‘ਪਠਾਨ’ ਨੇ ਬਣਾਈ ਸੈਂਚੁਰੀ, 100 ਤੋਂ ਜ਼ਿਆਦਾ ਦੇਸ਼ਾਂ ’ਚ ਹੋਈ ਰਿਲੀਜ਼, ਕਿਸੇ ਵੀ ਭਾਰਤੀ ਫ਼ਿਲਮ ਲਈ ਸਰਵਉੱਚ!

01/25/2023 10:36:41 AM

ਮੁੰਬਈ (ਬਿਊਰੋ) - ਬਹੁਤ ਦਿਨਾਂ ਤੋਂ ਭਾਰਤੀ ਸਿਨੇਮਾ ਦੀ ਬਹੁ-ਉਡੀਕੀ ਜਾਣ ਵਾਲੀ ਫ਼ਿਲਮ ‘ਪਠਾਨ’ ਆਦਿੱਤਿਆ ਚੋਪੜਾ ਦੀ ਅਭਿਲਾਸ਼ੀ ਲਪਾਈ ਯੂਨੀਵਰਸ ਦਾ ਹਿੱਸਾ ਹੈ। ਇਸ ’ਚ ਦੇਸ਼ ਦੇ ਸਭ ਤੋਂ ਵੱਡੇ ਸੁਪਰਸਟਾਰ ਸ਼ਾਹਰੁਖ ਖ਼ਾਨ, ਦੀਪਿਕਾ ਪਾਦੂਕੋਣ ਤੇ ਜਾਨ ਅਬ੍ਰਾਹਮ ਸ਼ਾਮਲ ਹਨ। ਯਸ਼ਰਾਜ ਫਿਲਮਜ਼ ਦੀ ਰੋਮਾਂਚ ਨਾਲ ਭਰਪੂਰ ਮਨੋਰੰਜਕ ‘ਪਠਾਨ’ ਹਿੰਦੀ, ਤਾਮਿਲ ਤੇ ਤੇਲਗੂ ’ਚ ਦੁਨੀਆ ਭਰ ’ਚ ਰਿਲੀਜ਼ ਹੋ ਗਈ ਹੈ ਤੇ ਪਹਿਲਾਂ ਹੀ ਵਿਦੇਸ਼ੀ ਖੇਤਰਾਂ ’ਚ ਇਕ ਨਵਾਂ ਰਿਕਾਰਡ ਬਣਾ ਚੁੱਕੀ ਹੈ।

ਇਹ ਖ਼ਬਰ ਵੀ ਪੜ੍ਹੋ : ਅਦਾਕਾਰਾ ਆਥੀਆ ਸ਼ੈੱਟੀ ਤੇ ਕੇ. ਐੱਲ. ਰਾਹੁਲ ਦੇ ਵਿਆਹ ਦੀਆਂ ਤਸਵੀਰਾਂ ਆਈਆਂ ਸਾਹਮਣੇ

ਦੱਸ ਦਈਏ ਕਿ ‘ਪਠਾਨ’ 100 ਤੋਂ ਵੱਧ ਦੇਸ਼ਾਂ ’ਚ ਰਿਲੀਜ਼ ਹੋਈ ਹੈ, ਜੋ ਕਿਸੇ ਭਾਰਤੀ ਫ਼ਿਲਮ ਲਈ ਹੁਣ ਤੱਕ ਦੀ ਸਭ ਤੋਂ ਵੱਧ ਹੈ। ਇੰਟਰਨੈਸ਼ਨਲ ਡਿਸਟ੍ਰੀਬਿਊਸ਼ਨ ਦੇ ਵਾਈਸ ਪ੍ਰੈਜ਼ੀਡੈਂਟ ਨੈਲਸਨ ਡਿਸੂਜ਼ਾ ਨੇ ਖੁਲਾਸਾ ਕੀਤਾ ਕਿ ‘ਪਠਾਨ’ ਵਿਦੇਸ਼ੀ ਖੇਤਰਾਂ ’ਚ ਯਸ਼ਰਾਜ ਫਿਲਮਜ਼ ਲਈ ਹੁਣ ਤੱਕ ਦੀ ਸਭ ਤੋਂ ਵੱਡੀ ਰਿਲੀਜ਼ ਹੈ। ਅਸਲ ’ਚ ਇਹ ਵਿਸ਼ਵ ਪੱਧਰ ’ਤੇ ਕਿਸੇ ਭਾਰਤੀ ਫ਼ਿਲਮ ਲਈ ਸਭ ਤੋਂ ਵੱਡੀ ਰਿਲੀਜ਼ ਵੀ ਹੈ। ਸ਼ਾਹਰੁਖ ਖ਼ਾਨ ਅੰਤਰਰਾਸ਼ਟਰੀ ਪੱਧਰ ’ਤੇ ਸਭ ਤੋਂ ਵੱਡੇ ਸੁਪਰਸਟਾਰ ਹਨ ਤੇ ਇਸ ਕਾਰਨ ‘ਪਠਾਨ’ ਦੀ ਦੁਨੀਆ ਭਰ ’ਚ ਰਿਲੀਜ਼ ਹੋਣ ਦੀ ਅਨੋਖੀ ਮੰਗ ਹੈ, ਜਿਸ ਨੂੰ ਦੇਖਦੇ ਹੋਏ ਫ਼ਿਲਮ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News