ਦਾਦੀ ਸ਼ਰਮੀਲਾ ਟੈਗੋਰ ਦੀ ਬਾਇਓਪਿਕ ’ਚ ਕੰਮ ਕਰਨ ਨੂੰ ਲੈ ਕੇ ਬੋਲੀ ਸਾਰਾ, ਕਿਹਾ- ਮੈਂ ਇੰਨੀਂ ਖੂਬਸੂਰਤ ਨਹੀਂ ਹਾਂ

Friday, Sep 16, 2022 - 06:25 PM (IST)

ਦਾਦੀ ਸ਼ਰਮੀਲਾ ਟੈਗੋਰ ਦੀ ਬਾਇਓਪਿਕ ’ਚ ਕੰਮ ਕਰਨ ਨੂੰ ਲੈ ਕੇ ਬੋਲੀ ਸਾਰਾ, ਕਿਹਾ- ਮੈਂ ਇੰਨੀਂ ਖੂਬਸੂਰਤ ਨਹੀਂ ਹਾਂ

ਬਾਲੀਵੁੱਡ ਡੈਸਕ- ਫ਼ਿਲਮ ‘ਕੇਦਾਰਨਾਥ’ ਨਾਲ ਬਾਲੀਵੁੱਡ ’ਚ ਡੈਬਿਊ ਕਰਨ ਵਾਲੀ ਅਦਾਕਾਰਾ ਸਾਰਾ ਅਲੀ ਖ਼ਾਨ ਅਕਸਰ ਸੁਰਖੀਆਂ ’ਚ ਬਣੀ ਰਹਿੰਦੀ ਹੈ। ਹੁਣ ਤੱਕ ਉਹ ਇੰਡਸਟਰੀ ਦੇ ਕਈ ਪ੍ਰਤਿਭਾਸ਼ਾਲੀ ਸਿਤਾਰਿਆਂ ਨਾਲ ਕੰਮ ਕਰ ਚੁੱਕੀ ਹੈ। ਹਾਲ ਹੀ ’ਚ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਜੇਕਰ ਉਨ੍ਹਾਂ ਨੂੰ ਦਾਦੀ ਅਤੇ ਅਦਾਕਾਰਾ ਸ਼ਰਮੀਲਾ ਟੈਗੋਰ ਦੀ ਬਾਇਓਪਿਕ ’ਚ ਕਾਸਟ ਕੀਤਾ ਜਾਵੇ ਤਾਂ ਉਹ ਇਸ ਕਿਰਦਾਰ ਨੂੰ ਕਿਵੇਂ ਨਿਭਾਏਗੀ? ਇਸ ’ਤੇ ਸਾਰਾ ਨੇ ਕਿਹਾ ਕਿ ਆਪਣੀ ਦਾਦੀ ਦੀ ਬਾਇਓਪਿਕ ’ਚ ਕੰਮ ਕਰਨਾ ਉਸ ਲਈ ਆਸਾਨ ਨਹੀਂ ਹੋਵੇਗਾ।

PunjabKesari

ਇਹ ਵੀ ਪੜ੍ਹੋ : ਲੀਡਿੰਗ ਬਿਜ਼ਨਸ ਮੈਗਜ਼ੀਨ ਦੇ ਕਵਰ ’ਤੇ ਛਾਈ ਸ਼ਰਧਾ ਕਪੂਰ, ਐਂਟਰਪ੍ਰੀਨਿਓਰ ਮੈਗਜ਼ੀਨ ਵੱਲੋਂ ਸਾਂਝੀ ਕੀਤੀ ਗਈ ਪੋਸਟ

ਸਾਰਾ ਅਲੀ ਖ਼ਾਨ ਨੇ ਕਿਹਾ ਕਿ ਦਾਦੀ ਸ਼ਰਮੀਲਾ ਬਹੁਤ ਹੀ ਖ਼ੂਬਸੂਰਤ ਅਤੇ ਸ਼ਾਨਦਾਰ ਅਦਾਕਾਰਾ ਰਹੀ ਹੈ। ਮੈਂ ਨਹੀਂ ਜਾਣਦੀ ਕਿ ਮੈਂ ਖੂਬਸੂਰਤ ਅਤੇ ਵਧੀਆ ਹਾਂ ਜਾਂ ਨਹੀਂ।

PunjabKesari

ਅਦਾਕਾਰਾ ਨੇ ਦੱਸਿਆ ਕਿ ਉਹ ਅਕਸਰ ਆਪਣੀ ਦਾਦੀ ਨਾਲ ਗੱਲ ਕਰਦੀ ਹੈ ਪਰ ਕਦੇ ਵੀ ਉਨ੍ਹਾਂ ਨਾਲ ਆਪਣੇ ਕਰੀਅਰ ਬਾਰੇ ਜ਼ਿਆਦਾ ਗੱਲ ਨਹੀਂ ਕੀਤੀ। ਮੇਰੀ ਦਾਦੀ ਅੰਮਾ ਬਹੁਤ ਸਮਝਦਾਰ ਅਤੇ ਪੜ੍ਹੀ-ਲਿਖੀ ਹੈ, ਇਸ ਲਈ ਅਸੀਂ ਹੋਰ ਚੀਜ਼ਾਂ ਬਾਰੇ ਬਹੁਤ ਗੱਲਾਂ ਕਰਦੇ ਹਾਂ। ਉਸਦਾ ਜਰਨਲ ਨਾਲੇਜ ਵੀ ਬਹੁਤ ਵਧੀਆ ਹੈ। ਉਹ ਬਹੁਤ ਵਧੀਆ ਹੈ ਅਤੇ ਦੁਨੀਆ ਦੇ ਸਾਰੇ ਮੁੱਦਿਆਂ ’ਤੇ ਆਪਣੀ ਰਾਏ ਰੱਖਦੀ ਹੈ।

ਇਹ ਵੀ ਪੜ੍ਹੋ : ਐੱਸ.ਐੱਸ.ਰਾਜਾਮੌਲੀ ਦੀ ਫ਼ਿਲਮ ’ਚ ਮੁੜ ਨਜ਼ਰ ਆਵੇਗੀ ਆਲੀਆ ਭੱਟ, ਉਮੈਰ ਸੰਧੂ ਨੇ ਦਿੱਤੀ ਜਾਣਕਾਰੀ

ਸਾਰਾ ਅਲੀ ਖ਼ਾਨ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਅਦਾਕਾਰਾ ਸਾਰਾ ਆਖਰੀ ਵਾਰ ਫ਼ਿਲਮ ‘ਅਤਰੰਗੀ ਰੇ’ ’ਚ ਨਜ਼ਰ ਆਈ ਸੀ। ਇਨ੍ਹੀਂ ਦਿਨੀਂ ਅਦਾਕਾਰਾ ਫ਼ਿਲਮ ਗੈਸਲਾਈਟ ਦੀ ਤਿਆਰੀ ਕਰ ਰਹੀ ਹੈ।


author

Shivani Bassan

Content Editor

Related News