‘ਸਵਯੰਭੂ’ ਦੀ ਪ੍ਰਮਾਣਿਕਤਾ ਬਣਾਈ ਰੱਖਣ ਲਈ ਸਾਲਾਂ ਤੱਕ ਰਿਸਰਚ ਕੀਤੀ : ਡਾਇਰੈਕਟਰ ਭਰਤ
Wednesday, Apr 01, 2026 - 04:17 PM (IST)
ਮੁੰਬਈ - ਫ਼ਿਲਮ ‘ਸਵਯੰਭੂ’, ਜਿਸ ’ਚ ‘ਕਾਰਤੀਕੇਯ 2’ ਫੇਮ ਨਿਖਿਲ ਸਿਧਾਰਥ ਲੀਡ ਰੋਲ ’ਚ ਹਨ, ਸਭ ਤੋਂ ਜ਼ਿਆਦਾ ਉਡੀਕੀਆਂ ਜਾਣ ਵਾਲੀਆਂ ਫ਼ਿਲਮਾਂ ਵਿਚੋਂ ਇਕ ਹੈ। ਡਾਇਰੈਕਟਰ ਭਰਤ ਕ੍ਰਿਸ਼ਨਾਮਾਚਾਰੀ ਨੇ ਕਿਹਾ ਕਿ ਫ਼ਿਲਮ ‘ਸਵਯੰਭੂ’ ਸੱਚੀ ਕਹਾਣੀ ’ਤੇ ਆਧਾਰਿਤ ਹੈ ਅਤੇ ਇਸ ਦੀ ਪ੍ਰਮਾਣਿਕਤਾ ਬਣਾਈ ਰੱਖਣ ਲਈ ਸਾਲਾਂ ਤੱਕ ਰਿਸਰਚ ਕੀਤੀ ਗਈ ਹੈ। ਅਸੀਂ ਸਿਨੇਮਾਈ ਫਾਰਮੈਟ ’ਚ ਢਾਲਣ ਲਈ ਕਹਾਣੀ ’ਚ ਥੋੜ੍ਹੇ ਬਦਲਾਅ ਕੀਤੇ ਹਨ। ਸਾਡਾ ਮਕਸਦ ਹਮੇਸ਼ਾ ਤੋਂ ਅਜਿਹੀ ਕਹਾਣੀ ਪੇਸ਼ ਕਰਨਾ ਰਿਹਾ ਹੈ, ਜੋ ਹਕੀਕਤ ਦੇ ਜਿੰਨਾ ਸੰਭਵ ਹੋ ਸਕੇ ਨੇੜੇ ਹੋਵੇ।
ਉਨ੍ਹਾਂ ਨੇ ਕਿਹਾ, ‘‘ਇਕ ਵਾਰ ਜਦੋਂ ਤੁਸੀਂ ਫ਼ਿਲਮ ਦੇਖੋਗੇ ਤਾਂ ਤੁਹਾਨੂੰ ਉਸ ਰਾਜੇ, ਸਾਮਰਾਜ ਅਤੇ ਉਸ ਦੁਨੀਆ ਦਾ ਅੰਦਾਜ਼ਾ ਹੋ ਜਾਵੇਗਾ, ਜਿਸ ’ਚ ਇਹ ਕਹਾਣੀ ਰਚੀ ਗਈ ਹੈ। ਹਾਲਾਂਕਿ, ਸਾਡੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਨਾਇਕ ਦੇ ਸਫ਼ਰ ਨੂੰ ਦਿਖਾਉਣਾ ਸੀ, ਜੋ ਕੋਈ ਰਾਜਾ ਨਹੀਂ ਸੀ। ਮੇਰੀ ਰਾਏ ’ਚ, ਉਹ ਸਾਡੇ ਹੁਣ ਤੱਕ ਦੇ ਸਭ ਤੋਂ ਬਿਹਤਰੀਨ ਯੋਧਿਆਂ ਅਤੇ ਯੁੱਧ ਰਣਨੀਤੀਕਾਰਾਂ ਵਿਚੋਂ ਇਕ ਹੈ, ਫਿਰ ਵੀ ਬਹੁਤ ਸਾਰੇ ਲੋਕ ਉਸ ਦੇ ਬਾਰੇ ਗੱਲ ਨਹੀਂ ਕਰਦੇ ਹਨ।’’
