'ਸਸੁਰਾਲ ਸਿਮਰ ਕਾ' ਫ਼ੇਮ ਅਦਾਕਾਰ ਦਾ ਦਿਹਾਂਤ

Tuesday, Nov 24, 2020 - 12:38 PM (IST)

'ਸਸੁਰਾਲ ਸਿਮਰ ਕਾ' ਫ਼ੇਮ ਅਦਾਕਾਰ ਦਾ ਦਿਹਾਂਤ

ਮੁੰਬਈ (ਵੈੱਬ ਡੈਸਕ) — ਟੀ. ਵੀ. ਦੇ ਮਸ਼ਹੂਰ ਅਦਾਕਾਰ ਆਸ਼ੀਸ਼ ਰਾਏ ਨੇ ਮੰਗਲਵਾਰ ਨੂੰ ਆਖ਼ਰੀ ਸਾਹ ਲਿਆ। ਆਸ਼ੀਸ਼ ਦਾ ਕਿਡਨੀ ਫੇਲ੍ਹ ਹੋਣ ਕਾਰਨ ਦਿਹਾਂਤ ਹੋਇਆ। ਉਹ 55 ਸਾਲ ਦੇ ਸਨ। ਦੱਸਿਆ ਜਾ ਰਿਹਾ ਹੈ ਕਿ ਆਸ਼ੀਸ਼ ਲੰਬੇ ਸਮੇਂ ਤੋਂ ਬੀਮਾਰ ਸਨ ਅਤੇ ਉਨ੍ਹਾਂ ਦੀ ਆਰਥਿਕ ਸਥਿਤੀ ਵੀ ਚੰਗੀ ਨਹੀਂ ਸੀ। ਸੋਸ਼ਲ ਮੀਡੀਆ 'ਤੇ ਉਨ੍ਹਾਂ ਨੇ ਮਦਦ ਲਈ ਅਪੀਲ ਕੀਤੀ ਸੀ।

PunjabKesari

ਇਹ ਵੀ ਖ਼ਬਰ ਪੜ੍ਹੋ : ਤਾਲਾਬੰਦੀ ਦੌਰਾਨ ਕੀਤੀ ਮਦਦ ਪਿੱਛੇ ਨਹੀਂ ਕੋਈ ਸਿਆਸੀ ਮਕਸਦ : ਸੋਨੂੰ ਸੂਦ

ਆਸ਼ੀਸ਼ ਨੇ ਆਪਣੇ ਘਰ 'ਚ ਹੀ ਆਖ਼ਰੀ ਸਾਹ ਲਿਆ। ਸਿੰਟਾ ਦੇ ਸੀਨੀਅਰ ਜੁਆਇੰਟ ਸੈਕੇਟਰੀ ਅਮਿਤ ਬਹਿਲ ਨੇ ਇਸ ਦੁਖ਼ਦ ਖ਼ਬਰ ਦੀ ਜਾਣਕਾਰੀ ਦਿੰਦੇ ਹੋਏ ਕਿਹਾ, 'ਆਸ਼ੀਸ਼ ਰਾਏ ਦਾ ਉਨ੍ਹਾਂ ਦੇ ਘਰ 'ਚ ਦਿਹਾਂਤ ਹੋ ਗਿਆ। ਡਾਇਰੈਕਟਰ ਅਰਵਿੰਦ ਬੱਬਲ ਨੇ ਮੈਨੂੰ ਫੋਨ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ।' ਆਸ਼ੀਸ਼ ਮਸ਼ਹੂਰ ਟੀ. ਵੀ. ਸੀਰੀਅਲ 'ਸਸੁਰਾਲ ਸਿਮਰ ਕਾ' 'ਚ ਕੰਮ ਕਰ ਚੁੱਕੇ ਸਨ।

ਆਸ਼ੀਸ਼ ਨੇ ਇਸੇ ਸਾਲ ਮਈ ਮਹੀਨੇ 'ਚ ਇਕ ਫੇਸਬੁੱਕ ਪੋਸਟ ਦੇ ਜਰੀਏ ਇੰਡਸਟਰੀ ਤੇ ਹੋਰਨਾਂ ਉਦਯੋਗ ਦੇ ਲੋਕਾਂ ਤੋਂ ਆਰਥਿਕ ਮਦਦ ਮੰਗੀ ਸੀ। ਕਿਡਨੀ ਦੀ ਸਮੱਸਿਆ ਕਾਰਨ ਉਨ੍ਹਾਂ ਦਾ ਡਾਈਲਿਸਿਸ ਚੱਲ ਰਿਹਾ ਸੀ। ਉਨ੍ਹਾਂ ਨੂੰ ਪੈਸਿਆਂ ਦੀ ਸਖ਼ਤ ਜ਼ਰੂਰਤ ਸੀ। ਜਨਵਰੀ 2020 'ਚ ਉਨ੍ਹਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ।

ਇਹ ਵੀ ਖ਼ਬਰ ਪੜ੍ਹੋ : 'ਬਾਹੂਬਲੀ' ਅਦਾਕਾਰ ਰਾਣਾ ਡੱਗੂਬਾਤੀ ਨਿਕਲੇ ਮੌਤ ਦੇ ਮੂੰਹ 'ਚੋਂ, ਕਿਡਨੀ ਹੋ ਗਈ ਸੀ ਫੇਲ੍ਹ
ਆਸ਼ੀਸ਼ ਰਾਏ ਦੀ ਸਿਹਤ ਦਿਨੋਂ-ਦਿਨ ਵਿਗੜਦੀ ਜਾ ਰਹੀ ਸੀ, ਜਿਸ ਦੇ ਚੱਲਦੇ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਭਗਵਾਨ ਤੋਂ ਮੌਤ ਮੰਗੀ ਸੀ। ਆਸ਼ੀਸ਼ ਨੇ ਫੇਸਬੁੱਕ 'ਤੇ ਲਿਖਿਆ ਸੀ, 'ਸਵੇਰ ਦੀ ਕੌਫ਼ੀ ਬਿਨਾ ਸ਼ੱਕਰ ਦੇ। ਇਹ ਮੁਸਕਰਾਹਟ ਮਜ਼ਬੂਰੀ 'ਚ ਹੈ ਜੀ। ਭਗਵਾਨ ਉੱਠਾ ਲੋ ਮੈਨੂੰ।'
ਦੱਸਣਯੋਗ ਹੈ ਕਿ ਸਾਲ 2019 'ਚ ਆਸ਼ੀਸ਼ ਨੂੰ ਲਕਵਾ ਮਾਰ ਗਿਆ ਸੀ। ਉਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਉਦੋਂ ਤੋਂ ਆਸ਼ੀਸ਼ ਨੂੰ ਕੰਮ ਨਹੀਂ ਮਿਲ ਰਿਹਾ ਸੀ।


author

sunita

Content Editor

Related News