‘ਸਪਨਾ ਬਾਬੁਲ ਕਾ ਬਿਦਾਈ’ ਦੀ ਸਾਧਨਾ ਨੂੰ ਮਿਲਿਆ ਸੁਪਨਿਆਂ ਦਾ ਰਾਜਕੁਮਾਰ, ਪਾਇਲਟ ਨੂੰ ਡੇਟ ਕਰ ਰਹੀ ਸਾਰਾ ਖ਼ਾਨ

Friday, Jul 15, 2022 - 02:27 PM (IST)

‘ਸਪਨਾ ਬਾਬੁਲ ਕਾ ਬਿਦਾਈ’ ਦੀ ਸਾਧਨਾ ਨੂੰ ਮਿਲਿਆ ਸੁਪਨਿਆਂ ਦਾ ਰਾਜਕੁਮਾਰ, ਪਾਇਲਟ ਨੂੰ ਡੇਟ ਕਰ ਰਹੀ ਸਾਰਾ ਖ਼ਾਨ

ਮੁੰਬਈ: ਬੀ-ਟਾਊਨ ’ਚ ਅੱਜ-ਕੱਲ੍ਹ ਪਿਆਰ ਦੀ ਹਵਾ ਚੱਲ ਰਹੀ ਹੈ। ਜਿੱਥੇ ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ 10 ਸਾਲ ਪੁਰਾਣੇ ਆਈ.ਪੀ.ਐੱਲ ਦੇ ਸਾਬਕਾ ਚੇਅਰਮੈਨ ਲਲਿਤ ਮੋਦੀ ਨੂੰ ਡੇਟ ਕਰ ਰਹੀ ਹੈ। ਇਸ ਦੇ ਨਾਲ ਹੀ ਟੀ.ਵੀ. ਦੀ ਸਾਧਨਾ ਯਾਨੀ ਅਦਾਕਾਰਾ ਸਾਰਾ ਅਲੀ ਖ਼ਾਨ ਵੀ ਆਪਣੀ ਲਵ ਲਾਈਫ਼ ਨੂੰ ਲੈ ਕੇ ਚਰਚਾ ’ਚ ਆ ਗਈ ਹੈ। ਅਲੀ ਮਰਚੈਂਟ ਨਾਲ ਵਿਆਹ ਟੁੱਟਣ ਤੋਂ ਬਾਅਦ ਹੁਣ ਅਦਾਕਾਰਾ ਦੀ ਜ਼ਿੰਦਗੀ ’ਚ ਪਿਆਰ ਨੇ ਇਕ ਵਾਰ ਫ਼ਿਰ ਦਸਤਕ ਦਿੱਤੀ ਹੈ।

PunjabKesari

ਸਾਰਾ ਦੇ ਬੁਆਏਫ੍ਰੈਂਡ ਦਾ ਨਾਂ ਸ਼ਾਂਤਨੂ ਰਾਜੇ ਹੈ। ਜੋ ਕਿ ਇਕ ਪਾਇਲਟ ਹੈ। ਖ਼ਬਰਾਂ ਦੇ ਮੁਤਾਬਕ ਸਾਰਾ ਖ਼ਾਨ ਇਸ  ਸਮੇਂ ਸ਼ਾਂਤਨੂ ਰਾਜੇ ਨਾਂ ਦੇ ਵਿਅਕਤੀ ਨੂੰ ਡੇਟ ਕਰ ਰਹੀ ਹੈ। ਦੋਵਾਂ ਦੀ ਮੁਲਾਕਾਤ ਸੋਸ਼ਲ ਮੀਡੀਆ ਰਾਹੀਂ ਹੋਈ ਸੀ। ਦੋਸਤੀ ਤੋਂ ਸ਼ੁਰੂ ਹੋਇਆ ਇਹ ਰਿਸ਼ਤਾ ਹੁਣ ਪਿਆਰ ’ਚ ਬਦਲ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਕਰੀਬ ਇਕ ਸਾਲ ਤੋਂ ਰਿਲੇਸ਼ਨਸ਼ਿਪ ’ਚ ਹਨ।

ਇਹ ਵੀ ਪੜ੍ਹੋ : ਕੇ.ਕੇ. ਦੀ ਮੌਤ ਤੋਂ ਬਾਅਦ ਪਤਨੀ ਨੇ ਆਪਣੇ ਹੱਥਾਂ ਨਾਲ ਬਣਾਈ ਪੇਂਟਿੰਗ ਕੀਤੀ ਸਾਂਝੀ, ਕਿਹਾ- ‘ਮਿਸ ਯੂ ਸਵੀਟਹਾਰਟ’

