ਥ੍ਰਿਲਰ ਫ਼ਿਲਮ ’ਚ ਨਜ਼ਰ ਆ ਸਕਦੇ ਨੇ ਸ਼ਾਹਰੁਖ ਖ਼ਾਨ, ਵਿਸ਼ਾਲ ਭਾਰਦਵਾਜ ਨਾਲ ਪਹਿਲੀ ਵਾਰ ਕਰਨਗੇ ਕੰਮ!

Wednesday, Jan 10, 2024 - 01:01 PM (IST)

ਥ੍ਰਿਲਰ ਫ਼ਿਲਮ ’ਚ ਨਜ਼ਰ ਆ ਸਕਦੇ ਨੇ ਸ਼ਾਹਰੁਖ ਖ਼ਾਨ, ਵਿਸ਼ਾਲ ਭਾਰਦਵਾਜ ਨਾਲ ਪਹਿਲੀ ਵਾਰ ਕਰਨਗੇ ਕੰਮ!

ਮੁੰਬਈ (ਬਿਊਰੋ)– ਜਿਥੇ ਸ਼ਾਹਰੁਖ ਖ਼ਾਨ ਲਈ ਪਿਛਲਾ ਸਾਲ ਬਹੁਤ ਵਧੀਆ ਸਾਬਤ ਹੋਇਆ, ਉਥੇ ਵਿਸ਼ਾਲ ਭਾਰਦਵਾਜ ਆਪਣੀਆਂ ਰਚਨਾਤਮਕ ਫ਼ਿਲਮਾਂ ਲਈ ਮਸ਼ਹੂਰ ਹਨ। ਖ਼ਬਰਾਂ ਦੀ ਮੰਨੀਏ ਤਾਂ ਸ਼ਾਹਰੁਖ ਖ਼ਾਨ ਤੇ ਵਿਸ਼ਾਲ ਭਾਰਦਵਾਜ ਜਲਦ ਹੀ ਇਕ ਥ੍ਰਿਲਰ ਫ਼ਿਲਮ ਲਈ ਇਕੱਠੇ ਕੰਮ ਕਰ ਸਕਦੇ ਹਨ।

ਸ਼ਾਹਰੁਖ ਤੇ ਵਿਸ਼ਾਲ ਪਹਿਲੀ ਵਾਰ ਇਕੱਠੇ ਕੰਮ ਕਰ ਸਕਦੇ ਹਨ
ਸ਼ਾਹਰੁਖ ਖ਼ਾਨ ਹਮੇਸ਼ਾ ਆਪਣੇ ਪ੍ਰਸ਼ੰਸਕਾਂ ਨੂੰ ਹੈਰਾਨ ਕਰਨਾ ਪਸੰਦ ਕਰਦੇ ਹਨ। ਹਿੰਦੁਸਤਾਨ ਟਾਈਮਜ਼ ਮੁਤਾਬਕ ਇੰਡਸਟਰੀ ’ਚ ਅੰਦਰੂਨੀ ਚਰਚਾ ਹੈ ਕਿ ਸ਼ਾਹਰੁਖ ਖ਼ਾਨ ਵਿਸ਼ਾਲ ਭਾਰਦਵਾਜ ਨਾਲ ਆਪਣੀ ਅਗਲੀ ਫ਼ਿਲਮ ਸਾਈਨ ਕਰ ਸਕਦੇ ਹਨ। ਇਹ ਫ਼ਿਲਮ ਖ਼ਾਸ ਵਿਸ਼ਾਲ ਭਾਰਦਵਾਜ ਸਟਾਈਲ ’ਚ ਹੋਵੇਗੀ, ਜਿਸ ’ਚ ਕਾਫੀ ਰੋਮਾਂਚ ਤੇ ਵੱਖ-ਵੱਖ ਸ਼ੇਡਸ ਦੇਖਣ ਨੂੰ ਮਿਲਣਗੇ। ਹਾਲਾਂਕਿ ਭਾਰਦਵਾਜ ਦੀ ਸਿਨੇਮੈਟਿਕ ਦੁਨੀਆ ਸ਼ਾਹਰੁਖ ਦੀ ਸਿਨੇਮੇਟਿਕ ਦੁਨੀਆ ਤੇ ਅਕਸ ਤੋਂ ਬਹੁਤ ਵੱਖਰੀ ਹੈ ਪਰ ਸ਼ਾਹਰੁਖ ਇਸ ਪ੍ਰਾਜੈਕਟ ਲਈ ਤਿਆਰ ਹਨ ਕਿਉਂਕਿ ਇਹ ਉਨ੍ਹਾਂ ਲਈ ਕੁਝ ਨਵਾਂ ਪੇਸ਼ ਕਰੇਗਾ। ਸ਼ਾਹਰੁਖ ਖ਼ਾਨ ਨੂੰ ਸਕ੍ਰਿਪਟ ਕਾਫੀ ਪਸੰਦ ਆਈ ਹੈ ਤੇ ਦੋਵੇਂ ਇਸ ਸਮੇਂ ਸਕ੍ਰਿਪਟ ਨੂੰ ਲੈ ਕੇ ਚਰਚਾ ’ਚ ਹਨ। ਇਹ ਪਹਿਲੀ ਵਾਰ ਹੋਵੇਗਾ ਜਦੋਂ ਸ਼ਾਹਰੁਖ ਖ਼ਾਨ ਤੇ ਵਿਸ਼ਾਲ ਭਾਰਦਵਾਜ ਇਕੱਠੇ ਕੰਮ ਕਰਨਗੇ।

