ਕਿੰਗ ਖਾਨ ਨੇ ਜ਼ਮੀਨ ਤੋਂ 3000 ਫੁੱਟ ਉੱਪਰ ਮਨਾਇਆ ਬੇਟੇ ਅਬਰਾਮ ਦਾ ''ਬਰਥ ਡੇ''

Saturday, May 28, 2016 - 07:39 AM (IST)

ਕਿੰਗ ਖਾਨ ਨੇ ਜ਼ਮੀਨ ਤੋਂ 3000 ਫੁੱਟ ਉੱਪਰ ਮਨਾਇਆ ਬੇਟੇ ਅਬਰਾਮ ਦਾ ''ਬਰਥ ਡੇ''

ਮੁੰਬਈ : ਬਾਲੀਵੁੱਡ ਸੁਪਰ ਸਟਾਰ ਕਿੰਗ ਖਾਨ ਸ਼ਾਹਰੁਖ ਖਾਨ ਨੇ ਆਪਣੇ ਸਭ ਤੋਂ ਛੋਟੇ ਬੇਟੇ ਅਬਰਾਮ ਦਾ ਤੀਜਾ ਜਨਮ ਦਿਨ ਜ਼ਮੀਨ ਤੋਂ 3000 ਫੁੱਟ ਉੱਪਰ ਮਨਾਇਆ। ਦਰਅਸਲ ਸ਼ਾਹਰੁਖ ਨੇ ਅਬਰਾਮ ਦਾ ਜਨਮ ਦਿਨ ਇਕ ਜਹਾਜ਼ ਵਿਚ ਸੈਲੀਬ੍ਰੇਟ ਕੀਤਾ। ਅਦਾਕਾਰ ਸ਼ਾਹਰੁਖ ਆਪਣੇ ਦੋ ਬੱਚਿਆਂ ਸੁਹਾਨਾ ਅਤੇ ਅਬਰਾਮ ਨਾਲ ਜਹਾਜ਼ ਰਾਹੀਂ ਭਾਰਤ ਪਰਤ ਰਹੇ ਸਨ, ਜਿਨ੍ਹਾਂ ਨੂੰ ਉਹ ਪਿਆਰ ਨਾਲ ਮਿਨੀਓਂਸ ਕਹਿੰਦੇ ਹਨ।
ਜਾਣਕਾਰੀ ਅਨੁਸਾਰ ਸ਼ਾਹਰੁਖ ਨੇ ਇੰਸਟਾਗ੍ਰਾਮ ''ਤੇ ਦੋਹਾਂ ਬੱਚਿਆਂ ਦੀ ਤਸਵੀਰ ਸਾਂਝੀ ਕੀਤੀ ਅਤੇ ਟਵਿਟਰ ''ਤੇ ਇਸ ਦੀ ਜਾਣਕਾਰੀ ਦਿੰਦੇ ਹੋਏ ਲਿਖਿਆ ਕਿ ਜਹਾਜ਼ ਰਾਹੀਂ ਭਾਰਤ ਪਰਤਦੇ ਸਮੇਂ ਆਪਣੇ ਦੋ ਮਿਨੀਓਂਸ ਨਾਲ ਜਨਮ ਦਿਨ ਦਾ ਜਸ਼ਨ ਮਨਾਇਆ। ਜ਼ਿਕਰਯੋਗ ਹੈ ਕਿ ਅਬਰਾਮ ਦਾ ਜਨਮ 27 ਮਈ 2013 ਨੂੰ ਸਰੋਗੇਸੀ (ਕਿਸੇ ਜੋੜੀ ਦਾ ਬੱਚਾ ਕਿਸੇ ਹੋਰ ਦੇ ਕੁੱਖੋਂ ਹੋਣਾ) ਰਾਹੀਂ ਹੋਇਆ ਸੀ।


Related News