ਸ਼ਾਹਰੁਖ ਨੇ ਕੈਂਸਰ ਨਾਲ ਜੂਝ ਰਹੀ ਪ੍ਰਸ਼ੰਸਕ ਦੀ ਆਖਰੀ ਇੱਛਾ ਕੀਤੀ ਪੂਰੀ, ਨਾਲ ਹੀ ਕੀਤਾ ਇਹ ਵਾਅਦਾ

05/23/2023 5:03:53 PM

ਮੁੰਬਈ (ਬਿਊਰੋ)– ਸ਼ਾਹਰੁਖ ਖ਼ਾਨ ਦੀ ਦੁਨੀਆ ਭਰ ’ਚ ਫੈਨ ਫਾਲੋਇੰਗ ਹੈ। ਸ਼ਾਹਰੁਖ ਵੀ ਆਪਣੇ ਪ੍ਰਸ਼ੰਸਕਾਂ ਨੂੰ ਕਦੇ ਨਿਰਾਸ਼ ਨਹੀਂ ਕਰਦੇ। ਹਾਲ ਹੀ ’ਚ ਖ਼ਬਰ ਆਈ ਸੀ ਕਿ ਪੱਛਮੀ ਬੰਗਾਲ ਦੀ ਰਹਿਣ ਵਾਲੀ 60 ਸਾਲਾ ਕੈਂਸਰ ਪੀੜਤ ਸ਼ਿਵਾਨੀ ਚੱਕਰਵਰਤੀ ਨੇ ਆਪਣੇ ਚਹੇਤੇ ਸਟਾਰ ਸ਼ਾਹਰੁਖ ਖ਼ਾਨ ਨੂੰ ਮਿਲਣ ਦੀ ਆਖਰੀ ਇੱਛਾ ਰੱਖੀ ਹੈ। ਇੰਨਾ ਹੀ ਨਹੀਂ, ਉਹ ਸ਼ਾਹਰੁਖ ਨੂੰ ਮਿਲਣਾ ਵੀ ਚਾਹੁੰਦੀ ਸੀ ਤੇ ਉਨ੍ਹਾਂ ਨੂੰ ਖੁਆਉਣਾ ਵੀ ਚਾਹੁੰਦੀ ਸੀ। ਸ਼ਿਵਾਨੀ ਦੀ ਆਖਰੀ ਸਾਹ ਲੈਣ ਤੋਂ ਪਹਿਲਾਂ ਸ਼ਾਹਰੁਖ ਨੂੰ ਮਿਲਣ ਦੀ ਦਿਲੀ ਇੱਛਾ ਸੀ ਤੇ ਇਸ ਇੱਛਾ ਦੇ ਨਾਲ ਉਸ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਵੀ ਸ਼ੇਅਰ ਕੀਤੀ ਸੀ।

ਆਖਿਰਕਾਰ ਸ਼ਾਹਰੁਖ ਖ਼ਾਨ ਆਪਣੇ ਡਾਈ ਹਾਰਡ ਫੈਨ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਅੱਗੇ ਆਏ। ਹਾਲਾਂਕਿ, ਇਸ ਵਾਰ ਮੌਕਾ ਵਰਚੂਅਲ ਸੀ ਪਰ ਉਸ ਨੇ ਵਾਅਦਾ ਕੀਤਾ ਹੈ ਕਿ ਉਹ ਜਲਦ ਹੀ ਉਸ ਨੂੰ ਮਿਲਣਗੇ। ਸ਼ਿਵਾਨੀ ਟਰਮੀਨਲ ਕੈਂਸਰ ਤੋਂ ਪੀੜਤ ਹੈ। ਉਨ੍ਹਾਂ ਨੇ ਇਕ ਟੀ. ਵੀ. ਚੈਨਲ ਨਾਲ ਗੱਲਬਾਤ ’ਚ ਕਿਹਾ ਕਿ ਉਨ੍ਹਾਂ ਨੇ ਸ਼ਾਹਰੁਖ ਨੂੰ ਮਿਲਣ ਦੀ ਉਮੀਦ ਨਹੀਂ ਛੱਡੀ ਹੈ।

ਇਹ ਖ਼ਬਰ ਵੀ ਪੜ੍ਹੋ : ਮੂਸੇ ਵਾਲਾ ਕਤਲਕਾਂਡ ’ਚ ਲਾਰੈਂਸ ਦਾ ਵੱਡਾ ਕਬੂਲਨਾਮਾ, ਯੂ. ਪੀ. ’ਚੋਂ ਖ਼ਰੀਦੇ ਸਨ 2 ਕਰੋੜ ਦੇ ਹਥਿਆਰ!

