ਮੈਰਿਜ ਸਰਟੀਫਿਕੇਟ ਤੋਂ ਬਾਅਦ ਹੁਣ ਲਾਲ ਜੋੜੇ 'ਚ ਵਾਇਰਲ ਹੋਈਆਂ ਸਾਰਾ ਗੁਰਪਾਲ ਦੀਆਂ ਤਸਵੀਰਾਂ

Wednesday, Oct 07, 2020 - 03:05 PM (IST)

ਮੈਰਿਜ ਸਰਟੀਫਿਕੇਟ ਤੋਂ ਬਾਅਦ ਹੁਣ ਲਾਲ ਜੋੜੇ 'ਚ ਵਾਇਰਲ ਹੋਈਆਂ ਸਾਰਾ ਗੁਰਪਾਲ ਦੀਆਂ ਤਸਵੀਰਾਂ

ਮੁੰਬਈ (ਬਿਊਰੋ) — ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' 'ਚ ਪੰਜਾਬ ਦੀ ਗਾਇਕਾ ਸ਼ਹਿਨਾਜ਼ ਕੌਰ ਗਿੱਲ ਤੇ ਹਿਮਾਂਸ਼ੀ ਖੁਰਾਣਾ ਨੇ ਲੋਕਾਂ ਦਾ ਦਿਲ ਜਿੱਤਿਆ ਸੀ। ਇਸੇ ਨੂੰ ਦੇਖਦੇ ਹੋਏ 'ਬਿੱਗ ਬੌਸ 14' 'ਚ ਪੰਜਾਬੀ ਗਾਇਕਾ ਸਾਰਾ ਗੁਰਪਾਲ ਨੂੰ ਅਪ੍ਰੋਚ ਕੀਤਾ ਗਿਆ। ਸਾਰਾ ਗੁਰਪਾਲ ਦੇ 'ਬਿੱਗ ਬੌਸ 14' 'ਚ ਜਾਂਦੇ ਹੀ ਉਸ ਦੇ ਵਿਆਹ ਦੀ ਚਰਚਾ ਛਿੜ ਗਈ। ਦਰਅਸਲ, ਸਾਰਾ ਗੁਰਪਾਲ ਦੀ ਐਂਟਰੀ ਹੁੰਦੇ ਹੀ, ਉਸ ਨੇ ਖ਼ੁਦ ਨੂੰ ਸਿੰਗਲ ਦੱਸਿਆ ਹੈ ਪਰ ਇਸੇ ਵਿਚਕਾਰ ਪੰਜਾਬੀ ਗਾਇਕ ਤੁਸ਼ਾਰ ਕੁਮਾਰ ਨੇ ਦਾਅਵਾ ਕੀਤਾ ਹੈ ਕਿ ਉਸ ਦਾ ਵਿਆਹ ਸਾਰਾ ਗੁਰਪਾਲ ਨਾਲ ਹੋ ਚੁੱਕਾ ਹੈ। ਇਕ ਵਾਰ ਫਿਰ ਸਾਰਾ ਗੁਰਪਾਲ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ 'ਚ ਸਾਰਾ ਗੁਰਪਾਲ ਵਿਆਹ ਦੇ ਲਾਲ ਜੋੜੇ 'ਚ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਸਾਰਾ ਗੁਰਪਾਲ ਵਿਆਹ ਦੇ ਜੋੜੇ 'ਚ ਹਸਦੇ-ਹਸਦੇ ਵੱਖ-ਵੱਖ ਪੋਜ਼ ਦੇ ਰਹੀ ਹੈ। 'ਬਿੱਗ ਬੌਸ 14' ਦੇ ਪ੍ਰੀਮੀਅਰ ਐਪੀਸੋਡ 'ਚ ਸਾਰਾ ਗੁਰਪਾਲ ਨੇ ਐਂਟਰੀ ਕਰਦੇ ਹੋਏ ਖ਼ੁਦ ਨੂੰ ਸਿੰਗਲ ਦੱਸਿਆ ਸੀ। 
