ਸਤੀਸ਼ ਕੌਸ਼ਿਕ ਦੀ ਮੌਤ ਨੂੰ ਲੈ ਕੇ ਨਵਾਂ ਖੁਲਾਸਾ, ਪੁਲਸ ਨੂੰ ਫਾਰਮ ਹਾਊਸ ਤੋਂ ਮਿਲੀਆਂ ਇਤਰਾਜ਼ਯੋਗ ਦਵਾਈਆਂ

03/11/2023 10:00:15 AM

ਮੁੰਬਈ (ਬਿਊਰੋ) : ਜ਼ਿੰਦਾਦਿਲ ਅਦਾਕਾਰ ਸਤੀਸ਼ ਕੌਸ਼ਿਕ ਇੱਕ ਦਿਨ ਸਭ ਨੂੰ ਛੱਡ ਕੇ ਇਸ ਤਰ੍ਹਾਂ ਚਲੇ ਜਾਣਗੇ, ਕਿਸੇ ਨੇ ਸੁਫ਼ਨੇ ਵਿਚ ਵੀ ਨਹੀਂ ਸੋਚਿਆ ਹੋਵੇਗਾ। 'ਯਾਰੋਂ ਕੇ ਯਾਰ' ਦੇ ਨਾਂ ਨਾਲ ਮਸ਼ਹੂਰ ਸਤੀਸ਼ ਕੌਸ਼ਿਕ ਦੇ ਦਿਹਾਂਤ ਨਾਲ ਪੂਰਾ ਬਾਲੀਵੁੱਡ ਸਦਮੇ 'ਚ ਹੈ।

PunjabKesari

ਇਸ ਮਾਮਲੇ 'ਚ ਇੱਕ ਹੈਰਾਨ ਕਰਨ ਵਾਲਾ ਨਵਾਂ ਖ਼ੁਲਾਸਾ ਹੋਇਆ ਹੈ। ਦਿੱਲੀ ਪੁਲਸ ਮੁਤਾਬਕ, ਸਤੀਸ਼ ਕੌਸ਼ਿਕ ਦੀ ਮੌਤ ਸ਼ੱਕੀ ਹਾਲਾਤਾਂ 'ਚ ਹੋਈ ਹੈ। ਜਦੋਂ ਦਿੱਲੀ ਪੁਲਸ ਦੀ ਟੀਮ ਨੇ ਫਾਰਮ ਹਾਊਸ ’ਤੇ ਜਾ ਕੇ ਜਾਂਚ ਕੀਤੀ ਤਾਂ ਉਨ੍ਹਾਂ ਨੂੰ ਕੁਝ ‘ਇਤਰਾਜ਼ਯੋਗ ਦਵਾਈਆਂ’ ਬਰਾਮਦ ਹੋਈਆਂ। ਇਸ ਤੋਂ ਬਾਅਦ ਪੁਲਸ ਸਤੀਸ਼ ਕੌਸ਼ਿਕ ਦੇ ਵਿਸਤ੍ਰਿਤ ਪੋਸਟ ਮਾਰਟਮ ਅਤੇ ਵਿਸੇਰਾ ਰਿਪੋਰਟ ਦੀ ਉਡੀਕ ਕਰ ਰਹੀ ਹੈ। ਇਸ ਤੋਂ ਬਾਅਦ ਹੀ ਸਾਰੀ ਤਸਵੀਰ ਸਪੱਸ਼ਟ ਹੋ ਸਕੇਗੀ।

PunjabKesari

ਦੱਸ ਦੇਈਏ ਕਿ ਪੁਲਸ ਨੇ ਹੋਲੀ ਪਾਰਟੀ 'ਚ ਆਏ ਮਹਿਮਾਨਾਂ ਦੀ ਇਕ ਸੂਚੀ ਵੀ ਤਿਆਰ ਕੀਤੀ ਹੈ, ਜੋ ਉਸ ਸਮੇਂ ਫਾਰਮ ਹਾਊਸ 'ਚ ਮੌਜੂਦ ਸਨ। ਪੁਲਸ ਸਤੀਸ਼ ਕੌਸ਼ਿਕ ਦੀ ਮੌਤ ਤੋਂ ਬਾਅਦ ਫਰਾਰ ਹੋਏ ਉਦਯੋਗਪਤੀ ਤੋਂ ਵੀ ਪੁੱਛਗਿੱਛ ਕਰਨਾ ਚਾਹੁੰਦੀ ਹੈ। ਪੁਲਸ ਵੱਲੋਂ ਕੀਤੀ ਜਾ ਰਹੀ ਜਾਂਚ 'ਚ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਫਾਰਮ ਹਾਊਸ 'ਚ ਮਿਲੇ ਇਤਰਾਜ਼ਯੋਗ ਦਵਾਈਆਂ ਦੇ ਪੈਕੇਟ ਕਿਸ ਲਈ ਅਤੇ ਕਿਉਂ ਆਏ ਸਨ? ਕੀ ਉਸ ਦਾ ਸਤੀਸ਼ ਕੌਸ਼ ਨਾਲ ਕੋਈ ਸਬੰਧ ਸੀ?

PunjabKesari

ਦੱਸਣਯੋਗ ਹੈ ਕਿ ਸਤੀਸ਼ ਕੌਸ਼ਿਕ ਦਿੱਲੀ 'ਚ ਆਪਣੇ ਇਕ ਦੋਸਤ ਦੇ ਫਾਰਮ ਹਾਊਸ 'ਤੇ ਹੋਲੀ ਪਾਰਟੀ ਕਰਨ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਦੀ ਸਿਹਤ ਵਿਗੜ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਨ੍ਹਾਂ ਦੀ ਮੌਤ ਹੋ ਗਈ। ਡਾਕਟਰਾਂ ਮੁਤਾਬਕ, ਅਦਾਕਾਰ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ।

ਨੋਟ- ਇਸ ਖ਼ਬਰ 'ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News