ਸਾਨੀਆ ਮਲਹੋਤਰਾ ਨੇ ਕੀਤੀ ‘ਮਿਸਿਜ਼’ ਤੇ ਸਬਾ ਆਜ਼ਾਦ-ਸਾਕਿਬ ਨੇ ਕੀਤੀ ‘ਕ੍ਰਾਈਮ ਬੀਟ’ ਦੀ ਪ੍ਰਮੋਸ਼ਨ

Wednesday, Feb 12, 2025 - 05:29 PM (IST)

ਸਾਨੀਆ ਮਲਹੋਤਰਾ ਨੇ ਕੀਤੀ ‘ਮਿਸਿਜ਼’ ਤੇ ਸਬਾ ਆਜ਼ਾਦ-ਸਾਕਿਬ ਨੇ ਕੀਤੀ ‘ਕ੍ਰਾਈਮ ਬੀਟ’ ਦੀ ਪ੍ਰਮੋਸ਼ਨ

ਮੁੰਬਈ - ਮੁੰਬਈ ਵਿਚ ਸਬਾ ਆਜ਼ਾਦ ਅਤੇ ਸਾਕਿਬ ਸਲੀਮ ਨੇ ਵੈੱਬ ਸੀਰੀਜ਼ ‘ਕ੍ਰਾਈਮ ਬੀਟ’ ਨੂੰ ਪ੍ਰਮੋਟ ਕੀਤਾ। ‘ਕ੍ਰਾਈਮ ਬੀਟ’ ਦਾ ਟ੍ਰੇਲਰ ਰਿਲੀਜ਼ ਹੋ ਚੁੱਕਾ ਹੈ, ਜਿਸ ਵਿਚ ਸਾਕਿਬ ਸਲੀਮ ਕ੍ਰਾਈਮ ਜਰਨਲਿਸਟ ਦੀ ਭੂਮਿਕਾ ਵਿਚ ਨਜ਼ਰ ਆਉਣਗੇ। ਪੱਤਰਕਾਰਤਾ ਦੀਆਂ ਦਿੱਕਤਾਂ ਅਤੇ ਖੱਤਰ‌ਿਆਂ ’ਤੇ ਬੇਸਡ ਇਸ ਸੀਰੀਜ਼ ਵਿਚ ਇਕ ਸਨਸਨੀਖੇਜ ਕੇਸ ਦੀ ਕਹਾਣੀ ਹੈ, ਜਿਸ ਦਾ ਡਾਇਰੈਕਸ਼ਨ ਸੰਜੀਵ ਕੌਲ ਅਤੇ ਸੁਧੀਰ ਮਿਸ਼ਰਾ ਨੇ ਕੀਤਾ ਹੈ।

ਇਹ ਵੀ ਪੜ੍ਹੋ- ਰਣਵੀਰ ਦੇ ਮੁੱਦੇ 'ਤੇ ਤੱਤੇ ਹੋਏ ਜਸਬੀਰ ਜੱਸੀ, ਆਵਾਜ਼ ਚੁੱਕਣ ਵਾਲਿਆਂ ਨੂੰ ਸ਼ਰੇਆਮ ਆਖੀ ਵੱਡੀ ਗੱਲ

ਇਸ ਸੀਰੀਜ਼ ਵਿਚ ਸਾਕਿਬ ਸਲੀਮ ਤੋਂ ਇਲਾਵਾ ਸਬਾ ਆਜ਼ਾਦ, ਰਾਹੁਲ ਭੱਟ, ਸਈ ਤਮਹਣਕਰ, ਦਾਨਿਸ਼ ਹੁਸੈਨ ਅਤੇ ਰਾਜੇਸ਼ ਤੈਲੰਗ ਜਿਹੇ ਕਈ ਕਲਾਕਾਰ ਸ਼ਾਮਿਲ ਹਨ। ਉੱਥੇ ਹੀ, ਸਾਨੀਆ ਮਲਹੋਤਰਾ ਨੇ ਫਿਲਮ ‘ਮਿਸਿਜ਼’ ਨੂੰ ਪ੍ਰਮੋਟ ਕੀਤਾ। ਕਰੀਨਾ ਕਪੂਰ ਖਾਨ ਸ਼ੂਟਿੰਗ ਲੋਕੇਸ਼ਨ ’ਤੇ ਨਜ਼ਰ ਆਈ।

ਇਹ ਵੀ ਪੜ੍ਹੋ- ਰਣਵੀਰ ਦੀ ਵੱਢ ਲੈ ਆਓ ਜੀਭ ਤੇ ਲੈ ਜਾਓ 5 ਲੱਖ ਨਕਦ ਇਨਾਮ! ਅੰਸਾਰੀ ਨੇ ਦਿੱਤੀ ਧਮਕੀ

ਮੁੰਬਈ ’ਚ ਸ਼ਾਹਰੁਖ ਖਾਨ ਦੀ ਪਤਨੀ ਤੇ ਇੰਟੀਰੀਅਰ ਡਿਜ਼ਾਈਨਰ ਗੌਰੀ ਖਾਨ ਤੇ ਅਦਾਕਾਰਾ ਟਿਸਕਾ ਚੋਪੜਾ ਇਕ ਫੈਸ਼ਨ ਈਵੈਂਟ ’ਚ ਪੁੱਜੀਆਂ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

sunita

Content Editor

Related News