ਰਿਪੋਟਰ ਮੁਤਾਬਕ ਸਾਰਾ ਖ਼ਾਨ ਜਲਦ ਹੀ ਸ਼ਾਂਤਨੂ ਨਾਲ ਆਪਣੇ ਰਿਸ਼ਤੇ ਨੂੰ ਆਫ਼ੀਸ਼ੀਅਲ ਕਰੇਗੀ। ਸਾਰਾ ਅਤੇ ਸ਼ਾਂਤਨੂ ਨੇ ਹਾਲ ਹੀ ’ਚ ਇਕੱਠੇ  ਈਦ ਮਨਾਈ ਅਤੇ ਇਕੱਠੇ ਪੋਜ਼ ਦਿੰਦੇ ਹੋਏ ਤਸਵੀਰਾਂ ਕਲਿੱਕ ਕੀਤੀਆਂ।

PunjabKesari

ਇੰਨਾ ਹੀ ਨਹੀਂ ਸਾਰਾ ਖ਼ਾਨ ਆਪਣੇ ਰਿਸ਼ਤੇ ਨੂੰ ਲੈ ਕੇ ਕਾਫ਼ੀ ਸੀਰੀਅਸ ਹੈ। ਸ਼ਾਇਦ ਇਹੀ ਕਾਰਨ ਹੈ ਕਿ ਜਦੋਂ ਉਸ ਦੇ ਸਹਿ ਪ੍ਰਤੀਯੋਗੀ ਸ਼ਿਵਮ ਸ਼ਰਮਾ ਨੇ ਉਸ ਨੂੰ ਰਿਐਲਿਟੀ ਸ਼ੋਅ ‘ਲਾਕ ਅੱਪ’ ’ਚ ਪ੍ਰਪੋਜ਼ ਕੀਤਾ ਤਾਂ ਉਸ ਨੇ ਇਸ ਬਾਰੇ ਕੋਈ ਜਵਾਬ ਨਹੀਂ ਦਿੱਤਾ।

ਇਹ ਵੀ ਪੜ੍ਹੋ : ਪ੍ਰੈਗਨੈਂਸੀ ਦੀਆਂ ਖ਼ਬਰਾਂ ਵਿਚਾਲੇ ਪਤੀ ਨਾਲ ਏਅਰਪੋਰਟ ’ਤੇ ਨਜ਼ਰ ਆਈ ਕੈਟਰੀਨਾ, ਮਾਲਦੀਵ ’ਚ ਮਨਾਏਗੀ ਜਨਮਦਿਨ

ਸਾਰਾ ਖ਼ਾਨ ਨੇ ਸਾਲ 2010 ’ਚ ਬਿਗ ਬਾਸ 4 ਦੇ ਘਰ ’ਚ ਪ੍ਰਤੀਯੋਗੀ ਅਲੀ ਮਰਚੈਂਟ ਨਾਲ ਵਿਆਹ ਕੀਤਾ ਸੀ। ਹਾਲਾਂਕਿ ਇਹ ਰਿਸ਼ਤਾ ਸਾਲ 2011 ’ਚ ਟੁੱਟ ਗਿਆ ਅਤੇ ਦੋਵਾਂ ਦਾ ਤਲਾਕ ਹੋ ਗਿਆ।

PunjabKesari

ਸਾਰਾ ਦੇ ਟੀ.ਵੀ ’ਚ ਕੰਮ ਦੀ ਗੱਲ ਕਰੀਏ ਤਾਂ ਸਾਰਾ ਨੂੰ ਹਾਲ ਹੀ ’ਚ ਕੰਗਨਾ ਰਣੌਤ ਦੇ ਰਿਐਲਿਟੀ ਸ਼ੋਅ ਲਾਕਅੱਪ ’ਚ ਦੇਖਿਆ ਗਿਆ ਸੀ। ਇੰਨਾ ਹੀ ਨਹੀਂ ਕੰਗਨਾ ਨੇ ਉਸ ਦੀ ਗੇਮ   ਖ਼ੇਡਣ ਲਈ ਤਾਰੀਫ਼ ਵੀ ਕੀਤੀ।


author

Harnek Seechewal

Content Editor

Related News