ਸਰਗੁਣ ਮਹਿਤਾ ਨੇ ਬਿਨਾਂ ਮੇਕਅੱਪ ਦੇ ਤਸਵੀਰ ਕੀਤੀ ਸਾਂਝੀ, ਦਿੱਤੀ ਸ਼ਾਨਦਾਰ ਕੈਪਸ਼ਨ

Saturday, Aug 20, 2022 - 11:20 AM (IST)

ਸਰਗੁਣ ਮਹਿਤਾ ਨੇ ਬਿਨਾਂ ਮੇਕਅੱਪ ਦੇ ਤਸਵੀਰ ਕੀਤੀ ਸਾਂਝੀ, ਦਿੱਤੀ ਸ਼ਾਨਦਾਰ ਕੈਪਸ਼ਨ

ਬਾਲੀਵੁੱਡ ਡੈਸਕ- ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਸਰਗੁਣ ਮਹਿਤਾ ਆਪਣੀ ਅਦਾਕਾਰੀ ਨੂੰ ਲੈ ਕੇ ਚਰਚਾ ’ਚ ਰਹਿੰਦੀ ਹੈ। ਅਦਾਕਾਰਾ ਸਿਰਫ਼ ਅਦਾਕਾਰੀ ਨਾਲ ਹੀ ਨਹੀਂ ਸਗੋਂ ਆਪਣੀ ਲੁੱਕ  ਨੂੰ ਲੈ ਕੇ ਵੀ ਸੁਰਖੀਆਂ ਬਟੋਰਦੀ ਹੈ। ਅਦਾਕਾਰਾ ਸੋਸ਼ਲ ਮੀਡੀਆ ਹਮੇਸ਼ਾ ਐਕਟਿਵ ਰਹਿੰਦੀ ਹੈ। ਅਜਿਹੇ ’ਚ ਅਦਾਕਾਰਾ ਸੋਸ਼ਲ ਮੀਡੀਆ ’ਤੇ ਆਪਣੀਆਂ ਤਸਵੀਰਾਂ ਅਤੇ ਵੀਡੀਓ  ਸਾਂਝੀਆਂ ਕਰਦੀ ਰਹਿੰਦੀ ਹੈ।

ਇਹ ਵੀ ਪੜ੍ਹੋ : ਫ਼ਿਟਨੈੱਸ ਸੈਂਟਰ ਦੇ ਬਾਹਰ ਸਪੌਟ ਹੋਈ ਕਿਆਰਾ ਅਡਵਾਨੀ, ਨੋ ਮੇਕਅੱਪ ਲੁੱਕ ’ਚ ਦਿਖਾਈ ਝਲਕ

ਹਾਲ ਹੀ ’ਚ ਅਦਾਕਾਰਾ ਨੇ ਸੋਸ਼ਲ ਮੀਡੀਆ ’ਤੇ ਇਕ ਤਸਵੀਰ ਸਾਂਝੀ ਕੀਤੀ ਹੈ। ਜਿਸ ’ਚ ਅਦਾਕਾਰਾ ਬਿਨਾਂ ਮੇਕਅੱਪ ਦੇ ਨਜ਼ਰ ਆ ਰਹੀ ਹੈ।ਇਹ ਤਸਵੀਰ ਅਦਾਕਾਰਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ’ਤੇ ਸਾਂਝੀ ਕੀਤੀ ਹੈ। ਇਸ ਦੇ ਨਾਲ ਸਰਗੁਣ ਨੇ ਤਸਵੀਰ ਨਾਲ ਇਕ ਸ਼ਾਨਦਾਰ ਕੈਪਸ਼ਨ ਵੀ ਲਿਖੀ ਹੈ।

PunjabKesari

ਤਸਵੀਰ ਸਾਂਝੀ ਕਰਦੇ ਸਰਗੁਣ ਨੇ ਲਿਖਿਆ ਕਿ ‘ਸਵੇਰ ਦੇ ਸਮੇਂ ਦੀ ਸੈਲਫ਼ੀ, ਪਰ ਇਸ ’ਚ ਮੈਂ ਸਿਰਫ਼ ਮੈਂ ਲੱਗ ਰਹੀ ਹਾਂ, ਇਹ ਸਿਰਫ਼ ਇਸ ਲਈ ਕਿ ਮੈਂ ਖ਼ੁਦ ਨੂੰ ਇਹ ਅਹਿਸਾਸ ਦਿਵਾ ਸਕਾਂ ਕਿ ਅਸਲੀ ਸਰਗੁਣ ਕਿੰਨੀ ਵਧੀਆ ਹੈ, ਕੁਦਰਤੀ, ਅਸਲੀ, ਸਹੀ, ਗ਼ਲਤ, ਜੋ ਵੀ ਹੈ ਬੱਸ ਮੈਂ ਹੀ ਹਾਂ।’

ਇਹ ਵੀ ਪੜ੍ਹੋ : ਵਿਜੇ ਦੇਵਰਕੋਂਡਾ ਦੇ ਘਰ ਪਹੁੰਚੀ ਅਨਨਿਆ ਪਾਂਡੇ, ਅਦਾਕਾਰ ਦੀ ਮਾਂ ਨੇ ਕੀਤਾ ਸ਼ਾਨਦਾਰ ਸਵਾਗਤ

ਦੱਸ ਦੇਈਏ ਕਿ ਸਰਗੁਣ ਮਹਿਤਾ ਦਾ ਨਾਂ ਅੱਜ ਪਾਲੀਵੁੱਡ ਦੀਆਂ ਟੌਪ ਅਦਾਕਾਰਾਂ ’ਚ ਗਿਣਿਆ ਜਾਂਦਾ ਹੈ। ਸਰਗੁਣ ਉਨ੍ਹਾਂ ਅਦਾਕਾਰਾਂ ’ਚੋਂ ਇਕ ਹੈ, ਜਿਨ੍ਹਾਂ ਨੇ ਟੀ.ਵੀ ਦੀ ਦੁਨੀਆ ਤੋਂ ਪੰਜਾਬੀ ਸਿਨੇਮਾ ’ਚ ਕਦਮ ਰੱਖਿਆ ਅਤੇ ਸਫ਼ਲਤਾ ਹਾਸਲ ਕੀਤੀ। 


 


author

Shivani Bassan

Content Editor

Related News