ਸੰਜੇ ਦੱਤ ਨੂੰ ਛੱਡ ਕਿਉਂ ਦੁਬਈ ਸੈਟਲ ਹੋਈ ਪਤਨੀ, ਇਹ ਹੈ ਵੱਡਾ ਕਾਰਨ

05/14/2022 1:54:56 PM

ਮੁੰਬਈ- ਬਾਲੀਵੁੱਡ ਅਦਾਕਾਰ ਸੰਜੇ ਦੱਤ ਅੱਜ ਕੱਲ੍ਹ ਫਿਲਮਾਂ ਦੀ ਸ਼ੂਟਿੰਗ 'ਚ ਕਾਫੀ ਰੁੱਝੇ ਹਨ। ਫਿਲਮ ਕਮਿਟਮੈਂਟਸ 'ਤੇ ਲਗਾਤਾਰ ਕੰਮ ਕਰ ਰਹੇ ਹਨ, ਜਿਮ 'ਚ ਪਸੀਨਾ ਵੀ ਵਹਾ ਰਹੇ ਹਨ ਅਤੇ ਖੁਦ ਨੂੰ ਫਿੱਟ ਰੱਖਣ ਦੀ ਕੋਸ਼ਿਸ 'ਚ ਜੁੱਟੇ ਹਨ। ਕੁਝ ਹੀ ਸਮੇਂ ਪਹਿਲੇ ਸੰਜੇ ਦੱਤ ਦੀ ਫਿਲਮ 'ਕੇ.ਜੀ.ਐੱਫ-ਚੈਪਟਰ 2' ਰਿਲੀਜ਼ ਹੋਈ ਸੀ। ਫਿਲਮ ਨੂੰ ਜ਼ਬਰਦਸਤ ਰਿਪਾਂਸ ਮਿਲਿਆ। ਦਰਸ਼ਕਾਂ ਦੇ ਵਿਚਾਲੇ ਸੰਜੇ ਦੱਤ ਵਿਲੇਨ ਦੀ ਰੋਲ 'ਚ ਛਾਅ ਗਏ ਹਨ। ਆਉਣ ਵਾਲੇ ਸਮੇਂ 'ਚ ਸੰਜੇ ਦੱਤ ਦੀਆਂ ਹੋਰ ਵੀ ਫਿਲਮਾਂ ਰਿਲੀਜ਼ ਹੋਣ ਦੀ ਕਗਾਰ 'ਤੇ ਹਨ। ਪ੍ਰਸ਼ੰਸਕ ਬਹੁਤ ਉਤਸ਼ਾਹਿਤ ਹਨ। 
ਸੰਜੇ ਦੱਤ ਨੇ ਆਖੀ ਇਹ ਗੱਲ
ਪ੍ਰਾਜੈਕਟਸ 'ਤੇ ਕੰਮ ਕਰਨ ਦੇ ਨਾਲ ਸੰਜੇ ਦੱਤ ਕੁਝ ਸਮਾਂ ਕੱਢ ਕੇ ਆਪਣੇ ਬੱਚਿਆਂ ਸ਼ਾਹਰਾਨ ਅਤੇ ਇਕਰਾ ਨੂੰ ਮਿਲਣ ਦੁਬਈ ਗਏ ਹੋਏ ਹਨ। 11 ਸਾਲ ਦੇ ਜੁੜਵਾਂ ਬੱਚੇ ਪਿਛਲੇ ਦੋ ਸਾਲ ਤੋਂ ਦੁਬਈ 'ਚ ਰਹਿ ਰਹੇ ਹਨ। ਅਦਾਕਾਰ ਲਗਾਤਾਰ ਦੁਬਈ ਦੇ ਚੱਕਰ ਲਗਾ ਰਹੇ ਹਨ,ਜਿਸ ਨਾਲ ਉਹ ਆਪਣੇ ਪਰਿਵਾਰ ਦੇ ਨਾਲ ਸਮਾਂ ਬਿਤਾ ਸਕਣ। ਪਿਛਲੇ ਦੋ ਸਾਲ ਤੋਂ ਪਰਿਵਾਰ ਤੋਂ ਦੂਰ ਰਹਿਣ ਨੂੰ ਲੈ ਕੇ ਸੰਜੇ ਦੱਤ ਨੇ ਇਕ ਇੰਟਰਵਿਊ 'ਚ ਕਿਹਾ ਮੈਂ ਖੁਸ਼ ਹਾਂ ਕਿ ਮੇਰੇ ਬੱਚੇ ਉਥੇ ਪੜ੍ਹਾਈ ਕਰ ਰਹੇ ਹਨ। ਮੇਰੀ ਪਤਨੀ ਮਾਨਤਾ ਦੇ ਕੋਲ ਵੀ ਉਥੇ ਚੀਜ਼ਾਂ ਕਰਨ ਦੇ ਲਈ ਕਾਫੀ ਹਨ। ਮੈਂ ਜ਼ਿਆਦਾਤਰ ਸਮਾਂ ਦੁਬਈ 'ਚ ਉਨ੍ਹਾਂ ਦੇ ਨਾਲ ਬਿਤਾਉਂਦਾ ਹਾਂ। ਜਦੋਂ ਵੀ ਮੈਨੂੰ ਆਪਣੇ ਪ੍ਰੋਫੈਸ਼ਨਲ ਕਮਿਟਮੈਂਟਸ ਤੋਂ ਫੁਰਸਤ ਮਿਲਦੀ ਹੈ ਤਾਂ ਮੈਂ ਉਨ੍ਹਾਂ ਦੇ ਕੋਲ ਚਲਾ ਜਾਂਦਾ ਹਾਂ। ਹੁਣ ਸਮਰ ਬ੍ਰੇਕ ਆਉਣ ਵਾਲਾ ਹੈ ਤਾਂ ਮੈਂ ਉਨ੍ਹਾਂ ਦੇ ਨਾਲ ਸਮਾਂ ਬਿਤਾਵਾਂਗਾ। ਮੈਂ ਹਰ ਉਸ ਜਗ੍ਹਾ ਟ੍ਰੈਵਲ ਕਰਨ ਲਈ ਤਿਆਰ ਹਾਂ, ਜਿਥੇ ਉਹ ਹਨ।
