ਹਰਿਆਣਵੀਂ ਕੁਈਨ ਸਪਨਾ ਚੌਧਰੀ ਦਾ ਗੀਤ ''ਸ਼ੀਸ਼ਾ ਦੇਖੂੰਗੀ ਜ਼ਰੂਰ'' ਹੋਇਆ ਰਿਲੀਜ਼ (ਵੀਡੀਓ)

4/7/2021 6:15:16 PM

ਨਵੀਂ ਦਿੱਲੀ (ਬਿਊਰੋ) : ਹਰਿਆਣਵੀਂ ਕੁਈਨ ਸਪਨਾ ਚੌਧਰੀ ਦੇ ਇਕ ਤੋਂ ਬਾਅਦ ਇਕ ਕਈ ਮਿਊਜ਼ਿਕ ਵੀਡੀਓ ਰਿਲੀਜ਼ ਹੋ ਰਹੇ ਹਨ। ਇਸ ਦੌਰਾਨ ਸਪਨਾ ਚੌਧਰੀ ਦਾ ਨਵਾਂ ਗੀਤ 'ਸ਼ੀਸ਼ਾ ਦੇਖੂੰਗੀ ਜ਼ਰੂਰ' ਰਿਲੀਜ਼ ਹੋ ਗਿਆ ਹੈ। ਸਪਨਾ ਚੌਧਰੀ ਦਾ ਇਹ ਗੀਤ ਰਿਲੀਜ਼ ਹੁੰਦੇ ਹੀ ਯੂਟਿਊਬ 'ਤੇ ਧੂਮਾਂ ਪਾ ਰਿਹਾ ਹੈ। ਇਸ ਗੀਤ 'ਚ ਸਪਨਾ ਚੌਧਰੀ ਲਹਿੰਗਾ 'ਚ ਸਜੀ ਹੋਈ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਪੂਰੇ ਗੀਤ 'ਚ ਸਪਨਾ ਨੇ ਆਪਣੇ ਕਾਤਲਾਨਾ ਅੰਦਾਜ਼ 'ਚ ਪ੍ਰਸ਼ੰਸਕਾਂ ਦਾ ਦਿਲ ਜਿੱਤਿਆ ਹੈ। ਕੁਝ ਹੀ ਘੰਟਿਆਂ ਪਹਿਲਾਂ ਰਿਲੀਜ਼ ਹੋਏ ਇਸ ਗੀਤ ਨੂੰ ਹੁਣ ਤਕ ਲੱਖਾਂ ਵਿਊਜ਼ ਮਿਲ ਚੁੱਕੇ ਹਨ।
ਸਪਨਾ ਚੌਧਰੀ ਨੇ ਇਸ ਨਵੇਂ ਗੀਤ 'ਸ਼ੀਸ਼ਾ ਦੇਖੂੰਗੀ ਜ਼ਰੂਰ' ਨੂੰ ਗਾਇਕ ਏਕੇ ਜੱਟੀ ਤੇ ਅੱਕੀ ਆਰਯਨ ਨੇ ਮਿਲ ਕੇ ਗਾਇਆ ਹੈ। ਦੂਜੇ ਪਾਸੇ ਸਪਨਾ ਨਾਲ ਗੀਤ 'ਚ ਪ੍ਰੇਮ ਵੱਤਸ ਨਜ਼ਰ ਆ ਰਹੇ ਹਨ। ਇਸ ਦੇ ਲਿਰਿਕਸ ਫਰਿਸਤਾ ਤੇ ਸੋਨੂੰ ਰਾਠੀ ਵਲੋਂ ਲਿਖੇ ਗਏ ਹਨ। ਇਸ ਦੇ ਨਾਲ ਹੀ ਇਸ ਨੂੰ ਡਾਇਰੈਕਟ ਫਰਿਸਤਾ ਨੇ ਹੀ ਕੀਤਾ ਹੈ। 

ਦੱਸਣਯੋਗ ਹੈ ਕਿ ਡਾਂਸ ਤੋਂ ਇਲਾਵਾ ਸਪਨਾ ਚੌਧਰੀ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਸਰਗਰਮ ਰਹਿੰਦੀ ਹੈ। ਉਹ ਆਏ ਦਿਨ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰਦੀਆਂ ਰਹਿੰਦੀ ਹੈ। ਹਾਲ ਹੀ 'ਚ ਸਪਨਾ ਚੌਧਰੀ ਨੇ ਇੰਸਟਾਗ੍ਰਾਮ ਅਕਾਉਂਟ 'ਤੇ ਆਪਣੀਆਂ ਹਰਿਆਣਵੀ ਲੁੱਕ 'ਚ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ 'ਚ ਉਹ ਗੁਲਾਬੀ ਰੰਗ ਦੀ ਡਰੈੱਸ 'ਚ ਨਜ਼ਰ ਆ ਰਹੀ ਹੈ। 


sunita

Content Editor sunita