ਟੀ. ਵੀ. ਦੇ ਮਸ਼ਹੂਰ ਅਦਾਕਾਰ ਨੇ ਜਿੱਤੀ ਕੋਰੋਨਾ ਤੋਂ ਜੰਗ, ਹਸਪਤਾਲ ਤੋਂ ਡਿਸਚਾਰਜ ਹੋ ਕੇ ਪਰਤੇ ਘਰ
Monday, Aug 10, 2020 - 03:43 PM (IST)

ਮੁੰਬਈ (ਬਿਊਰੋ)– ਕੋਰੋਨਾ ਵਾਇਰਸ ਫਿਲਮ ਤੇ ਟੀ. ਵੀ. ਇੰਡਸਟਰੀ ਦੇ ਕਈ ਸਿਤਾਰਿਆਂ ਨੂੰ ਆਪਣਾ ਸ਼ਿਕਾਰ ਬਣਾ ਚੁੱਕਾ ਹੈ। ਹਾਲਾਂਕਿ ਚੰਗੀ ਖਬਰ ਇਹ ਵੀ ਹੈ ਕਿ ਹੁਣ ਤਕ ਜਿੰਨੇ ਵੀ ਸਿਤਾਰੇ ਇਸ ਵਾਇਰਸ ਦੀ ਚਪੇਟ ’ਚ ਆਏ, ਕੋਰੋਨਾ ਨੂੰ ਮਾਤ ਦਿੰਦੇ ਜਾ ਰਹੇ ਹਨ। ਹੁਣ ਹਾਲ ਹੀ ’ਚ ਖਬਰ ਆਈ ਹੈ ਕਿ ਮਸ਼ਹੂਰ ਅਦਾਕਾਰ ਸਤੀਸ਼ ਸ਼ਾਹ, ਜੋ ਬੀਤੇ ਦਿਨੀਂ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ, ਠੀਕ ਹੋ ਕੇ ਆਪਣੇ ਘਰ ਵਾਪਸ ਆ ਗਏ ਹਨ।
ਫਿਲਮ ਤੇ ਟੀ. ਵੀ. ਦੇ ਮਸ਼ਹੂਰ ਅਦਾਕਾਰ ਸਤੀਸ਼ ਸ਼ਾਹ ਜੁਲਾਈ ਦੇ ਮਹੀਨੇ ’ਚ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ 20 ਜੁਲਾਈ ਨੂੰ ਲੀਲਾਵਤੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ। ਹਾਲਾਂਕਿ ਹੁਣ ਸਤੀਸ਼ ਇਸ ਮਹਾਮਾਰੀ ਤੋਂ ਜੰਗ ਜਿੱਤ ਚੁੱਕੇ ਹਨ ਤੇ ਹਸਪਤਾਲ ਤੋਂ ਡਿਸਚਾਰਜ ਹੋ ਕੇ ਘਰ ਪਰਤ ਗਏ ਹਨ। ਉਨ੍ਹਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ। ਉਨ੍ਹਾਂ ਨੂੰ 28 ਜੁਲਾਈ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ 11 ਅਗਸਤ ਤਕ ਕੁਆਰਨਟੀਨ ਰੱਖਣ ਦਾ ਫੈਸਲਾ ਲਿਆ ਗਿਆ ਸੀ।
ਸਤੀਸ਼ ਸ਼ਾਹ ‘ਸਾਰਾਭਾਈ ਵਰਸਿਜ਼ ਸਾਰਾਭਾਈ’, ‘ਫਿਲਮੀ ਚੱਕਰ’ ਤੇ ਯੇ ਜੋ ਹੈ ਜ਼ਿੰਦਗੀ’ ਵਰਗੇ ਕਈ ਸੁਪਰਹਿੱਟ ਸੀਰੀਅਲਜ਼ ’ਚ ਕੰਮ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਹ ‘ਗਮਨ’, ‘ਉਮਰਾਓ ਜਾਨ’, ‘ਸ਼ਕਤੀ’, ‘ਹਮਸ਼ਕਲ’ ‘ਰਾ ਵਨ’, ‘ਮਾਲਾਮਾਲ’, ‘ਓਮ ਸ਼ਾਂਤੀ ਓਮ’, ‘ਦਿਲਵਾਲੇ ਦੁਲਹਨੀਆ ਲੇ ਜਾਏਂਗੇ’, ‘ਮੁਝਸੇ ਸ਼ਾਦੀ ਕਰੋਗੀ’ ਤੇ ‘ਫਨਾ’ ਵਰਗੀਆਂ ਫਿਲਮਾਂ ’ਚ ਨਜ਼ਰ ਆ ਚੁੱਕੇ ਹਨ।