ਕਾਨਸ ਸਿਨੇਮੈਟੋਗ੍ਰਾਫੀ ਐਵਾਰਡ ਪ੍ਰਾਪਤ ਕਰਨ ਵਾਲੇ ਪਹਿਲੇ ਏਸ਼ੀਆਈ ਬਣੇ ਸੰਤੋਸ਼ ਸਿਵਨ

05/26/2024 1:45:38 PM

ਮੁੰਬਈ (ਬਿਊਰੋ): ਬਾਲੀਵੁੱਡ ਦੇ ਮਸ਼ਹੂਰ ਫ਼ਿਲਮ ਸਿਨੇਮੈਟੋਗ੍ਰਾਫਰ ਅਤੇ ਡਾਇਰੈਕਟਰ ਸੰਤੋਸ਼ ਸਿਵਨ ਕਾਨਸ ਫ਼ਿਲਮ ਫੈਸਟੀਵਲ 2024 'ਚ ਸਿਨੇਮੈਟੋਗ੍ਰਾਫੀ ਲਈ ਐਵਾਰਡ ਪ੍ਰਾਪਤ ਕਰਨ ਵਾਲੇ ਪਹਿਲੇ ਏਸ਼ੀਆਈ ਬਣ ਗਏ ਹਨ।  ਕਾਨਸ 'ਚ 'ਸਿਨੇਮੈਟੋਗ੍ਰਾਫੀ' 'ਚ 'ਪ੍ਰਤੀਸ਼ਠਿਤ ਪਿਯਰੇ ਐਂਜਨਿਕਸ ਐਕਸੇਲੈਂਸ' ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਅਦਾਕਾਰਾ ਪ੍ਰੀਤੀ ਜ਼ਿੰਟਾ ਨੇ ਸਿਨੇਮੈਟੋਗਰਾਫਰ ਸੰਤੋਸ਼ ਨੂੰ ਫੈਸਟੀਵਲ ਵਿੱਚ ਸਿਨੇਮੈਟੋਗ੍ਰਾਫੀ ਲਈ ਸਨਮਾਨਤ ਕੀਤਾ ਗਿਆ। ਇਸ ਮੌਕੇ ਭਾਰਤ ਦੇ ਰਾਜਦੂਤ ਜਾਵੇਦ ਅਸ਼ਰਫ ਵੀ ਮੌਜੂਦ ਰਹੇ। ਸੰਤੋਸ਼ ਸਿਵਨ ਨੇ ਹੀ ਪ੍ਰੀਤੀ ਜ਼ਿੰਟਾ ਦੀ ਪਹਿਲੀ ਫ਼ਿਲਮ 'ਦਿਲ ਸੇ' 'ਸ਼ੂਟ ਕੀਤੀ ਸੀ।

ਇਹ ਖ਼ਬਰ ਵੀ ਪੜ੍ਹੋ ਪੰਜਾਬਣ ਬਣੀ ਜਾਨ੍ਹਵੀ ਕਪੂਰ, ਗੁੱਤ 'ਚ ਪਰਾਂਦਾ ਤੇ ਪੰਜਾਬੀ ਸੂਟ 'ਚ ਦਿੱਤੇ ਖੂਬਸੂਰਤ ਪੋਜ਼