ਇਹ ਖ਼ਬਰ ਵੀ ਪੜ੍ਹੋ : 3000 ਕਰੋੜ ਦੇ ਮਾਲਕ ਰਿਤਿਕ ਰੌਸ਼ਨ ਕੋਲ ਹੈ 100 ਕਰੋੜ ਦਾ ਘਰ, ਇਕ ਫ਼ਿਲਮ ਲਈ ਵਸੂਲਦੇ ਨੇ ਇੰਨੀ ਮੋਟੀ ਰਕਮ

ਵਿਸ਼ਾਲ ਭਾਰਦਵਾਜ ਸ਼ਾਹਰੁਖ ਨਾਲ ਕੰਮ ਕਰਨਾ ਚਾਹੁੰਦੇ ਹਨ
ਵਿਸ਼ਾਲ ਭਾਰਦਵਾਜ ਅਕਸਰ ਸ਼ਾਹਰੁਖ ਖ਼ਾਨ ਨਾਲ ਕੰਮ ਕਰਨ ਦੀ ਇੱਛਾ ਜ਼ਾਹਿਰ ਕਰ ਚੁੱਕੇ ਹਨ। ਆਪਣੀ ਫ਼ਿਲਮ ‘ਖ਼ੁਫ਼ੀਆ’ ਦੀ ਪ੍ਰਮੋਸ਼ਨ ਦੌਰਾਨ ਉਨ੍ਹਾਂ ਕਿਹਾ ਸੀ, ‘‘ਇਕ ਸਮੇਂ ’ਚ ਮੈਂ ਤੇ ਸ਼ਾਹਰੁਖ ਇਕ ਫ਼ਿਲਮ ਕਰਨ ਦੇ ਕਾਫ਼ੀ ਕਰੀਬ ਆਏ ਸੀ। ਫ਼ਿਲਮ ਦਾ ਐਲਾਨ ਵੀ ਹੋ ਚੁੱਕਾ ਸੀ ਤੇ ਅਸੀਂ ਸ਼ੂਟਿੰਗ ਸ਼ੁਰੂ ਕਰਨ ਵਾਲੇ ਸੀ ਪਰ ਕਿਸੇ ਕਾਰਨ ਅਜਿਹਾ ਨਹੀਂ ਹੋ ਸਕਿਆ।’’

