿਕ ਜਾਵੇਗਾ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News