PunjabKesari
ਦੱਸ ਦਈਏ ਕਿ ਤੁਸ਼ਾਰ ਨੇ ਦਾਅਵਾ ਕੀਤਾ ਕਿ ਉਸ ਨੇ ਸਾਲ 2014 'ਚ ਸਾਰਾ ਨਾਲ ਵਿਆਹ ਕਰਵਾਇਆ ਸੀ। ਸਬੂਤ ਦੇ ਤੌਰ 'ਤੇ ਉਸ ਨੇ ਮੈਰਿਜ ਸਰਟੀਫਿਕੇਟ ਵੀ ਦਿਖਾਇਆ ਹੈ। ਉਂਝ ਜਿਹੜੀ ਕੁੜੀ ਨਾਲ ਤੁਸ਼ਾਰ ਦਾ ਵਿਆਹ ਹੋਇਆ ਹੈ, ਮੈਰਿਜ ਸਰਟੀਫਿਕੇਟ 'ਚ ਉਸ ਦਾ ਨਾਂ ਰਚਨਾ ਦੇਵੀ ਲਿਖਿਆ ਸਾਫ਼ ਨਜ਼ਰ ਆ ਰਿਹਾ ਹੈ। ਹਾਲਾਂਕਿ ਤੁਸ਼ਾਰ ਨੇ ਸਾਰਾ ਗੁਰਪਾਲ ਨਾਲ ਆਪਣੀਆਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਸਾਰਾ ਗੁਰਪਾਲ ਮੱਥੇ 'ਤੇ ਸੰਧੂਰ ਲਾ ਕੇ ਪੰਜਾਬੀ ਪਹਿਰਾਵੇ 'ਚ ਨਜ਼ਰ ਆ ਰਹੀ ਹੈ। ਸਾਰਾ ਗੁਰਪਾਲ ਦੀਆਂ ਬਾਹਾਂ 'ਚ ਚੂੜ੍ਹਾ ਵੀ ਪਾਇਆ ਹੋਇਆ ਹੈ। ਕਿਸੇ ਨੂੰ ਸਮਝ  ਨਹੀਂ ਆ ਰਿਹਾ ਕਿ ਆਖ਼ਿਰ ਸਾਰਾ ਨੇ ਆਪਣੇ ਵਿਆਹ ਦੀ ਗੱਲ ਕਿਉਂ ਲੁਕਾਈ ਹੈ।
PunjabKesari
ਸਾਰਾ ਗੁਰਪਾਲ ਨੂੰ ਆਪਣੀ ਪਤਨੀ ਦੱਸਦੇ ਹੋਏ ਤੁਸ਼ਾਰ ਕੁਮਾਰ ਨੇ ਦੱਸਿਆ, 'ਸਾਰਾ ਗੁਰਪਾਲ ਨਾਲ ਮੇਰਾ ਵਿਆਹ 16 ਅਗਸਤ 2014 'ਚ ਜਲੰਧਰ 'ਚ ਹੋਇਆ ਸੀ। ਮੈਂ ਬੱਸ ਇਹ ਸਾਬਿਤ ਕਰਨਾ ਚਾਹੁੰਦਾ ਹਾਂ ਕਿ ਸਾਰਾ ਹੀ ਉਹ ਕੁੜੀ ਹੈ, ਜਿਸ ਨਾਲ ਮੈਂ ਵਿਆਹ ਕਰਵਾਇਆ ਸੀ ਅਤੇ ਹੁਣ ਉਹ ਦੁਨੀਆ ਸਾਹਮਣੇ ਝੂਠ ਬੋਲ ਰਹੀ ਹੈ ਤੇ ਕਹਿ ਰਹੀ ਹੈ ਕਿ ਉਹ ਸਿੰਗਲ ਹੈ।'
PunjabKesari
