ਅਮੀਰਾਂ ਦੀ ਲਿਸਟ ''ਚ ਸ਼ਾਮਲ ਹੋਇਆ ਸ਼ਾਹਰੁਖ ਖ਼ਾਨ ਦਾ ਨਾਮ, ਜਾਣੋ ਨੈੱਟਵਰਥ

Friday, Aug 30, 2024 - 12:25 PM (IST)

ਮੁੰਬਈ- ਬਾਲੀਵੁੱਡ ਦੇ ਸੁਪਰਸਟਾਰ ਸ਼ਾਹਰੁਖ ਖਾਨ ਨੇ ਪੂਰੀ ਦੁਨੀਆ 'ਚ ਪ੍ਰਸਿੱਧੀ ਹਾਸਲ ਕੀਤੀ ਹੈ। ਐਕਟਿੰਗ 'ਚ ਕਿੰਗ ਖਾਨ ਦਾ ਕੋਈ ਮੁਕਾਬਲਾ ਨਹੀਂ ਹੈ, ਪਰ ਪਿਛਲੇ ਕੁਝ ਸਾਲਾਂ 'ਚ ਉਨ੍ਹਾਂ ਨੇ ਕਾਰੋਬਾਰ 'ਚ ਵੀ ਹੱਥ ਅਜ਼ਮਾਇਆ ਹੈ। ਹੁਣ, ਸ਼ਾਹਰੁਖ ਖਾਨ ਦਾ ਨਾਮ ਵੀ ਅਮਿਰਾਂ ਦੀ ਲਿਸਟ 'ਚ ਸ਼ਾਮਲ ਹੋ ਗਿਆ ਹੈ ਇਸ ਦਾ ਖੁਲਾਸਾ ਹੁਰੁਨ ਇੰਡੀਆ ਰਿਚ ਲਿਸਟ 2024 'ਚ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਸ਼ਾਹਰੁਖ ਖਾਨ ਦਾ ਪਹਿਲੀ ਵਾਰ ਅਡਾਨੀ-ਅੰਬਾਨੀ ਵਰਗੇ ਸਭ ਤੋਂ ਅਮੀਰ ਵਿਅਕਤੀਆਂ ਦੀ ਸੂਚੀ 'ਚ ਸ਼ਾਮਲ ਹੋਇਆ ਹੈ। ਉਨ੍ਹਾਂ ਨੇ ਹੁਰੁਨ ਇੰਡੀਆ ਰਿਚ ਲਿਸਟ 2024 'ਚ ਜਗ੍ਹਾ ਬਣਾਈ ਹੈ। ਇਸ ਲਿਸਟ 'ਚ ਸ਼ਾਹਰੁਖ ਦੀ ਕੁੱਲ ਜਾਇਦਾਦ ਦੇ ਅੰਕੜੇ ਵੀ ਸਾਹਮਣੇ ਆਏ ਹਨ। 

ਇਹ ਖ਼ਬਰ ਵੀ ਪੜ੍ਹੋ -ਭਿਆਨਕ ਬੀਮਾਰੀਆਂ ਦੀ ਸ਼ਿਕਾਰ ਹੋਈ ਰਿਤਿਕ ਦੀ ਭੈਣ ਸੁਨੈਨਾ ਰੋਸ਼ਨ, ਖੁਦ ਕੀਤਾ ਖੁਲਾਸਾ

