ਫਿਲਮ ''ਸਰਬਜੀਤ'' ''ਚ ਦੇਖੋਂ ਐਸ਼ਵਰਿਆ ਦਾ ਲੁੱਕ

Friday, Dec 18, 2015 - 03:28 PM (IST)

ਫਿਲਮ ''ਸਰਬਜੀਤ'' ''ਚ ਦੇਖੋਂ ਐਸ਼ਵਰਿਆ ਦਾ ਲੁੱਕ

ਮੁੰਬਈ— ਬਾਲੀਵੁੱਡ ਨਿਰਦੇਸ਼ਕ ''ਉਮੰਗ ਕੁਮਾਰ'' ਦੀ ਫਿਲਮ ''ਸਰਬਜੀਤ'' ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਐਸ਼ਵਰਿਆ ਦਾ ਲੁੱਕ ਲੀਕ ਹੋ ਗਿਆ ਹੈ ਅਤੇ ਇਨ੍ਹਾਂ ਤਸਵੀਰਾਂ ''ਚ ਐਸ਼ਵਰਿਆ ਰਾਏ ਅੱਖਾਂ ''ਤੇ ਚਸ਼ਮਾ ਲਗਾ ਕੇ ਅਤੇ ਪੈਰਾਂ ''ਚ ਚੱਪਲਾਂ ਪਾ ਕੇ ਬਹੁਤ ਸਾਦੇ ਰੂਪ ''ਚ ਨਜ਼ਰ ਆ ਰਹੀ ਹੈ। ਫਿਲਮ ''ਚ ਉਸ ਦੇ ਨਾਨ-ਗਲੈਮਰਸ ਕਿਰਦਾਰ ''ਤੇ ਉਸ ਦੇ ਮੇਕਅੱਪ ਆਰਟਿਸਟ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਉਸ ਦੇ ਇਸ ਕਿਰਦਾਰ ਦੇ ਮੇਕਅੱਪ ਲਈ ਬਹੁਤ ਖੋਜ ਕਰਨੀ ਪਈ ਹੈ ਕਿਉਂਕਿ ਇਸ ਲੁੱਕ ''ਚ ਐਸ਼ਵਰਿਆ ਨੇ ਸਾਦੇ ਅਤੇ ਘੱਟ ਮੇਕਅੱਪ ''ਚ ਨਜ਼ਰ ਆਉਣਾ ਹੈ।
ਫਿਲਮ ''ਸਰਬਜੀਤ'' ''ਚ ਸਰਬਜੀਤ ਦਾ ਕਿਰਦਾਰ ਬਾਲੀਵੁੱਡ ਅਦਾਕਾਰ ਰਣਦੀਪ ਹੁੱਡਾ ਨਿਭਾਅ ਰਹੇ ਹਨ ਜਦਕਿ ਉਨ੍ਹਾਂ ਦੀ ਭੈਣ ਦਲਬੀਰ ਕੌਰ ਦਾ ਕਿਰਦਾਰ ਐਸ਼ਵਰਿਆ ਨਿਭਾਅ ਰਹੀ ਹੈ। ਜ਼ਿਕਰਯੋਗ ਹੈ ਕਿ ਦਲਬੀਰ ਕੌਰ ਨੇ ਆਪਣੇ ਭਰਾ ਸਰਬਜੀਤ ਨੂੰ ਪਾਕਿਸਤਾਨ ਦੀ ਜੇਲ ਤੋਂ ਛਡਾਉਣ ਲਈ ਸੰਘਰਸ਼ ਕੀਤਾ ਸੀ। ਚਰਚਾ ਅਨੁਸਾਰ ਫਿਲਮ ਸਰਬਜੀਤ ''ਚ ਅਮਿਤਾਭ ਬੱਚਨ ਪਾਕਿਸਤਾਨ ਦੇ ਉਸ ਵਕੀਲ ਦਾ ਕਿਰਦਾਰ ਨਿਭਾਅ ਰਹੇ ਹਨ, ਜਿਸ ਨੇ ਸਰਬਜੀਤ ਦੀ ਪੈਰਵੀ ਕੀਤੀ ਸੀ। ਦੇਖੋ ਇਸ ਫਿਲਮ ਦੀਆਂ ਕੁੱਝ ਹੋਰ ਖਾਸ ਤਸਵੀਰਾਂ —


Related News