ਜੱਸ ਮਾਣਕ ਦੀ ਆਵਾਜ਼ ''ਚ ''ਸਤਯਮੇਵ ਜਯਤੇ 2'' ਦਾ ਨਵਾਂ ਗੀਤ ''ਤੈਨੂੰ ਲਹਿੰਗਾ'' ਰਿਲੀਜ਼, ਵੇਖੋ ਵੀਡੀਓ
Saturday, Nov 06, 2021 - 05:46 PM (IST)

ਚੰਡੀਗੜ੍ਹ (ਬਿਊਰੋ) - ਪੰਜਾਬੀ ਮਿਊਜ਼ਿਕ ਦਾ ਬਾਲੀਵੁੱਡ ਜਗਤ 'ਚ ਪੂਰਾ ਬੋਲ ਬਾਲਾ ਹੈ, ਜਿਸ ਦੇ ਚੱਲਦੇ ਜਾਨ ਅਬ੍ਰਾਹਮ ਦੀ ਆਉਣ ਵਾਲੀ ਨਵੀਂ ਫ਼ਿਲਮ 'ਸਤਯਮੇਵ ਜਯਤੇ 2' ਦਾ ਨਵਾਂ ਗੀਤ ਜੱਸ ਮਾਣਕ ਦੀ ਆਵਾਜ਼ 'ਚ ਰਿਲੀਜ਼ ਹੋਇਆ ਹੈ। ਜੀ ਹਾਂ ਫ਼ਿਲਮ ਦਾ ਨਵਾਂ ਗੀਤ 'ਤੈਨੂੰ ਲਹਿੰਗਾ' ਪੰਜਾਬੀ ਗਾਇਕ ਜੱਸ ਮਾਣਕ ਦੀ ਮਿੱਠੀ ਆਵਾਜ਼ 'ਚ ਰਿਲੀਜ਼ ਹੋਇਆ ਹੈ। ਇਸ ਗੀਤ 'ਚ ਉਨ੍ਹਾਂ ਦਾ ਗਾਇਕੀ 'ਚ ਸਾਥ ਫੀਮੇਲ ਗਾਇਕਾ Zahrah S Khan ਦਿੰਦੀ ਹੋਈ ਨਜ਼ਰ ਆ ਰਹੀ ਹੈ। ਨਿਊ ਵਰਜ਼ਨ ਵਾਲੇ ਇਸ ਗੀਤ ਦੇ ਬੋਲ Tanishk Bagchi ਨੇ ਲਿਖੇ ਹਨ। ਇਸ ਗੀਤ ਨੂੰ ਜਾਨ ਅਬ੍ਰਾਹਮ ਅਤੇ ਦਿਵਿਆ ਖੋਸਲਾ ਕੁਮਾਰ 'ਤੇ ਫਿਲਮਾਇਆ ਗਿਆ ਹੈ। ਇਸ ਗੀਤ ਨੂੰ ਟੀ-ਸੀਰੀਜ਼ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਜਿਸ ਕਰਕੇ ਗੀਤ ਟਰੈਂਡਿੰਗ 'ਚ ਚੱਲ ਰਿਹਾ ਹੈ।
ਦੱਸ ਦਈਏ ਕਿ 'Satyameva Jayate 2' ਪਹਿਲੇ ਭਾਗ ਦੀ ਤਰ੍ਹਾਂ, ਦੂਜਾ ਭਾਗ ਵੀ ਭਾਰਤ 'ਚ ਭ੍ਰਿਸ਼ਟਾਚਾਰ ਦੇ ਮੁੱਦੇ ਨਾਲ ਸਬੰਧਤ ਹੈ। ਪੁਲਸ ਅਤੇ ਸਿਆਸਤਦਾਨਾਂ ਤੋਂ ਲੈ ਕੇ ਉਦਯੋਗਪਤੀਆਂ ਅਤੇ ਇੱਕ ਆਮ ਆਦਮੀ ਤੱਕ, ਫ਼ਿਲਮ ਹਰ ਕਿਸੇ ਦੇ ਜੀਵਨ 'ਚ ਭ੍ਰਿਸ਼ਟਾਚਾਰ ਦੀ ਖੋਜ ਕਰੇਗੀ। ਇਹ ਫ਼ਿਲਮ 25 ਨਵੰਬਰ ਨੂੰ ਸਿਨੇਮਾ ਘਰਾਂ ਦੀ ਰੌਣਕ ਬਣਨ ਜਾ ਰਹੀ ਹੈ। ਦੱਸ ਦਈਏ ਜੱਸ ਮਾਣਕ ਇਸ ਤੋਂ ਪਹਿਲਾਂ ਵੀ 'ਸਰਦਾਰ ਕਾ ਗ੍ਰੈਂਡਸਨ' ਫ਼ਿਲਮ 'ਚ 'ਜੀ ਨਹੀਂ ਕਰਦਾ' ਗੀਤ ਗਾ ਚੁੱਕੇ ਹਨ।
ਨੋਟ - ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਬਾਕਸ 'ਚ ਜ਼ਰੂਰ ਸਾਂਝੀ ਕਰੋ।