ਸ਼ਾਹਰੁਖ ਖਾਨ ਦੀ ਸੰਪਤੀ 7,300 ਕਰੋੜ ਰੁਪਏ ਹੈ। ਉਨ੍ਹਾਂ ਨੂੰ ਨਾਮ ਮਹਿਜ਼ ਆਪਣੀ ਅਦਾਕਾਰੀ ਰਾਹੀਂ ਸਗੋਂ ਆਪਣੇ ਪ੍ਰੋਡਕਸ਼ਨ ਹਾਊਸ ਰੈੱਡ ਚਿਲੀਜ਼ ਐਂਟਰਟੇਨਮੈਂਟ ਦੇ ਸੰਸਥਾਪਕ ਵਜੋਂ ਵੀ ਇਸ ਸੂਚੀ 'ਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਦੇ ਪ੍ਰੋਡਕਸ਼ਨ ਹਾਊਸ ਨੇ ਕਈ ਵੱਡੀਆਂ ਅਤੇ ਸਫਲ ਫਿਲਮਾਂ ਬਣਾਈਆਂ ਹਨ। ਹੁਰੁਨ ਇੰਡੀਆ ਨੇ ਕਿਹਾ, IPL ਕ੍ਰਿਕਟ ਟੀਮ ਕੋਲਕਾਤਾ ਨਾਈਟ ਰਾਈਡਰਜ਼ ਦੇ ਕਾਰਨ ਸ਼ਾਹਰੁਖ ਖਾਨ ਦੀ ਦੌਲਤ ਵੀ ਵਧੀ ਹੈ, ਜੋ ਕਿ ਇੱਕ ਸਫਲ ਫਰੈਂਚਾਇਜ਼ੀ ਹੈ। ਹੁਰੁਨ ਇੰਡੀਆ ਰਿਚ ਲਿਸਟ 2024 'ਚ 334 ਅਮੀਰਾਂ ਦੇ ਨਾਮ ਹਨ।

ਇਹ ਖ਼ਬਰ ਵੀ ਪੜ੍ਹੋ -ਹੇਮਾ ਕਮੇਟੀ ਦੀ ਰਿਪੋਰਟ 'ਤੇ ਭੜਕੀ Shanti Priya, ਕਿਹਾ ਮੋਹਨਲਾਲ ਨੂੰ ਨਹੀਂ ਦੇਣਾ ਚਾਹੀਦਾ ਸੀ ਅਸਤੀਫਾ

ਹੁਰੁਨ ਇੰਡੀਆ ਦੇ ਸੰਸਥਾਪਕ ਅਤੇ ਮੁੱਖ ਖੋਜਕਰਤਾ ਅਨਸ ਰਹਿਮਾਨ ਜੁਨੈਦ ਨੇ ਕਿਹਾ, 'ਕ੍ਰਿਕਟ ਅਤੇ ਫਿਲਮਾਂ ਭਾਰਤ ਦੇ ਦਿਲ ਦੀ ਧੜਕਣ ਹਨ। ਸ਼ਾਹਰੁਖ ਖਾਨ ਨੂੰ ਆਈਪੀਐਲ ਟੀਮ ਕੋਲਕਾਤਾ ਨਾਈਟ ਰਾਈਡਰਜ਼ ਵਿੱਚ ਹੋਲਡ ਵੈਲਯੂ ਦੇ ਕਾਰਨ ਪਹਿਲੀ ਵਾਰ ਹੁਰੁਨ ਇੰਡੀਆ ਰਿਚ ਲਿਸਟ 'ਚ ਸ਼ਾਮਲ ਕੀਤਾ ਗਿਆ ਹੈ। ਮਨੋਰੰਜਨ ਉਦਯੋਗ ਤੋਂ ਪਹਿਲੀ ਵਾਰ ਇਸ ਸੂਚੀ ਵਿਚ ਸ਼ਾਮਲ 7 ਲੋਕਾਂ ਨੇ ਇਕ ਸਾਲ ਵਿਚ 40,500 ਕਰੋੜ ਰੁਪਏ ਦੀ ਜਾਇਦਾਦ ਜੋੜੀ ਹੈ। ਜੇਕਰ ਇਸ ਲਿਸਟ 'ਚ ਸੈਲੇਬਸ ਦੀ ਗੱਲ ਕਰੀਏ ਤਾਂ ਸ਼ਾਹਰੁਖ ਖਾਨ ਪਹਿਲੇ ਨੰਬਰ 'ਤੇ, ਜੂਹੀ ਚਾਵਲਾ ਦੂਜੇ ਨੰਬਰ 'ਤੇ, ਰਿਤਿਕ ਰੋਸ਼ਨ ਤੀਜੇ ਨੰਬਰ 'ਤੇ, ਅਮਿਤਾਭ ਬੱਚਨ ਚੌਥੇ ਅਤੇ ਕਰਨ ਜੌਹਰ ਪੰਜਵੇਂ ਨੰਬਰ 'ਤੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Priyanka

Content Editor

Related News