ਸੁਪਰਸਟਾਰ ਰਜਨੀਕਾਂਤ ਨੇ ਲਈ ਕੋਰੋਨਾ ਟੀਕੇ ਦੀ ਦੂਜੀ ਖੁਰਾਕ

Thursday, May 13, 2021 - 06:34 PM (IST)

ਸੁਪਰਸਟਾਰ ਰਜਨੀਕਾਂਤ ਨੇ ਲਈ ਕੋਰੋਨਾ ਟੀਕੇ ਦੀ ਦੂਜੀ ਖੁਰਾਕ

ਮੁੰਬਈ: ਕੋਰੋਨਾ ਦੇ ਕਹਿਰ ਨੂੰ ਦੇਖਦੇ ਹੋਏ ਵੈਕਸੀਨੇਸ਼ਨ ਦੀ ਪ੍ਰਤੀਕਿਰਿਆ ਤੇਜ਼ ਕਰ ਦਿੱਤੀ ਗਈ ਹੈ। 18 ਸਾਲ ਤੋਂ ਉੱਪਰ ਵਾਲਿਆਂ ਦਾ ਟੀਕਾਕਰਨ ਸ਼ੁਰੂ ਹੋ ਗਿਆ ਹੈ। ਆਮ ਲੋਕਾਂ ਦੇ ਨਾਲ-ਨਾਲ ਸਿਤਾਰੇ ਵੀ ਵੈਕਸੀਨ ਲਗਵਾਉਣ ਲਈ ਅੱਗੇ ਆ ਰਹੇ ਹਨ। ਹਾਲ ਹੀ ’ਚ ਸੁਪਰਸਟਾਰ ਰਜਨੀਕਾਂਤ ਨੇ ਕੋਰੋਨਾ ਵੈਕਸੀਨ ਦੀ ਦੂਜੀ ਖੁਰਾਕ ਲਈ ਹੈ। ਅਦਾਕਾਰ ਦੀ ਧੀ ਸੌਂਦਰਿਆ ਨੇ ਤਸਵੀਰ ਸਾਂਝੀ ਕਰ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। 

PunjabKesari
ਤਸਵੀਰ ’ਚ ਰਜਨੀਕਾਂਤ ਗ੍ਰੇ ਟੀ-ਸ਼ਰਟ ਅਤੇ ਬਲੈਕ ਪੈਂਟ ’ਚ ਨਜ਼ਰ ਆ ਰਹੇ ਹਨ। ਅਦਾਕਾਰ ਨੇ ਫੇਸ ’ਤੇ ਮਾਸਕ ਲਗਾਇਆ ਹੋਇਆ ਹੈ। ਅਦਾਕਾਰ ਦੀ ਧੀ ਉਨ੍ਹਾਂ ਦੇ ਕੋਲ ਖੜ੍ਹੀ ਹੈ ਅਤੇ ਡਾਕਟਰ ਅਦਾਕਾਰ ਨੂੰ ਵੈਕਸੀਨ ਲਗਾ ਰਹੇ ਹਨ। ਸੌਂਦਰਿਆ ਨੇ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ ਸਾਡੇ ਥਲਾਈਵਰ ਨੂੰ ਉਨ੍ਹਾਂ ਦੀ ਵੈਕਸੀਨ ਮਿਲ ਗਈ ਹੈ। ਚੱਲੋ ਇਕੱਠੇ ਮਿਲ ਕੇ ਕੋਰੋਨਾ ਵਾਇਰਸ ਨੂੰ ਹਰਾਉਂਦੇ ਹਾਂ। ਪ੍ਰਸ਼ੰਸਕ ਇਸ ਤਸਵੀਰ ਨੂੰ ਖ਼ੂਬ ਪਸੰਦ ਕਰ ਰਹੇ ਹਨ। 

PunjabKesari
ਦੱਸ ਦੇਈਏ ਕਿ ਰਜਨੀਕਾਂਤ ਤੋਂ ਇਲਾਵਾ ਸੋਨਾਕਸ਼ੀ ਸਿਨਹਾ, ਸੈਫ ਅਲੀ ਖ਼ਾਨ, ਰਿਤੇਸ਼ ਦੇਸ਼ਮੁਖ, ਸੋਨੂੰ ਸੂਦ, ਅਮਿਤਾਬ ਬੱਚਨ, ਮਲਾਇਕਾ ਅਰੋੜਾ ਸਮੇਤ ਕਈ ਸਿਤਾਰੇ ਵੀ ਕੋਰੋਨਾ ਵੈਕਸੀਨ ਲਗਵਾ ਚੁੱਕੇ ਹਨ। ਸਿਤਾਰੇ ਕੋਰੋਨਾ ਮਰੀਜ਼ਾਂ ਦੀ ਮਦਦ ਲਈ ਅੱਗੇ ਆ ਰਹੇ ਹਨ ਅਤੇ ਜਾਗਰੂਕਤਾ ਵੀ ਫੈਲਾ ਰਹੇ ਹਨ।


author

Aarti dhillon

Content Editor

Related News