ਸ਼ਾਹਰੁਖ ਖ਼ਾਨ ਦੀਆਂ ਤਿੰਨ ਫ਼ਿਲਮਾਂ 2023 ’ਚ ਰਿਲੀਜ਼ ਹੋਈਆਂ
2023 ਯਕੀਨੀ ਤੌਰ ’ਤੇ ਸ਼ਾਹਰੁਖ ਖ਼ਾਨ ਲਈ ਸ਼ਾਨਦਾਰ ਸਾਲ ਸਾਬਤ ਹੋਇਆ। ਜਨਵਰੀ ’ਚ ਰਿਲੀਜ਼ ਹੋਈ ਫ਼ਿਲਮ ‘ਪਠਾਨ’ ਨੇ ਜ਼ਬਰਦਸਤ ਕਮਾਈ ਕੀਤੀ ਸੀ। ਸਤੰਬਰ ’ਚ ਰਿਲੀਜ਼ ਹੋਈ ਫ਼ਿਲਮ ‘ਜਵਾਨ’ ਨੇ ਵੀ ਜ਼ਬਰਦਸਤ ਮੁਨਾਫ਼ਾ ਕਮਾਇਆ ਸੀ। ਇਨ੍ਹਾਂ ਦੋਵਾਂ ਫ਼ਿਲਮਾਂ ਦੇ ਬਾਕਸ ਆਫਿਸ ਕਲੈਕਸ਼ਨ ਨੇ ਸਾਬਤ ਕਰ ਦਿੱਤਾ ਕਿ ਸਾਲ 2023 ਸ਼ਾਹਰੁਖ ਦੇ ਨਾਂ ਸੀ। ਦੋਵਾਂ ਫ਼ਿਲਮਾਂ ਨੇ ਦੁਨੀਆ ਭਰ ’ਚ 1000 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕੀਤੀ ਸੀ। ਸ਼ਾਹਰੁਖ ਖ਼ਾਨ ਦੀ ‘ਡੰਕੀ’ ਸਾਲ ਦੇ ਆਖਰੀ ਮਹੀਨੇ ਰਿਲੀਜ਼ ਹੋਈ ਸੀ। ਰਾਜਕੁਮਾਰ ਹਿਰਾਨੀ ਦੇ ਨਿਰਦੇਸ਼ਨ ਹੇਠ ਬਣੀ ਇਹ ਫ਼ਿਲਮ ਵੀ ਚੰਗੀ ਕਲੈਕਸ਼ਨ ਕਰ ਰਹੀ ਹੈ।

ਵਿਸ਼ਾਲ ਭਾਰਦਵਾਜ ਦੇ 2 ਪ੍ਰਾਜੈਕਟ 2023 ’ਚ OTT ’ਤੇ ਰਿਲੀਜ਼ ਹੋਏ
ਪਿਛਲੇ ਸਾਲ ਫ਼ਿਲਮ ਨਿਰਮਾਤਾ ਦੀ ਫ਼ਿਲਮ ‘ਖ਼ੁਫ਼ੀਆ’ OTT ਪਲੇਟਫਾਰਮ Netflix ’ਤੇ ਰਿਲੀਜ਼ ਹੋਈ ਸੀ। ਇਸ ਫ਼ਿਲਮ ’ਚ ਤੱਬੂ, ਅਲੀ ਫਜ਼ਲ ਤੇ ਵਾਮਿਕਾ ਗੱਬੀ ਨਜ਼ਰ ਆਏ ਸਨ। ਵਿਸ਼ਾਲ ਭਾਰਦਵਾਜ ਦੀ ਵੈੱਬ ਸੀਰੀਜ਼ ‘ਚਾਰਲੀ ਚੋਪੜਾ’ ਵੀ ਸੋਨੀ ਲਿਵ ’ਤੇ ਰਿਲੀਜ਼ ਹੋਈ ਸੀ। ਇਸ ਸੀਰੀਜ਼ ’ਚ ਲਾਰਾ ਦੱਤਾ, ਪ੍ਰਿਯਾਂਸ਼ੂ ਪੇਨਯੁਲੀ ਤੇ ਵਾਮਿਕਾ ਗੱਬੀ ਨਜ਼ਰ ਆਏ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਫ਼ਿਲਮ ਨੂੰ ਲੈ ਕੇ ਤੁਸੀਂ ਉਤਸ਼ਾਹਿਤ ਹੋ ਜਾਂ ਨਹੀਂ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News