ਧੀ ਹਿਨਾ ਖ਼ਾਨ ਦੀ ਅਜਿਹੀ ਹਾਲਤ ਵੇਖ ਭੁੱਬਾਂ ਮਾਰ ਰੋਈ ਮਾਂ, ਤਸਵੀਰਾਂ 'ਚ ਵੇਖੋ ਅਦਾਕਾਰਾ ਦੀ ਦਲੇਰੀ
Thursday, Jul 04, 2024 - 01:57 PM (IST)
ਐਂਟਰਟੇਨਮੈਂਟ ਡੈਸਕ : ਟੀ. ਵੀ. ਸੀਰੀਅਲ ਸ਼ੋਅ 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਨਾਲ ਘਰ-ਘਰ 'ਚ ਮਸ਼ਹੂਰ ਹੋਈ ਅਦਾਕਾਰਾ ਹਿਨਾ ਖ਼ਾਨ ਅੱਜ ਲੱਖਾਂ ਲੋਕਾਂ ਦੇ ਦਿਲ ਦੀ ਧੜਕਣ ਬਣ ਚੁੱਕੀ ਹੈ। ਹਿਨਾ ਖ਼ਾਨ ਇੰਨੀਂ ਦਿਨੀਂ ਕਾਫ਼ੀ ਔਖੇ ਦੌਰ 'ਚੋਂ ਲੰਘ ਰਹੀ ਹੈ। ਹਾਲ ਹੀ 'ਚ ਅਦਾਕਾਰਾ ਨੇ ਆਪਣੇ ਵਾਲ ਕਟਵਾ ਲਏ ਹਨ, ਜਿਸ ਨੂੰ ਵੇਖ ਕੇ ਹਰ ਕੋਈ ਭਾਵੁਕ ਹੋ ਰਿਹਾ ਹੈ ਤੇ ਅਦਾਕਾਰਾ ਨੂੰ ਹੌਂਸਲਾ ਦੇ ਰਿਹਾ ਹੈ।
ਉਥੇ ਹੀ ਜਦੋਂ ਹਿਨਾ ਖ਼ਾਨ ਆਪਣੇ ਵਾਲ ਕੱਟ ਰਹੀ ਸੀ, ਉਦੋਂ ਮਾਂ ਉਸ ਨੂੰ ਵੇਖ ਕੇ ਬਹੁਤ ਭਾਵੁਕ ਹੋ ਜਾਂਦੀ ਹੈ ਅਤੇ ਭੁੱਬਾਂ ਮਾਰ ਕੇ ਰੋਣ ਲੱਗਦੀ ਹੈ। ਇਸ ਦੀ ਇਕ ਵੀਡੀਓ ਹਿਨਾ ਖ਼ਾਨ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ, ਜਿਸ ਤੋਂ ਕੁਝ ਤਸਵੀਰਾਂ ਦੇ ਪ੍ਰਿੰਟ ਸ਼ਾਰਟ ਲਏ ਗਏ ਹਨ। ਇਨ੍ਹਾਂ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਹਿਨਾ ਖ਼ਾਨ ਨੇ ਕਿੰਨੀ ਦਲੇਰੀ ਨਾਲ ਇਹ ਕੰਮ ਕੀਤਾ। ਉਸ ਨੇ ਖ਼ੁਦ ਆਪਣੇ ਹੱਥੀਂ ਆਪਣੇ ਵਾਲ ਕੱਟੇ ਹਨ।
ਭਾਵੁਕ ਹੋਈ ਹਿਨਾ ਖ਼ਾਨ
ਦੱਸ ਦਈਏ ਕਿ ਹਿਨਾ ਖ਼ਾਨ ਨੇ ਵੀਡੀਓ ਸਾਂਝਾ ਕਰਦਿਆਂ ਕੈਪਸ਼ਨ 'ਚ ਲਿਖਿਆ- 'ਤੁਸੀਂ ਮੇਰੀ ਮਾਂ ਦੇ ਰੋਣ ਨੂੰ ਸੁਣ ਸਕਦੇ ਹੋ। ਮੈਨੂੰ ਅਸੀਸ ਦੇਣਾ ਕਿਉਂਕਿ ਮੈਂ ਆਪਣੇ ਆਪ ਨੂੰ ਅਜਿਹਾ ਵੇਖਣ ਲਈ ਤਿਆਰ ਕੀ,ਤਾ ਜਿਸ ਦੀ ਮੈਂ ਕਦੇ ਕਲਪਨਾ ਕਰਨ ਦੀ ਹਿੰਮਤ ਨਹੀਂ ਕੀਤੀ ਸੀ।
