ਤਸਵੀਰਾਂ ''ਚ ਦੇਖੋ 2 ਵਾਰ ਰਚਾਇਆ ਸੀ ਬਰਥ ਡੇ ਗਰਲ ਜੈਨੇਲੀਆ ਡਿਸੂਜ਼ਾ ਨੇ ਰਿਤੇਸ਼ ਨਾਲ ਵਿਆਹ
Wednesday, Aug 05, 2015 - 07:16 PM (IST)

ਮੁੰਬਈ- ਬਾਲੀਵੁੱਡ ਅਭਿਨੇਤਰੀ ਜੈਨੇਲੀਆ ਡਿਸੂਜ਼ਾ ਅੱਜ ਯਾਨੀ ਬੁੱਧਵਾਰ ਨੂੰ 28 ਸਾਲ ਦੀ ਹੋ ਗਈ ਹੈ। 5 ਅਗਸਤ 1987 ਨੂੰ ਮੁੰਬਈ, ਮਹਾਰਾਸ਼ਟਰ ''ਚ ਪੈਦਾ ਹੋਈ ਜੈਨੇਲੀਆ ਨੇ ਬਾਲੀਵੁੱਡ ''ਚ ਆਪਣੇ ਕੈਰੀਅਰ ਦੀ ਸ਼ੁਰੂਆਤ ਫਿਲਮ ''ਤੁਜੇ ਮੇਰੀ ਕਸਮ'' ਨਾਲ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ''ਜਾਨੇ ਤੂ ਯਾ ਜਾਨੇ ਨਾ'', ''ਮੇਰੇ ਬਾਪ ਪਹਿਲੇ ਆਪ'', ''ਜੈ ਹੋ'' ਅਤੇ ''ਚਾਂਸ ਪੇ ਡਾਂਸ'' ਆਦਿ ਫਿਲਮਾਂ ''ਚ ਕੰਮ ਕੀਤਾ ਹੈ। ਸਾਲ 2012 ''ਚ ਜੈਨੇਲੀਆ ਡਿਸੂਜ਼ਾ ਨੇ ਬਾਲੀਵੁੱਡ ਅਭਿਨੇਤਾ ਰਿਤੇਸ਼ ਦੇਸ਼ਮੁਖ ਨਾਲ ਵਿਆਹ ਰਚਾਇਆ। ਹਾਲ ਹੀ ''ਚ ਇਕ ਟੀ. ਵੀ. ਸ਼ੋਅ ''ਚ ਦੋਹਾਂ ਨੇ ਆਪਣੀ ਜ਼ਿੰਦਗੀ ਨਾਲ ਜੁੜੀ ਇਕ ਦਿਲਚਸਪ ਕਹਾਣੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਉਹ ਕੰਮ ਦੇ ਸਿਲਸਿਲੇ ''ਚ ਹੋਣ ਵਾਲੀ ਮੀਟਿੰਗ ਦੇ ਬਹਾਨੇ ਇਕ-ਦੂਜੇ ਨੂੰ ਕੌਫੀ ਸ਼ੋਪ ''ਤੇ ਮਿਲਦੇ ਸਨ। ਇਸ ਤਰ੍ਹਾਂ ਕਿਸੇ ਨੂੰ ਵੀ ਉਨ੍ਹਾਂ ਦੀ ਡੇਟਿੰੰਗ ਦੀ ਖਬਰ ਨਹੀਂ ਸੀ ਲੱਗੀ। ਰਿਤੇਸ਼ ਅਤੇ ਜੈਨੇਲੀਆ ਡਿਸੂਜ਼ਾ ਬਾਲੀਵੁੱਡ ਦੇ ਹੌਟ ਜੋੜਿਆਂ ''ਚੋ ਇਕ ਹਨ। 25 ਨਵੰਬਰ 2014 ਨੂੰ ਜੈਨੇਲੀਆ ਨੇ ਇਕ ਬੇਟੇ ਨੂੰ ਜਨਮ ਦਿੱਤਾ, ਜਿਸ ਦਾ ਨਾਂ ਰਿਆਨ ਰੱਖਿਆ ਗਿਆ ਅਤੇ ਰਿਆਨ ਹੁਣ ਲਗਭਗ 8 ਮਹੀਨੇ ਦਾ ਹੈ।