ਸਪਨਾ ਚੌਧਰੀ ਨੇ ਬੀਚ ਕਿਨਾਰੇ ਦਿਖਾਇਆ ਬੋਲਡ ਅੰਦਾਜ਼, ਕੁਝ ਹੀ ਪਲਾਂ ''ਚ ਵਾਇਰਲ ਹੋਈ ਵੀਡੀਓ

12/30/2021 6:09:22 PM

ਨਵੀਂ ਦਿੱਲੀ : ਹਰਿਆਣਵੀ ਡਾਂਸਰ ਸਪਨਾ ਚੌਧਰੀ ਅੱਜ ਇੰਡਸਟਰੀ 'ਚ ਇੱਕ ਵੱਡਾ ਨਾਮ ਹੈ। ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ' ਦਾ ਹਿੱਸਾ ਬਣ ਕੇ ਆਪਣੀ ਖ਼ਾਸ ਪਛਾਣ ਬਣਾਉਣ ਵਾਲੀ ਸਪਨਾ ਚੌਧਰੀ ਨੇ ਸ਼ੋਅ ਤੋਂ ਬਾਅਦ ਆਪਣੇ ਅਦਭੁਤ ਬਦਲਾਅ ਨਾਲ ਸਭ ਨੂੰ ਹੈਰਾਨ ਕਰ ਦਿੱਤਾ। ਦੇਸੀ ਅੰਦਾਜ਼ 'ਚ ਰਹਿਣ ਵਾਲੀ ਸਪਨਾ ਚੌਧਰੀ ਦੇ ਪਰਿਵਰਤਨ ਤੋਂ ਬਾਅਦ ਉਸ ਦਾ ਅੰਦਾਜ਼ ਪ੍ਰਸ਼ੰਸਕਾਂ ਲਈ ਇੱਕ ਵੱਡਾ ਸਰਪ੍ਰਾਈਜ਼ ਸੀ।

PunjabKesari

ਸਪਨਾ ਆਪਣੇ ਮਾਡਰਨ ਲੁੱਕ ਨੂੰ ਲੈ ਕੇ ਲਗਾਤਾਰ ਚਰਚਾ 'ਚ ਰਹਿੰਦੀ ਹੈ। ਅਦਾਕਾਰੀ ਦੇ ਨਾਲ-ਨਾਲ ਸਪਨਾ ਚੌਧਰੀ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਸਰਗਰਮ ਰਹਿੰਦੀ ਹੈ। ਉਹ ਅਕਸਰ ਆਪਣੀਆਂ ਹੌਟ ਅਤੇ ਬੋਲਡ ਤਸਵੀਰਾਂ ਅਤੇ ਵੀਡੀਓਜ਼ ਪੋਸਟ ਕਰਦੀ ਰਹਿੰਦੀ ਹੈ। ਇਸ ਦੌਰਾਨ ਸਪਨਾ ਚੌਧਰੀ ਦਾ ਇਕ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋ ਰਿਹਾ ਹੈ।

ਹਰਿਆਣਾ ਦੀ ਰਾਣੀ ਸਪਨਾ ਚੌਧਰੀ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਇਕ ਨਵੀਂ ਵੀਡੀਓ ਪੋਸਟ ਕੀਤੀ ਹੈ। ਇਸ ਵੀਡੀਓ 'ਚ ਸਪਨਾ ਚੌਧਰੀ ਬੀਚ 'ਤੇ ਮਸਤੀ ਕਰਦੀ ਹੋਈ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਉਸ ਦੇ ਬੋਲਡ ਲੁੱਕ ਨੂੰ ਵੇਖ ਕੇ ਪ੍ਰਸ਼ੰਸਕ ਕਾਫ਼ੀ ਹੈਰਾਨ ਹਨ।

PunjabKesari

ਵੀਡੀਓ 'ਚ ਸਪਨਾ ਚੌਧਰੀ ਮਾਡਰਨ ਲੁੱਕ 'ਚ ਇਕ ਅੰਗਰੇਜ਼ੀ ਗੀਤ 'ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਸਪਨਾ ਚੌਧਰੀ ਨੇ ਵਾਈਟ ਕਲਰ ਦੀ ਵਨ ਸਾਈਡ ਸੋਲਡਰ ਡਰੈੱਸ ਪਾਈ ਹੋਈ ਹੈ। ਪੂਰੀ ਵੀਡੀਓ 'ਚ ਸਪਨਾ ਬੀਚ 'ਤੇ ਆ ਰਹੀਆਂ ਲਹਿਰਾਂ ਅਤੇ ਰੇਤ ਨਾਲ ਮਸਤੀ ਕਰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਸਪਨਾ ਨੇ ਕੈਪਸ਼ਨ 'ਚ ਲਿਖਿਆ, 'ਜੇਕਰ ਇਹ ਪਿਆਰਾ ਹੈ, ਤਾਂ ਮੈਨੂੰ ਇਹ ਚਾਹੀਦਾ ਹੈ।'

PunjabKesari

ਦੱਸ ਦੇਈਏ ਕਿ ਸਪਨਾ ਚੌਧਰੀ ਦੇ ਕਈ ਪ੍ਰਸ਼ੰਸਕ ਉਨ੍ਹਾਂ ਦੇ ਇਸ ਅੰਦਾਜ਼ ਨੂੰ ਕਾਫੀ ਪਸੰਦ ਕਰ ਰਹੇ ਹਨ ਅਤੇ ਕਈ ਲੋਕ ਉਸ ਨੂੰ ਟ੍ਰੋਲ ਕਰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ 'ਤੇ ਟਿੱਪਣੀ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ, 'ਯਾਰ, ਤੁਸੀਂ ਹੁਣ ਬੁੱਢੇ ਹੋ ਗਏ ਹੋ, ਬੋਰ ਨਾ ਹੋਵੋ।' ਇਸ ਦੇ ਨਾਲ ਹੀ ਇਕ ਯੂਜ਼ਰ ਨੇ ਲਿਖਿਆ, 'ਦੇਸੀ ਗੀਤ ਤੁਹਾਨੂੰ ਵਧੀਆ ਲੱਗਦੇ ਹਨ, ਇਸ ਸਭ 'ਤੇ ਅੰਗਰੇਜ਼ੀ 'ਚ ਵੀਡੀਓ ਨਾ ਬਣਾਓ।' ਤਾਂ ਕੋਈ ਲਿਖਦਾ ਹੈ, 'ਤੁਹਾਡੀ ਪਛਾਣ ਸੱਚਮੁੱਚ ਖ਼ਤਮ ਹੋ ਜਾਵੇਗੀ।'

PunjabKesari

ਨੋਟ - ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਬਾਕਸ 'ਚ ਜ਼ਰੂਰ ਸਾਂਝੀ ਕਰੋ।


sunita

Content Editor

Related News