ਸ਼ਾਹਰੁਖ ਨੇ ਆਪਣੇ ਇਸ ਫੈਨ ਨਾਲ ਕਰੀਬ 40 ਮਿੰਟ ਤੱਕ ਗੱਲਬਾਤ ਕੀਤੀ
ਹੁਣ ਸ਼ਾਹਰੁਖ ਖ਼ਾਨ ਦੇ ਫੈਨ ਪੇਜ ’ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ’ਚ ਸ਼ਿਵਾਨੀ ਨਾਲ ਸ਼ਾਹਰੁਖ ਦੀ ਵੀਡੀਓ ਕਾਲ ਦੀ ਝਲਕ ਹੈ। ਇਸ ਵਾਇਰਲ ਤਸਵੀਰ ਨੂੰ ਦੇਖ ਕੇ ਲੱਗਦਾ ਹੈ ਕਿ ਸ਼ਾਹਰੁਖ ਖ਼ਾਨ ਨੇ ਇਸ ਫੈਨ ਦੀਆਂ ਸਾਰੀਆਂ ਗੱਲਾਂ ਸੁਣ ਲਈਆਂ ਹਨ ਤੇ ਉਸ ਨਾਲ ਕਾਫੀ ਗੱਲਾਂ ਕੀਤੀਆਂ ਹਨ। ਰਿਪੋਰਟ 'ਚ ਦੱਸਿਆ ਗਿਆ ਹੈ ਕਿ ਸ਼ਿਵਾਨੀ ਦੀ ਧੀ ਨੇ ਕਿਹਾ ਹੈ ਕਿ ਸ਼ਾਹਰੁਖ ਨੇ ਉਨ੍ਹਾਂ ਦੇ ਇਸ ਫੈਨ ਨਾਲ ਕਰੀਬ 40 ਮਿੰਟ ਤੱਕ ਗੱਲ ਕੀਤੀ। ਸ਼ਾਹਰੁਖ ਨੇ ਜਲਦੀ ਠੀਕ ਹੋਣ ਦੀ ਗੱਲ ਕੀਤੀ ਤੇ ਉਨ੍ਹਾਂ ਲਈ ਦੁਆ ਵੀ ਕੀਤੀ।

ਸ਼ਾਹਰੁਖ ਨੇ ਉਸ ਨੂੰ ਆਰਥਿਕ ਮਦਦ ਦਾ ਕੀਤਾ ਵਾਅਦਾ!
ਇਸ ਰਿਪੋਰਟ ’ਚ ਇਹ ਵੀ ਦੱਸਿਆ ਗਿਆ ਹੈ ਕਿ ਸ਼ਾਹਰੁਖ ਖ਼ਾਨ ਨੇ ਕੈਂਸਰ ’ਚ ਉਨ੍ਹਾਂ ਦੀ ਆਰਥਿਕ ਮਦਦ ਦਾ ਵਾਅਦਾ ਵੀ ਕੀਤਾ ਹੈ। ਕਿਹਾ ਜਾ ਰਿਹਾ ਹੈ ਕਿ ਸ਼ਾਹਰੁਖ ਨੇ ਉਸ ਨੂੰ ਉਸ ਦੇ ਘਰ ਮਿਲਣ ਦਾ ਵਾਅਦਾ ਕੀਤਾ ਹੈ ਤੇ ਉਹ ਕਿਸੇ ਦਿਨ ਉਸ ਦੇ ਘਰ ਦੀ ਬਣੀ ਫਿਸ਼ ਕਰੀ ਜ਼ਰੂਰ ਖਾਵੇਗਾ। ਦੱਸਿਆ ਜਾ ਰਿਹਾ ਹੈ ਕਿ ਸ਼ਾਹਰੁਖ ਨੇ ਸ਼ਿਵਾਨੀ ਨੂੰ ਆਪਣੀ ਧੀ ਦੇ ਵਿਆਹ ’ਚ ਸ਼ਾਮਲ ਹੋਣ ਦਾ ਵਾਅਦਾ ਵੀ ਕੀਤਾ ਹੈ।

ਸ਼ਿਵਾਨੀ ਨੇ ਦੱਸਿਆ ਕਿ ਉਹ ਸ਼ਾਹਰੁਖ ਖ਼ਾਨ ਦੀ ਬਹੁਤ ਵੱਡੀ ਫੈਨ ਹੈ। ਉਸ ਨੇ ਨਾ ਸਿਰਫ ਸ਼ਾਹਰੁਖ ਦੇ ਘਰ ’ਤੇ ਪੋਸਟਰ ਲਗਾਏ ਹਨ, ਸਗੋਂ ਉਸ ਦੀ ਸਿਹਤ ਵਿਗੜਨ ਤੱਕ ਸਿਨੇਮਾਘਰਾਂ ’ਚ ਉਸ ਦੀਆਂ ਸਾਰੀਆਂ ਫ਼ਿਲਮਾਂ ਦੇਖਦੀ ਰਹਿੰਦੀ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News