''ਕਾਨਜ਼'' ਦੇ ਰੈੱਡ ਕਾਰਪੈੱਟ ''ਤੇ ਐਸ਼ਵਰਿਆ ਨੇ ਦਿਖਾਇਆ ਆਪਣਾ ਖੂਬਸੂਰਤ ਅਤੇ ਗਲੈਮਰਸ ਅੰਦਾਜ਼
Saturday, May 14, 2016 - 11:24 AM (IST)

ਪੈਰਿਸ : ਸ਼ਨੀਵਾਰ 69ਵੇਂ ਕਾਨਜ਼ ਫੈਸਟੀਵਲ ''ਚ ਐਸ਼ਵਰਿਆ ਰਾਏ ਬੱਚਨ 15ਵੀਂ ਵਾਰ ਸ਼ਾਮਲ ਹੋਈ ਹੈ। ਇਸ ਮੌਕੇ ਐਸ਼ਵਰਿਆ ਰਾਏ ਰੈੱਡ ਕਾਰਪੈੱਟ ''ਤੇ ਗੋਲਡਨ ਸ਼ੈਂਪੇਨ ਰੰਗ ਦੇ ਗਾਊਨ ''ਚ ਬੇਹੱਦ ਸੈਕਸੀ ਅਵਤਾਰ ''ਚ ਨਜ਼ਰ ਆਈ। ਉਨ੍ਹਾਂ ਦੀ ਇਹ ਡਰੈੱਸ ਕੁਵੈਤ ਡਿਜ਼ਾਇਨਰ ਅਲੀ ਯੂਨੁਸ ਵਲੋਂ ਡਿਜ਼ਾਇਨ ਕੀਤੀ ਗਈ ਹੈ। ਇਸ ਤੋਂ ਪਹਿਲਾਂ ਉਹ ਐਲਾਈ ਸਾਬ, ਰੋਬਰਟੋ ਕਾਵਾਲੀ ਅਤੇ ਅਰਮਾਨੀ ਦੇ ਆਊਟਫਿੱਟਸ ''ਚ ਵੀ ਨਜ਼ਰ ਆ ਚੁੱਕੀ ਹੈ। ਬਲੂ ਆਈਸ਼ੇਡ ਅਤੇ ਹਲਕੀ ਕਲਰ ਦੀ ਲਿਪਸਟਿਕ ''ਚ ਐਸਵਰਿਆ ਵੱਖਰੇ ਅੰਦਾਜ਼ ''ਚ ਨਜ਼ਰ ਆਈ ਹੈ।
ਜਾਣਕਾਰੀ ਅਨੁਸਾਰ ਐਸ਼ਵਰਿਆ ਫਿਲਮ ''ਮਾ ਲੋਟ'' ਅਤੇ ''ਸਲੈਕ ਬੇਅ'' ਦੀ ਸਕ੍ਰੀਨਿੰਗ ''ਚ ਸ਼ਾਮਲ ਹੋਈ ਉਹ ਕੁਝ ਘੰਟਿਆਂ ਪਹਿਲੇ ਹੀ ਆਪਣੀ ਚਾਰ ਸਾਲ ਦੀ ਬੇਟੀ ਅਰਾਧਿਆ ਅਤੇ ਮਾਂ ਵਰਿੰਦਾ ਨਾਲ ਕਾਨਜ਼ ਪਹੁੰਚੀ ਹੈ। ਮੁੰਬਈ ਤੋਂ ਰਵਾਨਾ ਹੋਣ ਤੋਂ ਪਹਿਲਾਂ ਐਸ਼ਵਰਿਆ ਨੇ ਮੀਡੀਆ ਨੂੰ ਦੱਸਿਆ ਸੀ ਕਿ ਉਨ੍ਹਾਂ ਨੇ ਅਜੇ ਇਹ ਤੈਅ ਨਹੀਂ ਕੀਤਾ ਹੈ ਕਿ ਉਹ ਕਾਨਜ਼ ''ਚ ਕਿਸ ਆਊਟਫਿੱਟ ''ਚ ਨਜ਼ਰ ਆਵੇਗੀ।
ਜ਼ਿਕਰਯੋਗ ਹੈ ਕਿ ਐਸ਼ਵਰਿਆ ਬੱਚਨ ਆਪਣੀ ਫਿਲਮ ''ਸਰਬਜੀਤ'' ਦੇ ਪ੍ਰਮੋਸ਼ਨ ''ਚ ਰੁੱਝੀ ਹੋਈ ਕਾਰਨ ਦੇਰ ਨਾਲ ਕਾਨਜ਼ ਫੈਸਟੀਵਲ ਪਹੁੰਚੀ ਹੈ। ਉਨ੍ਹਾਂ ਦੀ ਇਹ ਫਿਲਮ 20 ਮਈ ਨੂੰ ਰਿਲੀਜ਼ ਹੋਵੇਗੀ, ਜਿਸ ''ਚ ਉਨ੍ਹਾਂ ਨਾਲ ਰਣਦੀਪ ਹੁੱਡਾ ਵੀ ਨਜ਼ਰ ਆਉਣਗੇ। ਇਸ ਫਿਲਮ ''ਚ ਐਸ਼ਵਰਿਆ ਰਾਏ ''ਸਰਬਜੀਤ'' ਦਾ ਕਿਰਦਾਰ ਨਿਭਾਅ ਰਹੇ ਰਣਦੀਪ ਹੁੱਡਾ ਦੀ ਭੈਣ ''ਦਲਬੀਰ ਕੌਰ'' ਦੇ ਕਿਰਦਾਰ ''ਚ ਨਜ਼ਰ ਆਵੇਗੀ।