ਸ਼ਬਾਨਾ ਆਜ਼ਮੀ ਦੀ ਭਤੀਜੀ ਨਾਲ ਕੈਬ ਡਰਾਈਵਰ ਨੇ ਕੀਤੀ ਅਜਿਹੀ ਹਰਕਤ, ਅਦਾਕਾਰਾ ਨੇ ਬਿਆਨ ਕੀਤਾ ਦਰਦ

Sunday, Feb 27, 2022 - 05:25 PM (IST)

ਸ਼ਬਾਨਾ ਆਜ਼ਮੀ ਦੀ ਭਤੀਜੀ ਨਾਲ ਕੈਬ ਡਰਾਈਵਰ ਨੇ ਕੀਤੀ ਅਜਿਹੀ ਹਰਕਤ, ਅਦਾਕਾਰਾ ਨੇ ਬਿਆਨ ਕੀਤਾ ਦਰਦ

ਮੁੰਬਈ- ਅਦਾਕਾਰਾ ਸ਼ਬਾਨਾ ਆਜ਼ਮੀ ਸੋਸ਼ਲ ਮੀਡੀਆ 'ਤੇ ਐਕਟਿਵ ਸਿਤਾਰਿਆਂ 'ਚੋਂ ਇਕ ਹੈ। ਅਦਾਕਾਰਾ ਪ੍ਰਸ਼ੰਸਕਾਂ ਦੇ ਨਾਲ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ 'ਚ ਸ਼ਬਾਨਾ ਨੇ ਟਵੀਟ ਕਰਕੇ ਆਪਣੀ ਭਤੀਜੀ ਦੇ ਨਾਲ ਮੁੰਬਈ 'ਚ ਅਜਿਹੀ ਘਟਨਾ ਦਾ ਜ਼ਿਕਰ ਕੀਤਾ ਹੈ ਜਿਸ ਨੂੰ ਸੁਣ ਕੇ ਹਰ ਕੋਈ ਡਰ ਜਾਵੇ। ਸ਼ਬਾਨਾ ਨੇ ਟਵੀਟ ਕਰਕੇ ਲਿਖਿਆ-'ਮੇਰੀ 21 ਸਾਲ ਦੀ ਭਤੀਜੀ ਦੇ ਨਾਲ ਓਲਾ 'ਚ ਇਕ ਭਿਆਨਕ ਹਾਦਸਾ ਹੋਇਆ ਹੈ। ਇਹ ਸਵੀਕਾਰ ਕਰਨ ਲਾਈਕ ਨਹੀਂ ਹੈ'। ਸ਼ਬਾਨਾ ਦਾ ਇਕ ਟਵੀਟ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

PunjabKesari
ਉਧਰ ਸ਼ਬਾਨਾ ਦੀ ਭਤੀਜੀ ਮੇਘਨਾ ਵਿਸ਼ਵਕਰਮਾ ਨੇ ਆਪਣੇ ਨਾਲ ਹੋਏ ਇਸ ਬੁਰੇ ਅਨੁਭਵ ਦੇ ਬਾਰੇ 'ਚ ਫੇਸਬੁੱਕ 'ਤੇ ਲੰਬੀ-ਚੌੜੀ ਪੋਸਟ ਸਾਂਝੀ ਕਰ ਲਿਖਿਆ-' ਮੇਰੀ ਓਲਾ ਰਾਈਡ ਓਵਰ ਪਰੇਲ ਤੋਂ ਅੰਧੇਰੀ ਵੈਸਟ ਤੱਕ ਸੀ। ਕੈਬ ਡਰਾਈਵਰ ਨੇ ਮੇਰੀ ਰਾਈਡ ਸਵੀਕਾਰ ਕੀਤੀ ਅਤੇ ਮੈਨੂੰ ਆ ਕੇ ਪਿਕ ਕੀਤਾ। ਰਾਈਡ ਦੇ 5 ਮਿੰਟ ਬਾਅਦ ਉਸ ਨੂੰ ਮਹਿਸੂਸ ਹੋਇਆ ਕਿ ਉਸ ਰਸਤੇ 'ਚ ਢੇਰ ਸਾਰਾ ਟਰੈਫਿਰ ਹੈ ਅਤੇ ਉਹ ਦੇਰ ਤੋਂ ਆਪਣੇ ਘਰ ਪਹੁੰਚੇਗਾ। ਇਸ ਲਈ ਉਸ ਨੇ ਮੈਨੂੰ ਦਾਦਰ ਬ੍ਰਿਜ ਦੇ ਵਿਚਾਲੇ ਉਤਾਰ ਦਿੱਤਾ। ਇਹ ਦੇਰ ਰਾਤ ਦੀ ਗੱਲ ਸੀ। ਮੇਰੇ ਲਈ ਦੂਜੀ ਕੈਬ ਲੈ ਪਾਉਣਾ ਮੁਸ਼ਕਿਲ ਸੀ। ਮੈਂ ਬ੍ਰਿਜ ਤੋਂ ਉਤਰੀ ਅਤੇ ਦਾਦਰ ਮਾਰਕਿਟ ਤੋਂ ਹੁੰਦੇ ਹੋਏ ਪੈਦਲ ਗਈ। ਮੈਨੂੰ ਆਪਣੀ ਮੰਜਿਲ ਤੱਕ ਪਹੁੰਚਣ 'ਚ 2 ਘੰਟੇ ਲੱਗ ਗਏ ਸਨ। ਉਸ ਡਰਾਈਵਰ ਦਾ ਨਾਂ ਮੁਸਤਕਿਨ ਖਾਨ ਸੀ। ਕਿਰਪਾ ਕਰਕੇ ਮੇਰੀ ਮਦਦ ਕਰੋ। ਇਹ ਸਹੀ ਨਹੀਂ ਹੈ'। ਸ਼ਬਾਨਾ ਦੀ ਭਤੀਜੀ ਦੇ ਪੋਸਟ 'ਤੇ ਲੋਕ ਖੂਬ ਪ੍ਰਤੀਕਿਰਿਆ ਦੇ ਰਹੇ ਹਨ।

PunjabKesari
ਦੱਸ ਦੇਈਏ ਕਿ ਹਾਲ ਹੀ 'ਚ ਸ਼ਬਾਨਾ ਦੇ ਪੁੱਤਰ ਫਰਹਾਨ ਅਖਤਰ ਨੇ ਪ੍ਰੇਮਿਕਾ ਸ਼ਿਬਾਨੀ ਦਾਂਡੇਕਰ ਨਾਲ ਵਿਆਹ ਕੀਤਾ ਹੈ। ਦੋਵਾਂ ਦਾ ਵਿਆਹ ਖੰਡਾਲਾ ਫਾਰਮਹਾਊਸ 'ਚ ਹੋਇਆ ਸੀ। ਵਿਆਹ 'ਚ ਅਨੁਸ਼ਾ ਦਾਂਡੇਕਰ, ਰੀਆ ਚੱਕਰਵਰਤੀ, ਫਰਾਹ ਖਾਨ ਅਤੇ ਅੰਮ੍ਰਿਤਾ ਅਰੋੜਾ ਸਮੇਤ ਕਈ ਸਿਤਾਰੇ ਸ਼ਾਮਲ ਹੋਏ। 

PunjabKesari


author

Aarti dhillon

Content Editor

Related News