ਤੁਸ਼ਾਰ ਕੁਮਾਰ ਨੇ ਦੋਸ਼ ਲਾਇਆ ਹੈ ਕਿ ਉਹ ਮੇਰੇ ਤੋਂ ਸਿਰਫ਼ ਸ਼ੋਹਰਤ ਪਾਉਣਾ ਚਾਹੁੰਦੀ ਸੀ। ਤੁਸ਼ਾਰ ਨੇ ਦਾਅਵਾ ਕੀਤਾ ਹੈ ਕਿ ਸਾਰਾ ਨੇ ਸਿਰਫ਼ ਅਮਰੀਕਾ ਦੀ ਨਾਗਰਿਕਤਾ ਤੇ ਸ਼ੋਹਰਤ ਪਾਉਣ ਕਰਕੇ ਮੇਰੇ ਨਾਲ ਵਿਆਹ ਕਰਵਾਇਆ ਸੀ। ਵਿਆਹ ਤੋਂ ਬਾਅਦ ਜਦੋਂ ਉਸਨੂੰ ਸ਼ੋਹਰਤ ਨਾ ਮਿਲੀ ਤਾਂ ਉਸ ਨੇ ਮੈਨੂੰ ਛੱਡ ਦਿੱਤਾ ਤੇ ਖ਼ੁਦ ਨੂੰ ਸਿੰਗਲ ਦੱਸ ਕੇ ਬਿੱਗ ਬੌਸ 'ਚ ਆਪਣਾ ਸਿੱਕਾ ਜਮਾਉਣ ਲਈ ਕੋਸ਼ਿਸ਼ ਕਰ ਰਹੀ ਹੈ।
PunjabKesari
ਮੈਨੂੰ ਵਟਸਐਪ ਤੇ ਇੰਸਟਾਗ੍ਰਾਮ 'ਤੇ ਦੁਨੀਆਭਰ ਤੋਂ ਲੋਕਾਂ ਦੇ ਮੈਸੇਜ ਆ ਰਹੇ ਸਨ, ਜਦੋਂਕਿ ਸਾਰਾ ਹਾਲੇ ਵੀ ਦਾਅਵਾ ਕਰ ਰਹੀ ਹੈ ਕਿ ਮੈਂ ਉਹ ਕੁੜੀ ਨਹੀਂ ਹਾਂ, ਜਿਸ ਨਾਲ ਤੁਸ਼ਾਰ ਨੇ ਵਿਆਹ ਕਰਵਾਇਆ ਹੈ। ਉਹ ਮੇਰੀ ਵਰਗੀ ਹੀ ਦਿਸਦੀ ਹੈ, ਜਿਸ ਨੇ ਤੁਸ਼ਾਰ ਨਾਲ ਵਿਆਹ ਕਰਵਾਇਆ ਸੀ।
PunjabKesari
ਦੱਸਣਯੋਗ ਹੈ ਕਿ ਅਜਿਹੀ ਹੀ ਅਫਵਾਹ ਸਾਲ 2018 'ਚ ਵੀ ਉੱਡੀ ਸੀ, ਜਿਸ ਨੂੰ ਸਾਰਾ ਗੁਰਪਾਲ ਨੇ ਖਾਰਿਜ ਕਰ ਦਿੱਤਾ ਸੀ। ਉਥੇ ਹੀ ਹੁਣ ਇਨ੍ਹਾਂ ਤਸਵੀਰਾਂ ਤੋਂ ਬਾਅਦ ਸਾਰਾ ਗੁਰਪਾਲ ਨੂੰ ਲੈ ਕੇ ਕਈ ਸਵਾਲ ਖੜ੍ਹੇ ਹੋ ਗਏ ਹਨ, ਜਿਸ ਦਾ ਜਵਾਬ ਸਿਰਫ਼ ਉਹੀ ਦੇ ਸਕਦੀ ਹੈ। ਹਾਲਾਂਕਿ ਇਸ ਸਮੇਂ ਸਾਰਾ ਗੁਰਪਾਲ 'ਬਿੱਗ ਬੌਸ 14' ਦੇ ਘਰ ਅੰਦਰ ਹੈ।  
PunjabKesari
 

PunjabKesari

PunjabKesari


author

sunita

Content Editor

Related News