ਸ਼ਾਹਰੁਖ ਖ਼ਾਨ ਅਤੇ ਕਾਜੋਲ ਤੋਂ ਇਸ ਕਰਕੇ ਹੁੰਦੀ ਸੀ ਸ਼ਿਲਪਾ ਸ਼ੈੱਟੀ ਨੂੰ ਜਲਨ, ਜਾਣੋ ਪੂਰਾ ਕਿੱਸਾ

2021-06-17T18:18:36.003

ਮੁੰਬਈ- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ਿਲਪਾ ਸ਼ੈੱਟੀ ਸੋਸ਼ਲ ਮੀਡੀਆ ‘ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਏਨੀਂ ਦਿਨੀਂ ਉਹ ਆਪਣੇ ਰਿਐਲਟੀ ਸ਼ੋਅਜ਼ ‘ਚ ਬਿਜ਼ੀ ਹੈ ਪਰ ਅਜਿਹੇ ‘ਚ ਉਹ ਆਪਣੇ ਪ੍ਰਸ਼ੰਸਕਾਂ ਦੇ ਨਾਲ ਗੱਲਬਾਤ ਕਰਨ ਦਾ ਸਮਾਂ ਕੱਢ ਹੀ ਲੈਂਦੀ ਹੈ। ਸ਼ਿਲਪਾ ਸ਼ੈੱਟੀ ਨੇ ਇੱਕ ਰਿਐਲਟੀ ਸ਼ੋਅ ਦੌਰਾਨ ਖੁਲਾਸਾ ਕੀਤਾ ਹੈ ਕਿ ਸ਼ਾਹਰੁਖ ਅਤੇ ਕਾਜੋਲ ਦੇ ਕਾਰਨ ਉਨ੍ਹਾਂ ਨੂੰ ਬੜੀ ਹੀ ਜੈਲਸੀ ਹੁੰਦੀ ਹੈ ਕਿਉਂਕਿ ਫ਼ਿਲਮ 'ਬਾਜ਼ੀਗਰ' ‘ਚ ‘ਯੇ ਕਾਲੀ ਕਾਲੀ ਆਂਖੇ’ ਦੇ 'ਤੇ ਉਨ੍ਹਾਂ ਨੂੰ ਪਰਫਾਰਮ ਕਰਨ ਦਾ ਮੌਕਾ ਨਹੀਂ ਮਿਲਿਆ।

PunjabKesari

ਇਹ ਗੀਤ ਉਸ ਸਮੇਂ ਦਾ ਹਿੱਟ ਗੀਤ ਸੀ। ਉਹ ਇਸ ਗੀਤ ਦਾ ਹਿੱਸਾ ਬਣਨਾ ਚਾਹੁੰਦੀ ਸੀ ਪਰ ਅਜਿਹਾ ਨਹੀਂ ਹੋ ਸਕਿਆ। ਸ਼ਿਲਪਾ ਸ਼ੈੱਟੀ 1993 ‘ਚ ਆਈ ਇਸ ਫ਼ਿਲਮ ਦੇ ਗੀਤ ਨੂੰ ਕਾਜੋਲ ਅਤੇ ਸ਼ਾਹਰੁਖ ਖ਼ਾਨ ‘ਤੇ ਫ਼ਿਲਮਾਇਆ ਗਿਆ ਸੀ। ਇੱਕ ਰਿਆਲਟੀ ਸ਼ੋਅ ਦੇ ਦੌਰਾਨ ਸ਼ਿਲਪਾ ਨੇ ਆਪਣੇ ਦਿਲ ਦੀ ਗੱਲ ਸਾਂਝੀ ਕੀਤੀ। ਸ਼ਿਲਪਾ ਸ਼ੈੱਟੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਜਲਦ ਹੀ ਪਰੇਸ਼ ਰਾਵਲ ਦੇ ਨਾਲ ਫ਼ਿਲਮ ‘ਹੰਗਾਮਾ-2’ ‘ਚ ਨਜ਼ਰ ਆਏਗੀ ।  


Aarti dhillon

Content Editor Aarti dhillon