Sara Ali Khan ਇਸ ਬਾਲੀਵੁੱਡ ਅਦਾਕਾਰ ਨੂੰ ਕਰ ਰਹੀ ਹੈ ਡੇਟ!

Friday, Jan 24, 2025 - 11:55 AM (IST)

Sara Ali Khan ਇਸ ਬਾਲੀਵੁੱਡ ਅਦਾਕਾਰ ਨੂੰ ਕਰ ਰਹੀ ਹੈ ਡੇਟ!

ਮੁੰਬਈ- ਬੀ-ਟਾਊਨ ਦੀ ਮਸ਼ਹੂਰ ਅਦਾਕਾਰਾ ਵਜੋਂ ਜਾਣੀ ਜਾਂਦੀ ਸਾਰਾ ਅਲੀ ਖਾਨ ਡੇਟਿੰਗ ਦੀਆਂ ਅਫਵਾਹਾਂ ਕਾਰਨ ਹਰ ਰੋਜ਼ ਸੁਰਖੀਆਂ 'ਚ ਰਹਿੰਦੀ ਹੈ। ਕਦੇ ਉਸ ਦਾ ਨਾਮ ਕਾਰਤਿਕ ਆਰੀਅਨ ਨਾਲ ਜੁੜਿਆ ਤਾਂ ਕਦੇ ਸਾਰਾ ਆਪਣੇ ਸਭ ਤੋਂ ਚੰਗੇ ਦੋਸਤ ਜਹਾਨ ਹਾਂਡਾ ਨੂੰ ਡੇਟ ਕਰਨ ਕਰਕੇ ਸੁਰਖੀਆਂ 'ਚ ਰਹੀ। ਹੁਣ ਫਿਲਮੀ ਹਲਕਿਆਂ 'ਚ ਇਹ ਚਰਚਾ ਹੈ ਕਿ ਸਾਰਾ ਇੱਕ ਅਜਿਹੇ ਅਦਾਕਾਰ ਨੂੰ ਡੇਟ ਕਰ ਰਹੀ ਹੈ ਜਿਸ ਨਾਲ ਉਹ ਕੇਦਾਰਨਾਥ ਮੰਦਰ ਵੀ ਗਈ ਸੀ।ਸਾਰਾ ਅਲੀ ਖਾਨ ਅਕਸਰ ਕੇਦਾਰਨਾਥ ਮੰਦਿਰ ਦੇ ਦਰਸ਼ਨ ਕਰਨ ਜਾਂਦੀ ਹੈ। ਹਾਲਾਂਕਿ, ਪਿਛਲੇ ਸਾਲ ਅਕਤੂਬਰ ਦੇ ਮਹੀਨੇ 'ਚ ਉਸ ਨੂੰ ਇੱਕ ਬਾਲੀਵੁੱਡ ਅਦਾਕਾਰ ਨਾਲ ਦੇਖਿਆ ਗਿਆ ਸੀ। ਇਹ ਅਦਾਕਾਰ ਅਰਜੁਨ ਪ੍ਰਤਾਪ ਬਾਜਵਾ ਹੈ। ਅਰਜੁਨ ਅਤੇ ਸਾਰਾ ਨੂੰ ਕੇਦਾਰਨਾਥ ਇਕੱਠੇ ਆਉਂਦੇ ਦੇਖ ਕੇ, ਹਰ ਪਾਸੇ ਉਨ੍ਹਾਂ ਦੇ ਡੇਟਿੰਗ ਬਾਰੇ ਕਿਆਸ ਲਗਾਏ ਜਾਣ ਲੱਗੇ। ਹੁਣ ਆਖ਼ਰਕਾਰ ਅਰਜੁਨ ਨੇ ਸਾਰਾ ਨੂੰ ਡੇਟ ਕਰਨ ਦੀਆਂ ਅਫਵਾਹਾਂ ‘ਤੇ ਪ੍ਰਤੀਕਿਰਿਆ ਦਿੱਤੀ ਹੈ।