ਦੱਸ ਦਈਏ ਕਿ ਐਵਾਰਡ ਮਿਲਣ 'ਤੇ  ਸੰਤੋਸ਼ ਸਿਵਨ ਨੇ ਕਿਹਾ ਕਿ ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਵਧੀਆ ਦਿਨ ਹੈ। ਇਸ ਐਵਾਰਡ ਨੂੰ ਪ੍ਰਾਪਤ ਕਰਨ ਲਈ ਕਾਨਸ ਫ਼ਿਲਮ ਫੈਸਟੀਵਲ ਤੋਂ ਵਧੀਆ ਹੋਰ ਕੋਈ ਜਗ੍ਹਾ ਨਹੀਂ ਹੋ ਸਕਦੀ । ਉਨ੍ਹਾਂ ਨੇ  ਕਿਹਾ ਕਿ ਮੈਂ ਕੇਰਲ ਤੋਂ ਹਾਂ ਅਤੇ ਇੱਥੋਂ ਦੇ ਸੱਭਿਆਚਾਰ ਨੂੰ ਮੈਂ ਬਰੀਕੀ ਨਾਲ ਜਾਣਿਆ ਹੈ। ਮੈਂ ਮਲਿਆਲਮ ਇੰਡਸਟਰੀ ਤੋਂ ਕੁਝ ਚੀਜ਼ਾਂ ਸਿੱਖੀਆਂ, ਜਿਨ੍ਹਾਂ ਦੇ ਬਿਨਾਂ 'ਸਿਨੇਮੈਟੋਗ੍ਰਾਫੀ' ਨਹੀਂ ਹੋਣੀ ਸੀ। ਉਥੋਂ ਤੋਂ ਮੈਂ ਤਮਿਲ ਸਿਨੇਮਾ ਅਤੇ ਹਿੰਦੀ ਤੋਂ ਹਾਲੀਵੁੱਡ 'ਚ ਸ਼ਿਫਟ ਹੋ ਗਿਆ ਹਾਂ। ਇਸ ਪ੍ਰੋਫੇਸ਼ਨ ਦੀ ਸਭ ਤੋਂ ਚੰਗੀ ਗੱਲ ਇਹ ਹੈ ਕਿ ਇਸ ਦੀ ਕੋਈ ਸੀਮਾ ਨਹੀਂ ਹੈ।

ਇਹ ਖ਼ਬਰ ਵੀ ਪੜ੍ਹੋ -ਹਨੀਮੂਨ ਮਨਾਉਣ ਕਸ਼ਮੀਰ ਪੁੱਜੀ ਅਦਾਕਾਰਾ, ਰੋਮਾਂਟਿਕ ਤਸਵੀਰਾਂ ਕੀਤੀਆਂ ਸ਼ੇਅਰ
ਦੱਸ ਦਈਏ ਕਿ ਸੰਤੋਸ਼ ਸਿਵਨ ਇਹ ਐਵਾਰਡ ਪ੍ਰਾਪਤ ਕਰਨ ਵਾਲੇ ਪਹਿਲੇ ਏਸ਼ੀਆਈ ਬਣ ਗਏ ਹਨ। ਸੰਤੋਸ਼ ਹੁਣ ਤੱਕ 'ਐਡਵਰਡ ਲੈਚਮੈਨ', 'ਐਗਨੇਸ ਗੋਡਾਰਡ', 'ਬੈਰੀ ਏਕਰੋਯਡ' ਅਤੇ 'ਰੋਜਰ ਡਿਕਿੰਸ' ਵਰਗੇ ਫੇਮਸ ਸਿਨੇਮੈਟੋਗਰਾਫਰਸ ਦੀ ਸੂਚੀ ਵਿੱਚ ਸ਼ਾਮਲ ਹੋਏ ਹਨ। ਭਾਰਤੀ ਫ਼ਿਲਮ ਅਤੇ ਟੈਲੀਵਿਜ਼ਨ ਸੰਸਥਾਨ (FTII)ਤੋਂ ਗ੍ਰੇਜੁਏਟ ਹੈ ਅਤੇ ਪਦਮਸ਼੍ਰੀ ਨਾਲ ਸਨਮਾਨਤ ਸੰਤੋਸ਼ ਸਿਵਨ ਨੇ 55 ਫੀਚਰ ਫ਼ਿਲਮਾਂ ਅਤੇ 50 ਡਾਕੂਮੇਂਟਰੀ ਤਿਆਰ ਕੀਤੀ ਹੈ। ਉਨ੍ਹਾਂ ਨੇ ਕਈ ਨੈਸ਼ਨਲ ਅਤੇ ਇੰਟਰਨੈਸ਼ਨਲ ਐਵਾਰਡ ਵੀ ਜਿੱਤੇ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News