ਇੰਡਸਟਰੀ ''ਚੋਂ ਲਗਾਤਾਰ ਕੋਰੋਨਾ ਦਾ ਸ਼ਿਕਾਰ ਹੋ ਰਹੇ ਸਿਤਾਰਿਆਂ ''ਚ ਸ਼ਾਹਰੁਖ ਦੀ ਰਿਪੋਰਟ ਵੀ ਆਈ ਪੋਜ਼ੀਟਿਵ

Sunday, Jun 05, 2022 - 05:44 PM (IST)

ਇੰਡਸਟਰੀ ''ਚੋਂ ਲਗਾਤਾਰ ਕੋਰੋਨਾ ਦਾ ਸ਼ਿਕਾਰ ਹੋ ਰਹੇ ਸਿਤਾਰਿਆਂ ''ਚ ਸ਼ਾਹਰੁਖ ਦੀ ਰਿਪੋਰਟ ਵੀ ਆਈ ਪੋਜ਼ੀਟਿਵ

ਬਾਲੀਵੁੱਡ ਡੈਸਕ: ਕੋਰੋਨਾ ਵਾਇਰਸ ਇਕ ਵਾਰ ਫ਼ਿਰ ਬਾਲੀਵੁੱਡ ਇੰਡਸਟਰੀ 'ਤੇ ਆਪਣਾ ਕਹਿਰ ਦਿਖਾ ਰਿਹਾ ਹੈ। ਪਿਛਲੇ ਸ਼ਨੀਵਾਰ ਤੋਂ ਇਕ ਤੋਂ ਬਾਅਦ ਇਕ ਸਟਾਰ ਦੇ ਕੋਵਿਡ-19 ਪੋਜ਼ੀਟਿਵ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਕਾਰਤਿਕ ਆਰੀਅਨ ,ਆਦਿਤਿਆ ਰਾਏ ਅਤੇ ਕੈਟਰੀਨਾ ਕੈਫ਼ ਤੋਂ ਬਾਅਦ ਹੁਣ ਸੁਪਰਸਟਾਰ ਸ਼ਾਹਰੁਖ ਖ਼ਾਨ ਵੀ ਕੋਰੋਨਾ ਦੀ ਲਪੇਟ ’ਚ ਆ ਗਏ ਹਨ। ਇਸ ਖ਼ਬਰ ਤੋਂ ਬਾਅਦ ਅਦਾਕਾਰ ਦੇ ਪ੍ਰਸ਼ੰਸਕ ਕਾਫੀ ਚਿੰਤਤ ਹਨ।

ਇਹ ਵੀ ਪੜ੍ਹੋ: ਕੈਟਰੀਨਾ ਦੀ ਰਿਪੋਰਟ ਆਈ ਕੋਰੋਨਾ ਪੋਜ਼ੀਟਿਵ, ਇਸ ਕਾਰਨ ਆਈਫਾ 2022 ਦਾ ਹਿੱਸਾ ਨਹੀਂ ਬਣ ਸਕੀ ਅਦਾਕਾਰਾ

ਇਕ ਸੂਤਰ ਨੇ ਮੀਡੀਆ ਨਾਲ ਸ਼ਾਹਰੁਖ਼ ਖ਼ਾਨ ਦੀ ਕੋਰੋਨਾ ਪੋਜ਼ੀਟਿਵ ਹੋਣ ਦੀ ਪੁਸ਼ਟੀ ਕੀਤੀ ਹੈ।ਹਾਲਾਂਕਿ ਅਦਾਕਾਰ ਕੋਰੋਨਾ ਦੀ ਲਪੇਟ ’ਚ ਕਿਵੇਂ ਆਏ ਹਨ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਪ੍ਰਸ਼ੰਸਕਾਂ ਨੂੰ ਸ਼ਾਹਰੁਖ਼ ਬਾਰੇ ਹੋਰ ਜਾਣਕਾਰੀ ਦਾ ਇੰਤਜ਼ਾਰ ਹੈ।

PunjabKesari
ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸ਼ਾਹਰੁਖ਼ ਖ਼ਾਨ ਫ਼ਿਲਮ ਨਿਰਮਾਤਾ ਕਰਨ ਜੌਹਰ ਦੀ ਪਾਰਟੀ ’ਚ ਸ਼ਾਮਲ ਹੋਣ ਤੋਂ ਬਾਅਦ ਸ਼ਾਹਰੁਖ਼ ਖ਼ਾਨ ਕੋਰੋਨਾ ਦੀ ਲਪੇਟ ’ਚ ਆ ਗਏ ਹਨ। ਹਾਲਾਂਕਿ ਉਹ ਬਦਨਾਮੀ ਦੇ ਡਰੋਂ ਇਸ ਗੱਲ ਦਾ ਖੁਲਾਸਾ ਨਹੀਂ ਕਰ ਰਹੇ ਹਨ। ਕਰਨ ਜੌਹਰ ਨੇ ਹਾਲ ਹੀ ’ਚ ਆਪਣੇ 50ਵੇਂ ਜਨਮਦਿਨ ’ਤੇ ਇਕ ਸ਼ਾਨਦਾਰ ਪਾਰਟੀ ਰੱਖੀ ਸੀ। 

ਇਹ ਵੀ ਪੜ੍ਹੋ: ਕਾਰਤਿਕ ਤੋਂ ਬਾਅਦ ਆਦਿਤਿਆ ਰਾਏ ਕਪੂਰ ਹੁਣ ਕੋਰੋਨਾ ਪੋਜ਼ੀਟਿਵ

PunjabKesariਜਿੱਥੇ ਫ਼ਿਲਮ ਇੰਡਸਟਰੀ ਦੇ ਸਾਰੇ ਮਸ਼ਹੂਰ ਸਿਤਾਰੇ ਸ਼ਾਮਲ ਹੋਏ ਸਨ। ਹੁਣ ਖ਼ਬਰਾਂ ਮੁਤਾਬਕ ਕਰਨ ਜੌਹਰ ਦੀ ਪਾਰਟੀ ’ਚ ਕੋਰੋਨਾ ਧਮਾਕਾ ਹੋਇਆ ਹੈ। ਜਿਸ ਕਾਰਨ ਲਗਭਗ ਫ਼ਿਲਮੀ ਸਿਤਾਰਿਆਂ ਸਮੇਤ 50 ਤੋਂ 55 ਕੋਰੋਨਾ ਦਾ ਸ਼ਿਕਾਰ ਹੋ ਚੁੱਕੇ ਹਨ ਅਤੇ ਕਰਨ ਜੌਹਰ ਦੀ ਇਸ ਪਾਰਟੀ ’ਚ ਸ਼ਾਹਰੁਖ ਨੇ ਵੀ ਸ਼ਾਮਲ ਸੀ।


author

Gurminder Singh

Content Editor

Related News