ਨਿਰਦੇਸ਼ਕ ਦੇ ਕੱਟ ਕਹਿਣ ਦੇ ਬਾਵਜੂਦ ਅਦਾਕਾਰ ਕਰਦਾ ਰਿਹਾ ਗੰਦਾ ਕੰਮ

Wednesday, Nov 27, 2024 - 02:51 PM (IST)

ਨਿਰਦੇਸ਼ਕ ਦੇ ਕੱਟ ਕਹਿਣ ਦੇ ਬਾਵਜੂਦ ਅਦਾਕਾਰ ਕਰਦਾ ਰਿਹਾ ਗੰਦਾ ਕੰਮ

ਮੁੰਬਈ- ਇਨ੍ਹਾਂ ਦਿਨਾਂ 'ਚ OTT ਬਾਕਸ ਆਫਿਸ 'ਤੇ ਸਖਤ ਟੱਕਰ ਦੇ ਰਹੀ ਹੈ। ਹੁਣ OTT ਅਦਾਕਾਰਾ ਸਯਾਨੀ ਗੁਪਤਾ ਆਪਣੇ ਬਿਆਨ ਨਾਲ ਸੋਸ਼ਲ ਮੀਡੀਆ 'ਤੇ ਛਾਅ ਗਈ ਹੈ। ਹਾਲ ਹੀ ਵਿੱਚ, ਉਸਨੇ ਇੱਕ ਇੰਟਰਵਿਊ ਵਿੱਚ ਆਪਣੇ ਇੰਟੀਮੇਟ ਸੀਨਜ਼ ਨੂੰ ਲੈ ਕੇ ਆਪਣੀ ਚੁੱਪੀ ਤੋੜੀ। ਉਸ ਨੇ ਦੱਸਿਆ ਕਿ ਸ਼ੂਟਿੰਗ ਦੌਰਾਨ ਉਸ ਦੇ ਕੋ-ਸਟਾਰ ਨੇ ਉਸ ਨਾਲ ਦੁਰਵਿਵਹਾਰ ਕੀਤਾ। ਸਯਾਨੀ ਨੇ ਦੱਸਿਆ ਕਿ ਨਿਰਦੇਸ਼ਕ ਕੱਟ-ਕੱਟ ਕਹਿ ਰਿਹਾ ਸੀ ਪਰ ਫਿਰ ਵੀ ਅਦਾਕਾਰ ਨੇ ਮੈਨੂੰ ਫੜ ਰੱਖਿਆ ਸੀ।

ਸਯਾਨੀ ਗੁਪਤਾ ਨੇ ਸਹਿ-ਅਦਾਕਾਰਾ ਬਾਰੇ ਕੀਤਾ ਖੁਲਾਸਾ 
ਸਯਾਨੀ ਗੁਪਤਾ ਨੇ ਨੈੱਟਫਲਿਕਸ ਦੀ ਵੈੱਬ ਸੀਰੀਜ਼ 'ਫੋਰ ਮੋਰ ਸ਼ਾਟਸ ਪਲੀਜ਼' ਨਾਲ ਪ੍ਰਸ਼ੰਸਕਾਂ 'ਚ ਖਾਸ ਜਗ੍ਹਾ ਬਣਾ ਲਈ ਹੈ। ਹਾਲ ਹੀ 'ਚ ਇਕ ਇੰਟਰਵਿਊ 'ਚ ਅਦਾਕਾਰਾ ਨੇ ਆਪਣੇ ਨਾਲ ਹੋਏ ਹਾਦਸੇ ਬਾਰੇ ਦੱਸਿਆ। ਉਨ੍ਹਾਂ ਨੇ ਕਿਹਾ, ''ਕਈ ਲੋਕ ਇੰਟੀਮੇਟ ਸੀਨਜ਼ ਦਾ ਫਾਇਦਾ ਉਠਾਉਂਦੇ ਹਨ। ਮੇਰੇ ਨਾਲ ਵੀ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ ਜਿੱਥੇ ਇੱਕ ਐਕਟਰ ਸੀਨ ਕੱਟੇ ਜਾਣ ਤੋਂ ਬਾਅਦ ਵੀ ਕਿੱਸ ਕਰਦਾ ਰਿਹਾ। ਅਜਿਹਾ ਵਿਵਹਾਰ ਕਿਸੇ ਅਦਾਕਾਰ ਨੂੰ ਸ਼ੋਭਾ ਨਹੀਂ ਦਿੰਦਾ। ਨਿਰਦੇਸ਼ਕ ਨੇ ਕਿਹਾ ਕੱਟ, ਫਿਰ ਵੀ ਅਦਾਕਾਰ ਨਹੀਂ ਰੁਕਿਆ।

ਇਹ ਵੀ ਪੜ੍ਹੋ- ਜਲਦ ਹੀ ਰਿਲੀਜ਼ ਹੋਵੇਗੀ ਮਰਹੂਮ ਸੁਖਦੀਪ ਸੁਖੀ ਦੀ ਇਹ ਫ਼ਿਲਮ

ਸਯਾਨੀ ਗੁਪਤਾ ਨੇ ਇਕ ਹੋਰ ਘਟਨਾ 'ਤੇ ਤੋੜੀ ਚੁੱਪੀ
ਸਯਾਨੀ ਗੁਪਤਾ ਨੇ ਆਪਣੀ ਇੱਕ ਹੋਰ ਘਟਨਾ ਬਾਰੇ ਦੱਸਿਆ। ਉਸ ਨੇ ਕਿਹਾ, ''ਜਦੋਂ ਮੈਂ ਗੋਆ 'ਚ 'ਫੋਰ ਮੋਰ ਸ਼ਾਟਸ ਪਲੀਜ਼' ਦੇ ਪਹਿਲੇ ਸੀਜ਼ਨ ਦੀ ਸ਼ੂਟਿੰਗ ਕਰ ਰਹੀ ਸੀ ਤਾਂ ਮੈਨੂੰ ਬਹੁਤ ਮੁਸ਼ਕਲ ਸੀਨ ਸ਼ੂਟ ਕਰਨਾ ਪਿਆ। ਮੈਨੂੰ ਛੋਟੀ ਡਰੈੱਸ 'ਚ ਬੀਚ 'ਤੇ ਰੇਤ 'ਤੇ ਲੇਟਣਾ ਪਿਆ ਅਤੇ ਕਰੂ ਸਮੇਤ ਕਰੀਬ 70 ਲੋਕ ਮੇਰੇ ਸਾਹਮਣੇ ਮੌਜੂਦ ਸਨ। ਮੈਂ ਉਸ ਸਮੇਂ ਬਹੁਤ ਅਸੁਰੱਖਿਅਤ ਮਹਿਸੂਸ ਕਰ ਰਹੀ ਸੀ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

Priyanka

Content Editor

Related News