ਆਮਿਰ ਖ਼ਾਨ ਦੇ ਗੀਤ ’ਤੇ ਸਰਗੁਣ ਮਹਿਤਾ ਨੇ ਲਗਾਈ ਅੱਗ, ਦੇਖੋ ਜ਼ਬਰਦਸਤ ਡਾਂਸ ਮੂਵਜ਼

Wednesday, Apr 07, 2021 - 01:59 PM (IST)

ਆਮਿਰ ਖ਼ਾਨ ਦੇ ਗੀਤ ’ਤੇ ਸਰਗੁਣ ਮਹਿਤਾ ਨੇ ਲਗਾਈ ਅੱਗ, ਦੇਖੋ ਜ਼ਬਰਦਸਤ ਡਾਂਸ ਮੂਵਜ਼

ਚੰਡੀਗੜ੍ਹ (ਬਿਊਰੋ)– ਮਸ਼ਹੂਰ ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਸੋਸ਼ਲ ਮੀਡੀਆ ’ਤੇ ਇਨ੍ਹੀਂ ਦਿਨੀਂ ਛਾਈ ਹੋਈ ਹੈ। ਉਸ ਦੀਆਂ ਤਸਵੀਰਾਂ ਤੇ ਵੀਡੀਓਜ਼ ਇੰਟਰਨੈੱਟ ’ਤੇ ਕਾਫੀ ਦੇਖੀਆਂ ਜਾ ਰਹੀਆਂ ਹਨ। ਹਾਲ ਹੀ ’ਚ ਉਸ ਦੀ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਸੀ, ਜਿਸ ’ਚ ਉਹ ਆਪਣੇ ਤੇ ਹਾਰਡੀ ਸੰਧੂ ਦੇ ‘ਤਿੱਤਲੀਆਂ’ ਗੀਤ ’ਤੇ ਡਾਂਸ ਕਰਦੀ ਨਜ਼ਰ ਆਈ ਸੀ। ਗੀਤ ਨੂੰ ਆਇਆਂ ਕਾਫੀ ਸਮਾਂ ਹੋ ਗਿਆ ਹੈ ਪਰ ਉਹ ਹੁਣ ਵੀ ਸੋਸ਼ਲ ਮੀਡੀਆ ’ਤੇ ਸਰਚ ਕੀਤਾ ਜਾਂਦਾ ਹੈ। ਗੀਤ ’ਚ ਦੋਵਾਂ ਦੀ ਜੋੜੀ ਵੀ ਦੇਖਣ ਲਾਇਕ ਸੀ।

ਹੁਣ ਉਸ ਵਲੋਂ ਪੋਸਟ ਕੀਤੀ ਇਕ ਨਵੀਂ ਵੀਡੀਓ ਕਾਫੀ ਚਰਚਾ ’ਚ ਹੈ। ਇਸ ’ਚ ਉਹ ਡਾਂਸਰ ਤੇ ਯੂਟਿਊਬਰ ਸੋਨਾਲੀ ਭਦੌੜੀਆ ਨਾਲ ਇਕ ਡਾਂਸ ਟਰੈਕ ‘ਲੱਟੂ’ ’ਤੇ ਜ਼ਬਰਦਸਤ ਡਾਂਸ ਕਰਦੀ ਦਿਖਾਈ ਦੇ ਰਹੀ ਹੈ। ਇਹ ਗੀਤ ਆਮਿਰ ਖ਼ਾਨ ਸਟਾਰਰ ਫ਼ਿਲਮ ‘ਗਜਨੀ’ ਦਾ ਹੈ।

 
 
 
 
 
 
 
 
 
 
 
 
 
 
 
 

A post shared by Sargun Mehta (@sargunmehta)

ਉਸ ਨੇ ਇਹ ਵੀਡੀਓ ਆਪਣੇ ਇੰਸਟਾਗ੍ਰਾਮ ਹੈਂਡਲ ’ਤੇ ਪੋਸਟ ਕੀਤੀ ਹੈ, ਜਿਸ ’ਤੇ ਉਸ ਦੇ ਪ੍ਰਸ਼ੰਸਕਾਂ ਦੇ ਕੁਮੈਂਟਸ ਦੀ ਝੜੀ ਲੱਗ ਗਈ ਹੈ। ਵੀਡੀਓ ’ਚ ਬਲੈਕ ਡਰੈੱਸ ’ਚ ਸਰਗੁਣ ਤੇ ਸੋਨਾਲੀ ਦੋਵੇਂ ਹੀ ਆਕਰਸ਼ਕ ਲੱਗ ਰਹੀਆਂ ਹਨ। ਵੀਡੀਓ ਨਾਲ ਸਰਗੁਣ ਨੇ ਕੈਪਸ਼ਨ ’ਚ ਲਿਖਿਆ ਹੈ, ‘ਅਗਲੀ ਵਾਰ ਇਸ ਤੋਂ ਵੀ ਸ਼ਾਨਦਾਰ ਹੋਵੇਗਾ। ਸੋਨਾਲੀ ਭਦੌੜੀਆ ਨੇ ਇੰਨਾ ਡਾਂਸ ਕਰਵਾ ਦਿੱਤਾ ਕਿ ਮੇਰੀ ਜਾਨ ਹੀ ਕੱਢ ਦਿੱਤੀ।’

ਦੱਸਣਯੋਗ ਹੈ ਕਿ ਵੀਡੀਓ ਨੂੰ ਕੁਝ ਹੀ ਘੰਟਿਆਂ ’ਚ ਲਗਭਗ 6 ਲੱਖ ਵਿਊਜ਼ ਮਿਲ ਗਏ ਹਨ ਤੇ ਢੇਰ ਸਾਰੇ ਕੁਮੈਂਟਸ ਵੀ ਆ ਰਹੇ ਹਨ। ਪੰਜਾਬੀ ਇੰਡਸਟਰੀ ਤੇ ਟੀ. ਵੀ. ਦੀ ਦੁਨੀਆ ’ਚ ਅਦਾਕਾਰੀ ਨਾਲ ਆਪਣਾ ਲੋਹਾ ਮਨਵਾ ਚੁੱਕੀ ਸਰਗੁਣ ਹੁਣ ਪ੍ਰੋਡਿਊਸਰ ਵੀ ਬਣ ਗਈ ਹੈ। ਹਾਲ ਹੀ ’ਚ ਕਲਰਸ ਚੈਨਲ ’ਤੇ ਸ਼ੁਰੂ ਹੋਇਆ ਨਵਾਂ ਸੀਰੀਅਲ, ਜਿਸ ਦਾ ਨਾਂ ਹੈ ‘ਉਡਾਰੀਆਂ’ ਨੂੰ ਉਸ ਨੇ ਨਾ ਸਿਰਫ ਪ੍ਰੋਡਿਊਸ ਕੀਤਾ ਹੈ, ਸਗੋਂ ਉਸ ਨੇ ਆਪਣੇ ਪਤੀ ਤੇ ਅਦਾਕਾਰ ਰਵੀ ਦੁਬੇ ਨਾਲ ਮਿਲ ਕੇ ਇਸ ਸੀਰੀਅਲ ਦੀ ਕਹਾਣੀ ਵੀ ਲਿਖੀ ਹੈ।

ਨੋਟ– ਸਰਗੁਣ ਦੀ ਇਹ ਡਾਂਸ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ? ਕੁਮੈਂਟ ਕਰਕੇ ਦੱਸੋ।


author

Rahul Singh

Content Editor

Related News