ਨਹੀਂ ਰੁਕ ਰਿਹੈ ਬਾਲੀਵੁੱਡ ''ਚ ਕੋਰੋਨਾ ਦਾ ਕਹਿਰ, ਹੁਣ ਇਹ ਅਦਾਕਾਰਾ ਵੀ ਆਈ ''ਕੋਰੋਨਾ'' ਦੀ ਚਪੇਟ ''ਚ

Tuesday, Apr 06, 2021 - 12:16 PM (IST)

ਨਹੀਂ ਰੁਕ ਰਿਹੈ ਬਾਲੀਵੁੱਡ ''ਚ ਕੋਰੋਨਾ ਦਾ ਕਹਿਰ, ਹੁਣ ਇਹ ਅਦਾਕਾਰਾ ਵੀ ਆਈ ''ਕੋਰੋਨਾ'' ਦੀ ਚਪੇਟ ''ਚ

ਨਵੀਂ ਦਿੱਲੀ (ਬਿਊਰੋ) : ਕੋਰੋਨਾ ਵਾਇਰਸ ਦੀ ਦੂਜੀ ਲਹਿਰ ਮਹਾਰਾਸ਼ਟਰ 'ਚ ਆਮ ਲੋਕਾਂ ਦੇ ਨਾਲ-ਨਾਲ ਫ਼ਿਲਮੀ ਸਿਤਾਰਿਆਂ ਨੂੰ ਵੀ ਆਪਣਾ ਸ਼ਿਕਾਰ ਬਣਾ ਰਹੀ ਹੈ। ਬੀਤੇ ਕੁਝ ਦਿਨਾਂ ਦੇ ਅੰਦਰ ਕਈ ਫ਼ਿਲਮੀ ਸਿਤਾਰੇ ਇਸ ਮਹਾਮਾਰੀ ਦੀ ਚਪੇਟ 'ਚ ਆ ਚੁੱਕੇ ਹਨ। ਉੱਥੇ ਹੁਣ ਮਸ਼ਹੂਰ ਅਦਾਕਾਰਾ ਤੇ ਫ਼ਿਲਮਕਾਰ ਸੀਮਾ ਪਾਹਵਾ ਨੂੰ ਵੀ ਕੋਰੋਨਾ ਹੋ ਗਿਆ ਹੈ। ਉਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਉਨ੍ਹਾਂ ਖ਼ੁਦ ਨੂੰ ਘਰ 'ਚ ਇਕਾਂਤਵਾਸ ਕਰ ਲਿਆ ਹੈ।

PunjabKesari
ਦੱਸ ਦਈਏ ਕਿ ਸੀਮਾ ਪਾਹਵਾ 'ਆਂਖੋ ਦੇਖੀ', 'ਦਮ ਲਗਾ ਕੇ ਹਈਸ਼ਾ', 'ਬਰੇਲੀ ਕੀ ਬਰਫ਼ੀ' ਤੇ 'ਸ਼ੁੱਭਮੰਗਲ' ਸਮੇਤ ਕਈ ਫ਼ਿਲਮਾਂ 'ਚ ਨਜ਼ਰ ਆ ਚੁੱਕੀ ਹੈ। ਕੋਰੋਨਾ ਵਾਇਰਸ ਹੋਣ ਦੀ ਜਾਣਕਾਰੀ ਖ਼ੁਦ ਸੀਮਾ ਪਾਹਵਾ ਨੇ ਦਿੱਤੀ ਹੈ। ਉਨ੍ਹਾਂ ਆਪਣੇ ਇੰਟਾਗ੍ਰਾਮ ਅਕਾਊਂਟ 'ਤੇ ਆਪਣੀ ਇਕ ਤਸਵੀਰ ਸਾਂਝਾ ਕਰਕੇ ਵੱਖਰੇ ਅਤੇ ਖ਼ਾਸ ਅੰਦਾਜ਼ 'ਚ ਖ਼ੁਦ ਨੂੰ ਕੋਰੋਨਾ ਹੋਣ ਬਾਰੇ ਦੱਸਿਆ। ਸੀਮਾ ਪਾਹਵਾ ਨੇ ਆਪਣੀ ਇਕ ਸੈਲਫੀ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀ ਕੀਤੀ ਹੈ। ਇਸ ਤਸਵੀਰ 'ਚ ਉਹ ਹੱਸਦੇ ਹੋਏ ਦਿਖਾਈ ਦੇ ਰਹੇ ਹਨ। ਉਨ੍ਹਾਂ ਦੀ ਇਹ ਤਸਵੀਰ ਹੋਮ ਕੁਆਰੰਟਾਈਨ ਦੀ ਹੈ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਸੀਮਾ ਪਾਹਵਾ ਨੇ ਪੋਸਟ 'ਚ ਲਿਖਿਆ, 'ਪਾਜ਼ੇਟਿਵ ਹਾਂ ਹਰ ਗੱਲ ਨੂੰ ਲੈ ਕੇ, ਦੇਖ ਲੋ ਰਿਪੋਰਟ ਵੀ ਪਾਜ਼ੇਟਿਵ ਆ ਗਈ। 14 ਦਿਨਾਂ ਲਈ ਘਰ 'ਚ ਕੁਆਰੰਟੀਨ ਹਾਂ, ਧਿਆਨ ਰੱਖੋ।' 

 
 
 
 
 
 
 
 
 
 
 
 
 
 
 
 

A post shared by Seema Bhargava Pahwa (@seemabhargavapahwa)


ਸੋਸ਼ਲ ਮੀਡੀਆ 'ਤੇ ਸੀਮਾ ਪਾਹਵਾ ਦੀ ਤਸਵੀਰ ਤੇ ਪੋਸਟ ਕਾਫ਼ੀ ਵਾਇਰਲ ਹੋ ਰਹੀ ਹੈ। ਦਿੱਗਜ਼ ਅਦਾਕਾਰਾ ਦੇ ਕਈ ਪ੍ਰਸ਼ੰਸਕ ਅਤੇ ਲੱਖਾਂ ਸੋਸ਼ਲ ਮੀਡੀਆ ਯੂਜ਼ਰਸ ਉਸ ਦੀ ਪੋਸਟ 'ਤੇ ਪ੍ਰਤੀਕਿਰਿਆ ਦੇ ਰਹੇ ਹਨ। ਨਾਲ ਹੀ ਕੁਮੈਂਟ ਕਰਕੇ ਉਨ੍ਹਾਂ ਦੇ ਜਲਦ ਠੀਕ ਹੋਣ ਦੀਆਂ ਆਰਦਾਸਾਂ ਕਰ ਰਹੇ ਹਨ। 

 
 
 
 
 
 
 
 
 
 
 
 
 
 
 
 

A post shared by Seema Bhargava Pahwa (@seemabhargavapahwa)


author

sunita

Content Editor

Related News