‘ਬਚਪਨ ਕਾ ਪਿਆਰ’ ਫੇਮ ਸਹਿਦੇਵ ਦਿਰਦੋ ਦੀ ਸਿਹਤ ’ਚ ਸੁਧਾਰ, ਹੱਥ ਜੋੜ ਕੇ ਕੀਤਾ ਧੰਨਵਾਦ

Thursday, Jan 13, 2022 - 04:18 PM (IST)

‘ਬਚਪਨ ਕਾ ਪਿਆਰ’ ਫੇਮ ਸਹਿਦੇਵ ਦਿਰਦੋ ਦੀ ਸਿਹਤ ’ਚ ਸੁਧਾਰ, ਹੱਥ ਜੋੜ ਕੇ ਕੀਤਾ ਧੰਨਵਾਦ

ਮੁੰਬਈ (ਬਿਊਰੋ)– ‘ਬਚਪਨ ਕਾ ਪਿਆਰ’ ਗੀਤ ਗਾ ਕੇ ਰਾਤੋ-ਰਾਤ ਇੰਟਰਨੈੱਟ ਸੈਂਸੇਸ਼ਨ ਬਣੇ ਸਹਿਦੇਵ ਦਿਰਦੋ ਦਾ 28 ਦਸੰਬਰ ਨੂੰ ਭਿਆਨਕ ਸੜਕ ਹਾਦਸਾ ਹੋਇਆ ਸੀ। ਜ਼ਖ਼ਮੀ ਸਹਿਦੇਵ ਦੀਆਂ ਦਰਦਨਾਕ ਤਸਵੀਰਾਂ ਨੇ ਪ੍ਰਸ਼ੰਸਕਾਂ ਨੂੰ ਉਦਾਸ ਕਰ ਦਿੱਤਾ ਸੀ।

ਇਹ ਖ਼ਬਰ ਵੀ ਪੜ੍ਹੋ : ਅਫਸਾਨਾ ਖ਼ਾਨ ਦੇ ਮੰਗੇਤਰ ਸਾਜ ਦੇ ਪਹਿਲੇ ਵਿਆਹ ਦੀਆਂ ਤਸਵੀਰਾਂ ਵਾਇਰਲ, ਪਤਨੀ ਤੋਂ ਹੈ ਇਕ ਧੀ, ਕੋਰਟ ਪੁੱਜਾ ਮਾਮਲਾ

ਖ਼ੁਸ਼ੀ ਦੀ ਗੱਲ ਇਹ ਹੈ ਕਿ ਸਹਿਦੇਵ ਹੁਣ ਠੀਕ ਹੋ ਗਏ ਹਨ। ਰਿਕਵਰੀ ਤੋਂ ਬਾਅਦ ਸਹਿਦੇਵ ਨੇ ਇੰਸਟਾਗ੍ਰਾਮ ’ਤੇ ਵੀਡੀਓ ਸਾਂਝੀ ਕਰਕੇ ਪ੍ਰਸ਼ੰਸਕਾਂ ਤੇ ਡਾਕਟਰਾਂ ਦਾ ਧੰਨਵਾਦ ਕੀਤਾ ਹੈ।

ਸਹਿਦੇਵ ਨੇ ਕੈਪਸ਼ਨ ਲਿਖੀ, ‘ਸ਼ਬਦ ਕਾਫੀ ਨਹੀਂ ਹੋਣਗੇ। ਤੁਹਾਡਾ ਸਾਰਿਆਂ ਦਾ ਦੁਆਵਾਂ ਲਈ ਧੰਨਵਾਦ। ਦਿਲ ਤੋਂ ਡਾਕਟਰ ਦੇਵੇਂਦਰ ਨਾਇਕ ਸਰ ਦਾ ਧੰਨਵਾਦ।’

ਵੀਡੀਓ ’ਚ ਸਹਿਦੇਵ ਹੱਥ ਜੋੜ ਕੇ ਸਾਰਿਆਂ ਦਾ ਧੰਨਵਾਦ ਅਦਾ ਕਰ ਰਹੇ ਹਨ। ਸਹਿਦੇਵ ਨੂੰ ਇੰਝ ਹੱਸਦਾ ਦੇਖ ਉਸ ਦੇ ਚਾਹੁਣ ਵਾਲਿਆਂ ਦੀ ਖ਼ੁਸ਼ੀ ਦਾ ਟਿਕਾਣਾ ਨਹੀਂ ਹੈ। ਸਹਿਦੇਵ ਨੂੰ ਦੇਖ ਕੇ ਸਾਫ ਨਜ਼ਰ ਆ ਰਿਹਾ ਹੈ ਕਿ ਉਹ ਹੁਣ ਪਹਿਲਾਂ ਨਾਲੋਂ ਕਾਫੀ ਬਿਹਤਰ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News