ਵਿਆਹ ਦੀ 9ਵੀਂ ਵਰ੍ਹੇਗੰਢ ’ਤੇ ਰੋਮਾਂਟਿਕ ਹੋਏ ਸਰਗੁਣ ਮਹਿਤਾ ਤੇ ਰਵੀ ਦੁਬੇ, ਸਾਂਝੀਆਂ ਕੀਤੀਆਂ ਤਸਵੀਰਾਂ ਤੇ ਵੀਡੀਓ

Thursday, Dec 08, 2022 - 10:37 AM (IST)

ਵਿਆਹ ਦੀ 9ਵੀਂ ਵਰ੍ਹੇਗੰਢ ’ਤੇ ਰੋਮਾਂਟਿਕ ਹੋਏ ਸਰਗੁਣ ਮਹਿਤਾ ਤੇ ਰਵੀ ਦੁਬੇ, ਸਾਂਝੀਆਂ ਕੀਤੀਆਂ ਤਸਵੀਰਾਂ ਤੇ ਵੀਡੀਓ

ਚੰਡੀਗੜ੍ਹ (ਬਿਊਰੋ)– ਪੰਜਾਬੀ ਫ਼ਿਲਮਾਂ ’ਚ ਸਰਗੁਣ ਮਹਿਤਾ ਦੇ ਨਾਂ ਦਾ ਸਿੱਕਾ ਚੱਲਦਾ ਹੈ। ਸਰਗੁਣ ਮਹਿਤਾ ਨੇ ਹੁਣ ਤਕ ਪੰਜਾਬੀ ਸਿਨੇਮਾ ਨੂੰ ਅਣਗਿਣਤ ਹਿੱਟ ਫ਼ਿਲਮਾਂ ਦਿੱਤੀਆਂ ਹਨ। ਟੀ. ਵੀ. ਅਦਾਕਾਰਾ ਤੋਂ ਪਾਲੀਵੁੱਡ ’ਚ ਕਦਮ ਰੱਖਣ ਵਾਲੀ ਸਰਗੁਣ ਨੇ ਕਾਫੀ ਲੰਮਾ ਸਮਾਂ ਤੈਅ ਕੀਤਾ ਹੈ।

PunjabKesari

ਉਥੇ ਸਰਗੁਣ ਮਹਿਤਾ ਦੇ ਪਤੀ ਰਵੀ ਦੁਬੇ ਟੀ. ਵੀ. ਇੰਡਸਟਰੀ ਦੇ ਟਾਪ ਕਲਾਕਾਰਾਂ ’ਚੋਂ ਇਕ ਹਨ। ਦੋਵਾਂ ਦੇ ਵਿਆਹ ਨੂੰ 7 ਦਸੰਬਰ ਨੂੰ ਪੂਰੇ 9 ਸਾਲ ਹੋ ਗਏ ਹਨ। ਵਿਆਹ ਦੀ 9ਵੀਂ ਵਰ੍ਹੇਗੰਢ ਦੋਵਾਂ ਨੇ ਰੋਮਾਂਟਿਕ ਅੰਦਾਜ਼ ’ਚ ਮਨਾਈ, ਜਿਸ ਦੀਆਂ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ ’ਤੇ ਚਰਚਾ ਦਾ ਵਿਸ਼ਾ ਬਣ ਗਈਆਂ ਹਨ।

PunjabKesari

ਸਰਗੁਣ ਮਹਿਤਾ ਨੇ ਪਤੀ ਰਵੀ ਦੁਬੇ ਨਾਲ 3 ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ’ਚ ਦੋਵਾਂ ਨੂੰ ਦੇਖ ਪ੍ਰਸ਼ੰਸਕ ਬੇਹੱਦ ਖ਼ੁਸ਼ ਹਨ ਤੇ ਆਪਣੀ ਖ਼ੁਸ਼ੀ ਉਹ ਕੁਮੈਂਟਸ ਰਾਹੀਂ ਸਾਂਝੀ ਕਰ ਰਹੇ ਹਨ। ਸਰਗੁਣ ਨੇ ਤਸਵੀਰਾਂ ਨਾਲ ਕੈਪਸ਼ਨ ’ਚ ਲਿਖਿਆ, ‘‘ਤੁਝਮੇ ਰੱਬ ਦਿਖਤਾ ਹੈ, ਯਾਰਾਂ ਮੈਂ ਕਿਆ ਕਰੂੰ। ਹੈਪੀ 9 ਯੀਅਰਸ ਬਡੀ।’’

PunjabKesari

ਉਥੇ ਰਵੀ ਦੁਬੇ ਨੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ’ਚ ਉਹ ਦੋਵੇਂ ਕੇਕ ਕੱਟਦੇ ਨਜ਼ਰ ਆ ਰਹੇ ਹਨ। ਵੀਡੀਓ ਦੀ ਕੈਪਸ਼ਨ ’ਚ ਰਵੀ ਦੁਬੇ ਨੇ ਲਿਖਿਆ, ‘‘9 ਪਲਾਂ ਵਰਗੇ ਲੱਗਦੇ ਨੇ ਇਹ 9 ਸਾਲ। ਤੂੰ ਅਨੰਤ ਤਕ ਮੇਰੀ ਹੈ ਡਾਰਲਿੰਗ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News