ਸ਼ਾਹਰੁਖ ਖ਼ਾਨ ਦੀ ਫਿਲਮ ''ਜਵਾਨ'' ਜਾਪਾਨ ਦੇ ਸਿਨੇਮਾਘਰਾਂ ''ਚ ਹੋਵੇਗੀ ਰਿਲੀਜ਼

Thursday, Sep 12, 2024 - 04:28 PM (IST)

ਸ਼ਾਹਰੁਖ ਖ਼ਾਨ ਦੀ ਫਿਲਮ ''ਜਵਾਨ'' ਜਾਪਾਨ ਦੇ ਸਿਨੇਮਾਘਰਾਂ ''ਚ ਹੋਵੇਗੀ ਰਿਲੀਜ਼

ਮੁੰਬਈ- ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖ਼ਾਨ ਦੀ ਫਿਲਮ 'ਜਵਾਨ' ਹੁਣ ਜਾਪਾਨ ਦੇ ਸਿਨੇਮਾਘਰਾਂ 'ਚ ਦਸਤਕ ਦੇਣ ਲਈ ਤਿਆਰ ਹੈ।ਵੀਰਵਾਰ ਨੂੰ ਸ਼ਾਹਰੁਖ ਖਾਨ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਜਵਾਨ ਦਾ ਪੋਸਟਰ ਸ਼ੇਅਰ ਕਰਕੇ ਇਹ ਜਾਣਕਾਰੀ ਦਿੱਤੀ। ਭਾਰਤੀ ਪ੍ਰਸ਼ੰਸਕਾਂ ਦਾ ਦਿਲ ਜਿੱਤਣ ਤੋਂ ਬਾਅਦ ਇਹ ਫਿਲਮ ਹੁਣ ਜਾਪਾਨੀ ਦਰਸ਼ਕਾਂ ਦਾ ਵੀ ਮਨੋਰੰਜਨ ਕਰੇਗੀ।

 

 
 
 
 
 
 
 
 
 
 
 
 
 
 
 
 

A post shared by Shah Rukh Khan (@iamsrk)

ਅਭਿਨੇਤਾ ਨੇ ਅੱਗੇ ਲਿਖਿਆ, 'ਜਿਸ ਫਾਇਰ ਅਤੇ ਐਕਸ਼ਨ ਨੂੰ ਤੁਸੀਂ ਸਾਰਿਆਂ ਨੇ ਪਸੰਦ ਕੀਤਾ ਉਹ ਵੱਡੇ ਪੱਧਰ 'ਤੇ ਜਾਪਾਨ ਆ ਰਿਹਾ ਹੈ।'ਤੁਹਾਨੂੰ ਦੱਸ ਦੇਈਏ ਕਿ ਇਹ ਫਿਲਮ 29 ਨਵੰਬਰ 2024 ਨੂੰ ਜਾਪਾਨ ਦੇ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?


author

Priyanka

Content Editor

Related News