ਇਹ ਵੀ ਪੜ੍ਹੋ-Gurlez Akhtar ਨੇ ਲਾ ਲਈ ਰੇਹੜੀ,ਸੜਕ ਕਿਨਾਰੇ ਖੜਕੇ ਬਣਾਇਆ ਸੰਤਰੇ ਦਾ ਜੂਸ

ਕੀ ਅਰਜੁਨ ਕਰ ਰਿਹਾ ਹੈ ਸਾਰਾ ਨੂੰ ਡੇਟ
ਇੱਕ ਇੰਟਰਵਿਊ 'ਚ, ਅਰਜੁਨ ਬਾਜਵਾ ਨੇ ਤਾਜ਼ਾ ਅਫਵਾਹਾਂ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਸ ਨੇ ਕਿਹਾ ਕਿ ਉਹ ਤਾਜ਼ਾ ਗੱਲਾਂ ਨੂੰ ਆਪਣੇ ਪੇਸ਼ੇਵਰ ਕਰੀਅਰ ‘ਤੇ ਪ੍ਰਭਾਵਤ ਨਹੀਂ ਹੋਣ ਦਿੰਦਾ। ਅਰਜੁਨ ਬਾਜਵਾ ਨੇ ਸਾਰਾ ਨਾਲ ਆਪਣੀ ਡੇਟਿੰਗ ਦੀਆਂ ਅਫਵਾਹਾਂ ਨੂੰ ਇਹ ਕਹਿੰਦੇ ਹੋਏ ਰੱਦ ਕਰ ਦਿੱਤਾ, “ਲੋਕ ਜੋ ਲਿਖਣਾ ਚਾਹੁੰਦੇ ਹਨ ਉਹ ਲਿਖਣਗੇ। ਇਹ ਉਨ੍ਹਾਂ ਦਾ ਕੰਮ ਹੈ। ਉਹ ਆਪਣਾ ਕੰਮ ਕਰ ਰਹੇ ਹਨ। ਮੈਂ ਸਿਰਫ਼ ਆਪਣੇ ਆਪ ‘ਤੇ ਧਿਆਨ ਕੇਂਦਰਿਤ ਕਰ ਰਿਹਾ ਹਾਂ ਅਤੇ ਮੈਨੂੰ ਕੀ ਕਰਨਾ ਹੈ, ਮੈਂ ਉਸ ਵੱਲ ਧਿਆਨ ਦੇ ਰਿਹਾ ਹਾਂ।” ਇਹ ਮੈਨੂੰ ਬਿਲਕੁਲ ਵੀ ਪਰੇਸ਼ਾਨ ਨਹੀਂ ਕਰਦਾ।"

ਕੌਣ ਹੈ ਅਰਜੁਨ ਬਾਜਵਾ
ਪੰਜਾਬ ਦੇ ਰਾਜਨੀਤਿਕ ਜਗਤ ਨਾਲ ਜੁੜੇ ਅਰਜੁਨ ਬਾਜਵਾ, ਮਸ਼ਹੂਰ ਨੇਤਾ ਫਤਿਹ ਜੰਗ ਸਿੰਘ ਬਾਜਵਾ ਦੇ ਪੁੱਤਰ ਹਨ। ਰਾਜਨੀਤੀ ਛੱਡ ਕੇ, ਅਰਜੁਨ ਨੇ ਮਾਡਲਿੰਗ ਅਤੇ ਅਦਾਕਾਰੀ 'ਚ ਆਪਣਾ ਕਰੀਅਰ ਬਣਾਇਆ ਹੈ। ਉਹ ਫਿਲਮ “ਬੈਂਡ ਆਫ਼ ਮਹਾਰਾਜਾ” 'ਚ ਨਜ਼ਰ ਆਇਆ ਹੈ। ਇਸ ਤੋਂ ਇਲਾਵਾ, ਅਦਾਕਾਰ ਨੇ ਸਿੰਘ ਇਜ਼ ਬਲਿੰਗ ਲਈ ਸਹਾਇਕ ਨਿਰਦੇਸ਼ਕ ਵਜੋਂ ਵੀ ਕੰਮ ਕੀਤਾ ਹੈ। ਉਹ ਇੱਕ MMA ਫਾਈਟਰ ਵੀ ਹੈ।

ਇਹ ਵੀ ਪੜ੍ਹੋ-ਸ਼੍ਰੇਅਸ ਤਲਪੜੇ- ਆਲੋਕ ਨਾਥ ਖਿਲਾਫ਼ FIR ਦਰਜ, ਜਾਣੋ ਕੀ ਹੈ ਮਾਮਲਾ

ਸਾਰਾ ਅਲੀ ਖਾਨ ਦੀ ਆਉਣ ਵਾਲੀ ਫਿਲਮ
ਸਾਰਾ ਅਲੀ ਖਾਨ ਦੀ ਗੱਲ ਕਰੀਏ ਤਾਂ ਉਹ ਇਸ ਸਮੇਂ ਐਕਸ਼ਨ ਥ੍ਰਿਲਰ ਸਕਾਈ ਫੋਰਸ ਵਿੱਚ ਨਜ਼ਰ ਆ ਰਹੀ ਹੈ। ਇਸ ਫਿਲਮ ਵਿੱਚ ਉਸਨੇ ਵੀਰ ਪਹਾੜੀਆ ਦੀ ਪਤਨੀ ਦੀ ਭੂਮਿਕਾ ਨਿਭਾਈ ਸੀ। ਵੀਰ ਅਤੇ ਸਾਰਾ ਵੀ ਏਕਸ ਕਪਲ ਰਹਿ ਚੁੱਕੇ ਹਨ। ਸੰਦੀਪ ਕੇਲਵਾਨੀ ਅਤੇ ਅਭਿਸ਼ੇਕ ਅਨਿਲ ਕਪੂਰ ਦੀ ਫਿਲਮ ਵਿੱਚ ਅਕਸ਼ੈ ਕੁਮਾਰ ਵੀ ਮੁੱਖ ਭੂਮਿਕਾ ਵਿੱਚ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Priyanka

Content Editor

Related News