ਸੰਜੇ ਦੱਤ ਦੇ ਬੱਚੇ ਸਾਲ 2020 ਤੋਂ ਦੁਬਈ 'ਚ ਹਨ। ਪਹਿਲੇ ਤਾਲਾਬੰਦੀ ਲਗਣ ਤੋਂ ਪਹਿਲੇ ਹੀ ਮਾਨਤਾ ਨਾਲ ਬੱਚੇ ਦੁਬਈ ਰਵਾਨਾ ਹੋ ਗਏ ਸਨ। ਇੰਟਰਵਿਊ 'ਚ ਸੰਜੇ ਦੱਤ ਤੋਂ ਪੁੱਛਿਆ ਗਿਆ ਕਿ ਕੀ ਉਨ੍ਹਾਂ ਨੇ ਇਹ ਦੁਬਈ ਦਾ ਉਨ੍ਹਾਂ ਦਾ ਸਟੇ ਪਲੈਨ ਕੀਤਾ ਸੀ, ਇਸ 'ਤੇ ਸੰਜੇ ਨੇ ਕਿਹਾ ਕਿ ਉਹ ਇਥੇ ਕਦੇ ਵੀ ਆ ਸਕਦੇ ਹਨ, ਪਰ ਉਨ੍ਹਾਂ ਨੂੰ ਉਥੇ ਰਹਿਣਾ ਚੰਗਾ ਲੱਗ ਰਿਹਾ ਹੈ। ਉਨ੍ਹਾਂ ਨੂੰ ਆਪਣਾ ਸਕੂਲ ਪਸੰਦ ਹੈ ਅਤੇ ਉਥੇ ਕਰਵਾਈ ਜਾਣ ਵਾਲੀ ਐਕਟੀਵਟੀਜ਼ ਵੀ। ਮੇਰੀ ਪਤਨੀ ਦਾ ਬਿਜਨੈੱਸ ਉਥੇ ਸੈੱਟ ਹੈ। ਅਸੀਂ ਸਭ ਇਥੇ ਰਹੇ ਹਾਂ। ਫਿਲਮ ਬਿਜਨੈੱਸ ਹੋਣ ਦੇ ਬਾਵਜੂਦ ਅਸੀਂ ਸਭ ਨੇ ਪਰਿਵਾਰ ਦੀ ਦੇਖਭਾਲ ਕੀਤੀ ਹੈ। ਅਸੀਂ ਲੋਕ ਸਭ ਇਧਰ ਹੀ ਵੱਡੇ ਹੋਏ ਹਾਂ। ਉਥੇ ਉਨ੍ਹਾਂ ਨੂੰ ਭੇਜਣ ਦਾ ਕੋਈ ਵਿਚਾਰ ਨਹੀਂ ਸੀ। ਇਹ ਸਿਰਫ ਹੋ ਗਿਆ। ਦੁਬਈ 'ਚ ਮਾਨਤਾ ਆਪਣਾ ਖੁਦ ਦਾ ਬਿਜਨੈੱਸ ਕਰ ਰਹੀ ਹੈ। ਉਨ੍ਹਾਂ ਨੂੰ ਆਈਡੀਆ ਆਇਆ ਅਤੇ ਉਹ ਚਲੀ ਗਈ। ਨਾਲ ਉਨ੍ਹਾਂ ਦੇ ਬੱਚੇ ਵੀ ਗਏ। 
ਸੰਜੇ ਦੱਤ ਨੇ ਕਿਹਾ ਕਿ ਮੇਰੀ ਧੀ ਉਥੇ ਪਿਆਨੋ ਸਿਖ ਰਹੀ ਹੈ। ਉਹ ਇਕ ਬਿਹਤਰੀਨ ਸਪ੍ਰਿੰਟਰ ਹੈ। ਉਹ ਜਿਮਨਾਸਟਿਕ 'ਚ ਵੀ ਬਿਹਤਰੀਨ ਹੈ। ਮੇਰਾ ਪੁੱਤਰ ਜੂਨੀਅਰ ਪ੍ਰੋਫੈਸ਼ਨਲ ਫੁਟਬਾਲ ਟੀਮ ਲਈ ਖੇਡਦਾ ਹੈ। ਉਨ੍ਹਾਂ ਦੀ ਖੁਸ਼ੀ ਮੇਰੇ ਲਈ ਸਭ ਕੁਝ ਹੈ। ਉਹ ਉਥੇ ਖੁਸ਼ ਹਨ ਅਤੇ ਉਨ੍ਹਾਂ ਨੂੰ ਦੇਖ ਕੇ ਮੈਂ ਖੁਸ਼ ਹੁੰਦਾ ਹਾਂ। 


Aarti dhillon

Content Editor

Related News