ਉਹ ਸਾਰੇ ਲੋਕਾਂ ਲਈ, ਖ਼ਾਸ ਤੌਰ 'ਤੇ ਉਹ ਔਰਤਾਂ ਜੋ ਇੱਕੋ ਲੜਾਈ ਲੜ ਰਹੀਆਂ ਹਨ, ਮੈਂ ਜਾਣਦੀ ਹਾਂ ਕਿ ਇਹ ਮੁਸ਼ਕਿਲ ਹੈ, ਸਾਡੇ ਵਾਲ ਸਾਡੇ ਲਈ ਇੱਕ ਤਾਜ ਦੀ ਤਰ੍ਹਾਂ ਹੈ, ਜੋ ਅਸੀਂ ਕਦੇ ਨਹੀਂ ਕਟਵਾਉਂਦੇ ਪਰ ਜਦੋਂ ਤੁਸੀਂ ਅਜਿਹੀ ਵੱਡੀ ਲੜਾਈ ਦਾ ਸਾਹਮਣਾ ਕਰ ਰਹੇ ਹੋ, ਜਿਸ 'ਚ ਤੁਹਾਨੂੰ ਆਪਣੇ ਵਾਲ ਗੁਆਉਣੇ ਪੈਣ-ਤੁਹਾਡਾ ਮਾਣ, ਤੁਹਾਡਾ ਤਾਜ?
ਜੇਕਰ ਤੁਸੀਂ ਜਿੱਤਣਾ ਚਾਹੁੰਦੇ ਹੋ ਤਾਂ ਤੁਹਾਨੂੰ ਕੁਝ ਮੁਸ਼ਕਿਲ ਫੈਸਲੇ ਲੈਣੇ ਪੈਣਗੇ ਅਤੇ ਮੈਂ ਜਿੱਤਣਾ ਚੁਣਦੀ ਹਾਂ। ਮੈਂ ਇਸ ਲੜਾਈ ਨੂੰ ਜਿੱਤਣ ਲਈ ਆਪਣੇ ਆਪ ਨੂੰ ਹਰ ਸੰਭਵ ਮੌਕਾ ਦੇਣ ਦਾ ਫੈਸਲਾ ਕੀਤਾ ਹੈ। ਮੈਂ ਆਪਣੇ ਸੁੰਦਰ ਵਾਲਾਂ ਨੂੰ ਡਿੱਗਣ ਤੋਂ ਪਹਿਲਾਂ ਛੱਡ ਦੇਣਾ ਚਾਹੁੰਦੀ ਹਾਂ। ਮੈਂ ਇਸ ਮਾਨਸਿਕ ਵਿਗਾੜ ਨੂੰ ਕਈ ਹਫ਼ਤਿਆਂ ਤੱਕ ਬਰਦਾਸ਼ਤ ਨਹੀਂ ਕਰਨਾ ਚਾਹੁੰਦੀ ਸੀ।
ਇਸ ਲਈ ਮੈਂ ਆਪਣਾ ਤਾਜ ਛੱਡਣ ਦੀ ਚੋਣ ਕੀਤੀ ਕਿਉਂਕਿ ਮੈਨੂੰ ਅਹਿਸਾਸ ਹੋਇਆ ਕਿ ਮੇਰਾ ਅਸਲ ਤਾਜ ਮੇਰੀ ਹਿੰਮਤ, ਮੇਰੀ ਤਾਕਤ ਅਤੇ ਆਪਣੇ ਲਈ ਮੇਰਾ ਪਿਆਰ ਹੈ। ਹਾਂ ਮੈਂ ਇਸ ਚੀਜ਼ ਲਈ ਇੱਕ ਵਧੀਆ ਵਿੱਗ ਬਣਾਉਣ ਲਈ ਆਪਣੇ ਵਾਲਾਂ ਦੀ ਵਰਤੋਂ ਕਰਨ ਦਾ ਫੈਸਲਾ ਕੀਤਾ ਹੈ। ਵਾਲ ਵਾਪਸ ਉੱਗਣਗੇ, ਭਰਵੱਟੇ ਉੱਗਣਗੇ, ਜ਼ਖਮ ਫਿੱਕੇ ਪੈ ਜਾਣਗੇ, ਪਰ ਆਤਮਾ ਬਰਕਰਾਰ ਰਹਿਣੀ ਚਾਹੀਦੀ ਹੈ।''
ਮਾਰਚ ਮਹੀਨੇ ਕੀਤਾ ਸੀ ਇਸ ਬੀਮਾਰੀ ਦਾ ਜ਼ਿਕਰ
