ਬਾਬਾ ਅਮਰੀਕ ਸਿੰਘ ਦੇ ਅਕਾਲ ਚਲਾਣੇ 'ਤੇ ਪਰਿਵਾਰ ਨਾਲ ਦੁੱਖ ਵੰਡਾਉਣ ਪਹੁੰਚੇ ਸਤਿੰਦਰ ਸੱਤੀ

Sunday, Aug 09, 2026 - 07:15 PM (IST)

ਬਾਬਾ ਅਮਰੀਕ ਸਿੰਘ ਦੇ ਅਕਾਲ ਚਲਾਣੇ 'ਤੇ ਪਰਿਵਾਰ ਨਾਲ ਦੁੱਖ ਵੰਡਾਉਣ ਪਹੁੰਚੇ ਸਤਿੰਦਰ ਸੱਤੀ

ਬਟਾਲਾ (ਗੁਰਪ੍ਰੀਤ): ਪੰਜਾਬੀ ਅਦਾਕਾਰਾ ਤੇ ਐਂਕਰ ਸਤਿੰਦਰ ਕੌਰ ਸੱਤੀ ਬੀਤੇ ਦਿਨੀਂ ਤਪ ਅਸਥਾਨ ਬਾਬਾ ਹਜ਼ਾਰਾ ਸਿੰਘ ਜੀ ਦੇ ਗੁਰਦੁਆਰਾ ਨਿੱਕੇ ਘੁੰਮਣ ਵਿਖੇ ਨਤਮਸਤਕ ਹੋਈ। ਇਸ ਮੌਕੇ ਉਨ੍ਹਾਂ ਬਾਬਾ ਅਮਰੀਕ ਸਿੰਘ ਦੇ ਅਕਾਲ ਚਲਾਣੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਦੌਰਾਨ ਸਤਿੰਦਰ ਸੱਤੀ ਨੇ ਬਾਬਾ ਅਮਰੀਕ ਸਿੰਘ ਦੇ ਸਪੁੱਤਰ ਬਾਬਾ ਤਰਨਜੀਤ ਸਿੰਘ ਨਾਲ ਵਿਸ਼ੇਸ਼ ਮੁਲਾਕਾਤ ਕਰਕੇ ਵਿਚਾਰ-ਵਟਾਂਦਰਾ ਵੀ ਕੀਤਾ।

ਇਹ ਵੀ ਪੜ੍ਹੋ-ਪੰਜਾਬ: ਏਅਰਪੋਰਟ ਰੋਡ 'ਤੇ ਚੱਲਦੀ ਥਾਰ 'ਚ ਨੌਜਵਾਨ ਨੇ ਕੀਤਾ ਖ਼ਤਰਨਾਕ ਸਟੰਟ ! ਹੁਣ ਭਾਲ 'ਚ ਜੁਟੀ ਪੁਲਸ

ਸਤਿੰਦਰ ਸੱਤੀ ਨੇ ਕਿਹਾ ਕਿ ਉਹ ਬਚਪਨ ਤੋਂ ਹੀ ਆਪਣੇ ਪਰਿਵਾਰ ਨਾਲ ਇਸ ਪਵਿੱਤਰ ਅਸਥਾਨ 'ਤੇ ਆਉਂਦੇ ਰਹੇ ਹਨ। ਬਟਾਲਾ ਉਨ੍ਹਾਂ ਦਾ ਜੱਦੀ ਸ਼ਹਿਰ ਹੈ ਅਤੇ ਇਸ ਇਲਾਕੇ 'ਤੇ ਮਹਾਂਪੁਰਸ਼ ਬਾਬਾ ਹਜ਼ਾਰਾ ਸਿੰਘ ਜੀ ਦੀ ਵਿਸ਼ੇਸ਼ ਕਿਰਪਾ ਹੈ। ਉਨ੍ਹਾਂ ਕਿਹਾ ਕਿ ਬਾਬਾ ਅਮਰੀਕ ਸਿੰਘ ਨੇ ਨਾ ਸਿਰਫ਼ ਇਸ ਗੁਰੂ ਘਰ ਦੀ ਕਾਰ ਸੇਵਾ ਨਿਭਾਈ, ਸਗੋਂ ਵਿਦਿਅਕ ਸੰਸਥਾਵਾਂ ਦੀ ਸਥਾਪਨਾ ਕਰਕੇ ਇਸ ਇਲਾਕੇ ਨੂੰ ਵੱਡੀ ਦੇਣ ਦਿੱਤੀ। ਸਤਿੰਦਰ ਸੱਤੀ ਨੇ ਅੱਗੇ ਕਿਹਾ ਕਿ ਭਾਵੇਂ ਉਹ ਖੁਦ ਹੋਣ ਜਾਂ ਇਸ ਇਲਾਕੇ ਤੋਂ ਕੋਈ ਹੋਰ ਸਫਲਤਾ ਪ੍ਰਾਪਤ ਕਰੇ, ਇਹ ਸਭ ਇਨ੍ਹਾਂ ਸੰਤਾਂ-ਮਹਾਂਪੁਰਸ਼ਾਂ ਦੀ ਦੇਣ ਅਤੇ ਅਸ਼ੀਰਵਾਦ ਸਦਕਾ ਹੀ ਸੰਭਵ ਹੋਇਆ ਹੈ।

ਇਹ ਵੀ ਪੜ੍ਹੋ- ਪੰਜਾਬ ਦੇ 3 ਜ਼ਿਲ੍ਹਿਆਂ 'ਚ 'ਯੈਲੋ ਅਲਰਟ', ਪੜ੍ਹੋ ਮੌਸਮ ਵਿਭਾਗ ਦੀ ਤਾਜ਼ਾ ਜਾਣਕਾਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News