ਸ਼ੋਅ ਦੌਰਾਨ ਜਦੋਂ ਸਪਨਾ ਚੌਧਰੀ ਨਾਲ ਹੋਈ ਛੇੜਛਾੜ, ਪੁਰਾਣੀ ਵੀਡੀਓ ਇੰਟਰਨੈੱਟ ’ਤੇ ਵਾਇਰਲ

2021-07-19T10:21:57.567

ਮੁੰਬਈ (ਬਿਊਰੋ)– ਸਪਨਾ ਚੌਧਰੀ ਆਪਣੇ ਪ੍ਰਸ਼ੰਸਕਾਂ ਲਈ ਸੋਸ਼ਲ ਮੀਡੀਆ ’ਤੇ ਪੋਸਟਾਂ ਸਾਂਝੀਆਂ ਕਰਦੀ ਰਹਿੰਦੀ ਹੈ। ਉਸ ਦੀ ਹਰ ਸੋਸ਼ਲ ਮੀਡੀਆ ਪੋਸਟ ਵਾਇਰਲ ਹੋ ਜਾਂਦੀ ਹੈ। ਸਪਨਾ ਨੇ ਨਾ ਸਿਰਫ਼ ਹਰਿਆਣਾ, ਸਗੋਂ ਫ਼ਿਲਮ ਇੰਡਸਟਰੀ ’ਚ ਵੀ ਡਾਂਸ ਨਾਲ ਧਮਾਲ ਮਚਾਇਆ ਹੈ ਪਰ ਕਦੇ-ਕਦੇ ਇਹ ਪ੍ਰਸਿੱਧੀ ਸਪਨਾ ਲਈ ਮੁਸੀਬਤ ਬਣ ਜਾਂਦੀ ਹੈ।

ਇਹ ਖ਼ਬਰ ਵੀ ਪੜ੍ਹੋ : ਅੱਧੀ ਰਾਤ ਨੂੰ ਖ਼ਰਾਬ ਹੋਈ ਮੀਕਾ ਸਿੰਘ ਦੀ ਗੱਡੀ, ਸੈਂਕੜੇ ਦੀ ਗਿਣਤੀ ’ਚ ਮਦਦ ਲਈ ਪਹੁੰਚੇ ਲੋਕ

ਅਸਲ ’ਚ ਕਈ ਵਾਰ ਸਪਨਾ ਨੂੰ ਆਪਣੇ ਲਾਈਵ ਸ਼ੋਅ ਦੌਰਾਨ ਮਾੜਾ ਵਿਵਹਾਰ ਕਰਨ ਵਾਲਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਪਨਾ ਆਪਣੇ ਡਾਂਸ ਸ਼ੋਅਜ਼ ’ਚ ਇਸ ਤਰ੍ਹਾਂ ਦੀਆਂ ਹਰਕਤਾਂ ਦਾ ਸ਼ਿਕਾਰ ਇਕ ਵਾਰ ਨਹੀਂ, ਸਗੋਂ ਕਈ ਵਾਰ ਹੋਈ ਹੈ। ਪਿਛਲੇ ਦਿਨੀਂ ਅਜਿਹੀ ਹੀ ਇਕ ਵੀਡੀਓ ਵਾਇਰਲ ਹੋਈ, ਜਿਸ ’ਚ ਨਜ਼ਰ ਆ ਰਿਹਾ ਹੈ ਕਿ ਕਿਵੇਂ ਇਕ ਵਿਅਕਤੀ ਜ਼ਬਰਦਸਤੀ ਸਪਨਾ ਕੋਲ ਪਹੁੰਚ ਜਾਂਦਾ ਹੈ।

ਸ਼ੋਅ ਦੌਰਾਨ ਸਪਨਾ ਦੇ ਡਾਂਸ ਨੂੰ ਦੇਖਣ ਤੇ ਉਸ ਦੇ ਨਜ਼ਦੀਕ ਆਉਣ ਲਈ ਲੋਕਾਂ ’ਚ ਹੋੜ ਲੱਗੀ ਰਹਿੰਦੀ ਹੈ। ਸਪਨਾ ਚੌਧਰੀ ਸਟੇਜ ’ਤੇ ਲਾਲ ਡਰੈੱਸ ’ਚ ਹਰਿਆਣਵੀ ਗੀਤ ’ਤੇ ਪੇਸ਼ਕਾਰੀ ਦੇ ਰਹੀ ਹੈ। ਇਸ ਦੌਰਾਨ ਉਸ ਕੋਲ ਇਕ ਲੜਕਾ ਆਉਂਦਾ ਹੈ ਤੇ ਉਸ ਦੇ ਸਿਰ ’ਤੇ ਨੋਟ ਰੱਖ ਕੇ ਉਸ ਨੂੰ ਗਲਤ ਤਰੀਕੇ ਨਾਲ ਹੱਥ ਲਗਾਉਣ ਦੀ ਕੋਸ਼ਿਸ਼ ਕਰਦਾ ਹੈ ਤੇ ਮਾੜਾ ਵਿਵਹਾਰ ਕਰਦਾ ਹੈ।

ਜਦੋਂ ਸਪਨਾ ਦਾ ਧਿਆਨ ਉਸ ਮੁੰਡੇ ਵੱਲ ਜਾਂਦਾ ਹੈ ਤਾਂ ਉਹ ਛੇੜਛਾੜ ਕਰਨ ਵਾਲੇ ਨੂੰ ਘੂਰ ਕੇ ਦੇਖਣ ਲੱਗਦੀ ਹੈ। ਸਪਨਾ ਦਾ ਰਵੱਈਆ ਵੇਖ ਕੇ ਮੁੰਡਾ ਉਥੋਂ ਚਲਾ ਜਾਂਦਾ ਹੈ। ਇਸ ਘਟਨਾ ਨੂੰ ਵੇਖ ਕੇ ਉਥੇ ਮੌਜੂਦ ਦਰਸ਼ਕ ਹੱਸਣ ਲੱਗ ਪਏ ਤੇ ਮੋਬਾਇਲ ’ਤੇ ਇਸ ਘਟਨਾ ਦੀਆਂ ਵੀਡੀਓਜ਼ ਬਣਾਉਣ ਲੱਗ ਪਏ। ਸਪਨਾ ਚੌਧਰੀ ਬਜ਼ੁਰਗ ਤੇ ਨੌਜਵਾਨਾਂ ਨੂੰ ਇਸ ਤਰ੍ਹਾਂ ਹੱਸਦਿਆਂ ਵੇਖ ਕੇ ਗੁੱਸੇ ’ਚ ਆ ਜਾਂਦੀ ਹੈ। ਅਜਿਹੀਆਂ ਪੁਰਾਣੀਆਂ ਵੀਡੀਓਜ਼ ਇੰਟਰਨੈੱਟ ’ਤੇ ਉਪਲੱਬਧ ਹਨ, ਜੋ ਸਪਨਾ ਦੇ ਪੁਰਾਣੇ ਦਿਨਾਂ ਦੀਆਂ ਕੌੜੀਆਂ ਯਾਦਾਂ ਨੂੰ ਵਾਪਸ ਲਿਆਉਂਦੀਆਂ ਹਨ।

ਨੋਟ– ਸਪਨਾ ਦੀ ਇਸ ਵਾਇਰਲ ਵੀਡੀਓ ’ਤੇ ਤੁਸੀਂ ਕੀ ਕਹਿਣਾ ਚਾਹੋਗੇ?


Rahul Singh

Content Editor Rahul Singh