ਸਾਨਿਆ ਮਲਹੋਤਰਾ ਨੇ ‘ਮਿਸਿਜ਼’ ਲਈ ਜਿੱਤਿਆ ਪੀਪਲਜ਼ ਚੁਆਇਸ ਸਟਾਰ ਆਫ਼ ਦਿ ਈਅਰ ਸਨਮਾਨ
Saturday, Jun 07, 2025 - 04:00 PM (IST)

ਮੁੰਬਈ- ਸਾਨਿਆ ਮਲਹੋਤਰਾ ਨੇ ‘ਮਿਸਿਜ਼’ ਲਈ ਪੀਪਲਜ਼ ਚੁਆਇਸ ਸਟਾਰ ਆਫ਼ ਦਿ ਈਅਰ ਦਾ ਖਿਤਾਬ ਆਪਣੇ ਨਾਂ ਕੀਤਾ। ਉਸ ਨੂੰ ਵੱਕਾਰੀ ਪੁਰਸਕਾਰ ਸਮਾਗਮ ’ਚ ਪੀਪਲਜ਼ ਚੁਆਇਸ ਸਟਾਰ ਆਫ਼ ਦਿ ਈਅਰ ਨਾਲ ਸਨਮਾਨਿਤ ਕੀਤਾ ਗਿਆ। ਆਪਣੀ ਸੱਚੀ ਅਤੇ ਸਹਿਜ ਅਦਾਕਾਰੀ ਸ਼ੈਲੀ ਅਤੇ ਹਾਲ ਹੀ ’ਚ ਆਈ ਫਿਲਮ ‘ਮਿਸਿਜ਼’ ’ਚ ਪ੍ਰਭਾਵਸ਼ਾਲੀ ਕਿਰਦਾਰ ਲਈ ਜਾਣੀ ਜਾਂਦੀ ਸਾਨਿਆ ਦਾ ਸਫਰ ਇਕ ਪਾਵਰ ਪ੍ਰਫਾਰਮਰ ਬਣਨ ਤੋਂ ਲੈ ਕੇ ਪ੍ਰਸ਼ੰਸਕਾਂ ਦੀ ਪਸੰਦੀਦਾ ਬਣਨ ਤੱਕ ਪ੍ਰੇਰਨਾਦਾਇਕ ਰਿਹਾ ਹੈ।
ਸਾਨਿਆ ਨੇ ਇਸ ਸਨਮਾਨ ਨੂੰ ਲੈ ਕੇ ਭਾਵੁਕ ਅਤੇ ਧੰਨਵਾਦ ਭਰੀ ਪੋਸਟ ਸਾਂਝੀ ਕੀਤੀ ਹੈ, ਜਿਸ ’ਚ ਉਸ ਨੇ ਲਿਖਿਆ ਕਿ ਮਿਸਿਜ਼ ਲਈ ਪੀਪਲਜ਼ ਚੁਆਇਸ ਸਟਾਰ ਆਫ਼ ਦਿ ਈਅਰ ਐਵਾਰਡ ਨਾਲ ਮੈਨੂੰ ਸਨਮਾਨਿਤ ਕਰਨ ਲਈ ਬਾਲੀਵੁੱਡ ਹੰਗਾਮੇ ਦਾ ਧੰਨਵਾਦ। ਮੈਂ ਆਪਣੀ ਟੀਮ ਅਤੇ ਉਨ੍ਹਾਂ ਸਾਰੇ ਸ਼ਾਨਦਾਰ ਲੋਕਾਂ ਦੇ ਪਿਆਰ, ਪ੍ਰੇਰਨਾ ਅਤੇ ਨਿਰੰਤਰ ਸਮਰਥਨ ਲਈ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਮਿਸਿਜ਼ ਨਾਲ ਡੂੰਘਾਈ ਨਾਲ ਸਬੰਧ ਮਹਿਸੂਸ ਕੀਤਾ।