‘ਸਰਕਾਰੀ ਕਤਲ-ਏ-ਆਮ’ ’ਚ 1984 ਦੇ ਦੰਗਿਆਂ ਨੂੰ ਦਿਖਾਇਆ ਜਾਵੇਗਾ

Sunday, Nov 05, 2023 - 11:20 AM (IST)

ਮੁੰਬਈ (ਬਿਊਰੋ)– ਦੇਸ਼ ’ਚ ਅਜਿਹੀਆਂ ਕਈ ਘਟਨਾਵਾਂ ਹੋਈਆਂ ਹਨ, ਜਿਨ੍ਹਾਂ ਦੇ ਜ਼ਖ਼ਮ ਹੁਣ ਤੱਕ ਭਰੇ ਨਹੀਂ ਹਨ। ਸਾਲ 1984 ਦੀ ਉਹ ਘਟਨਾ, ਜਦੋਂ ਵੀ ਲੋਕ ਯਾਦ ਕਰਦੇ ਹਨ ਤਾਂ ਸਹਿਮ ਜਾਂਦੇ ਹਨ।

ਸਿੱਖ ਭਾਈਚਾਰੇ ਨਾਲ ਸਬੰਧ ਰੱਖਣ ਵਾਲੇ ਨਿਰਮਾਤਾ ਤੇ ਨਿਰਦੇਸ਼ਕ ਵਿਕਰਮ ਸੰਧੂ ਹੁਣ ਵੱਡੇ ਪਰਦੇ ’ਤੇ ਉਸੇ ਦਰਦ ਨੂੰ ਪੇਸ਼ ਕਰਨ ਜਾ ਰਹੇ ਹਨ। ਉਸ ਦੀ ਫ਼ਿਲਮ ‘ਸਰਕਾਰੀ ਕਤਲ-ਏ-ਆਮ’ ’ਚ 1984 ਦੇ ਦੰਗਿਆਂ ਨੂੰ ਦਿਖਾਇਆ ਜਾਵੇਗਾ।

ਇਹ ਖ਼ਬਰ ਵੀ ਪੜ੍ਹੋ : ਐਲਵਿਸ਼ ਯਾਦਵ ਨੂੰ ਨਾਕੇਬੰਦੀ ਦੌਰਾਨ ਪੁਲਸ ਨੇ ਲਿਆ ਹਿਰਾਸਤ 'ਚ, ਕੀਤੀ ਪੁੱਛਗਿੱਛ

ਵਿਕਰਮ ਸੰਧੂ ਦਾ ਕਹਿਣਾ ਹੈ ਕਿ ’84 ਦੇ ਦੰਗਿਆਂ ਦੀ ਗੱਲ ਸੁਣ ਕੇ ਹੁਣ ਵੀ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਮੈਂ ਵੀ ਸਿੱਖ ਭਾਈਚਾਰੇ ਨਾਲ ਸਬੰਧਤ ਹਾਂ ਤੇ ਮੇਰੇ ਪੁਰਖ਼ਿਆਂ ਨੇ ਵੀ ਉਸ ਦਰਦ ਨੂੰ ਝੱਲਿਆ ਹੈ।

ਬਹੁਤ ਪਹਿਲਾਂ ਸੋਚ ਲਿਆ ਸੀ ਕਿ ਇਸ ਸੱਚਾਈ ਨੂੰ ਪਰਦੇ ’ਤੇ ਇਕ ਦਿਨ ਦਿਖਾਵਾਂਗਾ। ਹੁਣ ਹਿੰਮਤ ਤੇ ਹੌਸਲਾ ਕਰਕੇ ਸ਼ੁਰੂਆਤ ਕਰ ਦਿੱਤੀ ਹੈ। ਫ਼ਿਲਮ ’ਚ ਸਿਰਫ਼ ਸੱਚਾਈ ਦਿਖਾਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News