ਮਾਲਦੀਵ ਤੋਂ ਵਾਪਸ ਪਰਤੀ ਸਾਰਾ ਅਲੀ ਖ਼ਾਨ, ਏਅਰਪੋਰਟ ’ਤੇ ਬੋਲਡ ਅੰਦਾਜ਼ ’ਚ ਆਈ ਨਜ਼ਰ

Thursday, Apr 29, 2021 - 03:49 PM (IST)

ਮਾਲਦੀਵ ਤੋਂ ਵਾਪਸ ਪਰਤੀ ਸਾਰਾ ਅਲੀ ਖ਼ਾਨ, ਏਅਰਪੋਰਟ ’ਤੇ ਬੋਲਡ ਅੰਦਾਜ਼ ’ਚ ਆਈ ਨਜ਼ਰ

ਮੁੰਬਈ: ਅਦਾਕਾਰਾ ਸਾਰਾ ਅਲੀ ਖ਼ਾਨ ਬੀਤੇ ਦਿਨੀਂ ਮਾਲਦੀਵ ’ਚ ਆਪਣੇ ਪਰਿਵਾਰ ਨਾਲ ਛੁੱਟੀਆਂ ਬਿਤਾ ਰਹੀ ਸੀ, ਹਾਲਾਂਕਿ ਹੁਣ ਅਦਾਕਾਰਾ ਉਥੋਂ ਮੁੰਬਈ ਵਾਪਸ ਆਈ ਹੈ। ਉਥੋਂ ਵਾਪਸ ਆਉਂਦੇ ਹੋਏ ਉਨ੍ਹਾਂ ਨੂੰ ਏਅਰਪੋਰਟ ਸਪਾਟ ਕੀਤੀ ਗਈ ਜਿਥੇ ਉਸ ਦਾ ਬਹੁਤ ਬੋਲਡ ਅੰਦਾਜ਼ ਦੇਖਣ ਨੂੰ ਮਿਲਿਆ। 

PunjabKesari
ਲੁੱਕ ਦੀ ਗੱਲ ਕਰੀਏ ਤਾਂ ਇਸ ਦੌਰਾਨ ਸਾਰਾ ਡੈਨਿਸ ਸ਼ਾਰਟ ਡਰੈੱਸ ’ਚ ਨਜ਼ਰ ਆਈ ਜਿਸ ’ਚ ਉਹ ਕਾਫ਼ੀ ਖ਼ੂਬਸੂਰਤ ਲੱਗ ਰਹੀ ਸੀ।

PunjabKesari
ਇਸ ਦੌਰਾਨ ਅਦਾਕਾਰਾ ਨੇ ਕੋਰੋਨਾ ਸੇਫਟੀ ਦਾ ਵੀ ਖ਼ੂਬ ਧਿਆਨ ਰੱਖਿਆ। ਉਸ ਨੇ ਚਿਹਰੇ ’ਤੇ ਮਾਸਕ ਅਤੇ ਫੇਸ ਸ਼ੀਲਡ ਪਾਇਆ ਹੋਇਆ ਸੀ। 

PunjabKesari
ਏਅਰਪੋਰਟ ਤੋਂ ਬਾਹਰ ਨਿਕਲਦੇ ਹੋਏ ਉਹ ਮੀਡੀਆ ਨੂੰ ਹੱਸਦੇ ਹੋਏ ਜ਼ਬਰਦਸਤ ਪੋਜ ਦਿੰਦੀ ਨਜ਼ਰ ਆਈ। 

PunjabKesari
ਪ੍ਰਸ਼ੰਸਕ ਸਾਰਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਖ਼ੂਬ ਪਸੰਦ ਕਰ ਰਹੇ ਹਨ।

PunjabKesari
ਕੰਮ ਦੀ ਗੱਲ ਕਰੀਏ ਤਾਂ ਸਾਰਾ ਅਲੀ ਖ਼ਾਨ ਨੂੰ ਆਖਿਰੀ ਵਾਰ ਫ਼ਿਲਮ ‘ਕੁੱਲੀ ਨੰਬਰ 1’ ’ਚ ਅਦਾਕਾਰਾ ਵਰੁਣ ਧਵਨ ਦੇ ਨਾਲ ਦੇਖਿਆ ਗਿਆ ਸੀ। ਹੁਣ ਉਨ੍ਹਾਂ ਦੀ ਆਉਣ ਵਾਲੀ ਫ਼ਿਲਮ ‘ਅਤਰੰਗੀ ਰੇ’ ਹੈ। 


author

Aarti dhillon

Content Editor

Related News