ਹਿਨਾ ਖ਼ਾਨ ਨੇ ਇਸੇ ਸਾਲ ਮਾਰਚ ਮਹੀਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਤਸਵੀਰ ਪੋਸਟ ਕੀਤੀ ਸੀ, ਜਿਸ 'ਚ ਉਸ ਨੇ ਹੱਥ ਦੀ ਹਥੇਲੀ 'ਤੇ ਛੁਹਾਰਾ ਰੱਖਿਆ ਹੋਇਆ ਸੀ। ਤਸਵੀਰ ਸ਼ੇਅਰ ਕਰਦਿਆਂ ਉਨ੍ਹਾਂ ਨੇ ਲਿਖਿਆ, "ਮੈਨੂੰ ਗੈਸਟ੍ਰੋਈਸੋਫੇਜੀਲ ਰੀਫਲਕਸ ਨਾਂ ਦੀ ਗੰਭੀਰ ਬੀਮਾਰੀ (GERD) ਹੈ।
ਬਦਕਿਸਮਤੀ ਨਾਲ ਇਹ ਸਮੱਸਿਆ ਰਮਜ਼ਾਨ ਦੌਰਾਨ ਵਿਗੜ ਗਈ ਹੈ। ਜੇਕਰ ਮੈਂ ਵਰਤ ਰੱਖਾਂ ਤਾਂ ਮੇਰੀ ਮਾਂ ਨੇ ਕਿਹਾ ਕਿ ਅਜਵਾ ਖਜੂਰ ਮਦਦਗਾਰ ਸਾਬਤ ਹੋ ਸਕਦੇ ਹਨ। ਕੀ ਤੁਹਾਡੇ ਕੋਲ ਕੋਈ ਘਰੇਲੂ ਉਪਚਾਰ ਹੈ? ਤੁਸੀਂ ਕੁਝ ਸੁਝਾਅ ਦੇ ਸਕਦੇ ਹੋ ਤਾਂ ਜੋ ਮੈਨੂੰ ਇਸ ਤੋਂ ਰਾਹਤ ਮਿਲ ਸਕੇ।”
ਇੱਕ ਐਪੀਸੋਡ ਲਈ 2 ਲੱਖ ਰੁਪਏ ਲੈਂਦੀ
'ਬਿੱਗ ਬੌਸ' ਤੋਂ ਬਾਅਦ ਹਿਨਾ ਖ਼ਾਨ 'ਖਤਰੋਂ ਕੇ ਖਿਲਾੜੀ' 'ਚ ਵੀ ਨਜ਼ਰ ਆਈ ਸੀ। ਹਿਨਾ ਖ਼ਾਨ ਨੇ ਫ਼ਿਲਮ 'ਹੈਕਡ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਹੈ ਪਰ ਇਹ ਫ਼ਿਲਮ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ। ਹਿਨਾ ਕਈ ਸੰਗੀਤ ਐਲਬਮਾਂ 'ਚ ਵੀ ਨਜ਼ਰ ਆ ਚੁੱਕੀ ਹੈ ਅਤੇ ਇੱਕ ਪੰਜਾਬੀ ਫ਼ਿਲਮ ਵੀ ਕਰ ਚੁੱਕੀ ਹੈ।
ਅੱਜ ਹਿਨਾ ਖਾਨ ਟੀ.ਵੀ. ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਅਦਾਕਾਰਾਂ 'ਚੋਂ ਇੱਕ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਹਿਨਾ ਖ਼ਾਨ ਦੀ ਕੁੱਲ ਜਾਇਦਾਦ 52 ਕਰੋੜ ਰੁਪਏ ਹੈ, ਜੋ ਉਨ੍ਹਾਂ ਨੂੰ ਭਾਰਤ ਦੀ ਸਭ ਤੋਂ ਅਮੀਰ ਟੈਲੀਵਿਜ਼ਨ ਅਦਾਕਾਰਾ ਬਣਾਉਂਦੀ ਹੈ। ਉਹ ਸਭ ਤੋਂ ਵੱਧ ਤਨਖਾਹ ਲੈਣ ਵਾਲੀਆਂ ਟੀ.ਵੀ. ਅਦਾਕਾਰਾਂ 'ਚੋਂ ਇੱਕ ਹੈ, ਜੋ ਕਥਿਤ ਤੌਰ 'ਤੇ ਇੱਕ ਐਪੀਸੋਡ ਲਈ 2 ਲੱਖ ਰੁਪਏ ਚਾਰਜ ਕਰਦੀ ਹੈ।