ਭੰਸਾਲੀ 20 ਸਾਲ ਤੋਂ ਕਰ ਰਹੇ ਹਨ ‘ਬੈਜੂ ਬਾਵਰਾ’ ਦੀ ਕਹਾਣੀ ’ਤੇ ਕੰਮ

Friday, Jun 23, 2023 - 01:04 PM (IST)

ਭੰਸਾਲੀ 20 ਸਾਲ ਤੋਂ ਕਰ ਰਹੇ ਹਨ ‘ਬੈਜੂ ਬਾਵਰਾ’ ਦੀ ਕਹਾਣੀ ’ਤੇ ਕੰਮ

ਮੁੰਬਈ (ਬਿਊਰੋ)– ਦੂਰਦਰਸ਼ੀ ਫ਼ਿਲਮ ਨਿਰਮਾਤਾ ਸੰਜੇ ਲੀਲਾ ਭੰਸਾਲੀ ਇਕ ਅਜਿਹੇ ਫ਼ਿਲਮ ਨਿਰਮਾਤਾ ਹਨ, ਜੋ ਹਰ ਇਕ ਪ੍ਰਾਜੈਕਟ ਨੂੰ ਜਨੂੰਨ ਨਾਲ ਪੂਰਾ ਕਰਦੇ ਹਨ। ਉਹ ਇਕ ਅਜਿਹੇ ਫ਼ਿਲਮ ਨਿਰਦੇਸ਼ਕ ਹਨ, ਜੋ ਆਪਣੀ ਕਿਸੇ ਵੀ ਫ਼ਿਲਮ ਨੂੰ ਸਿਲਵਰ ਸਕ੍ਰੀਨ ’ਤੇ ਆਉਣ ਤੋਂ ਪਹਿਲਾਂ ਸਾਲਾ ਤੱਕ ਉਸ ’ਤੇ ਕੰਮ ਕਰਨ ’ਚ ਵਿਸ਼ਵਾਸ ਰੱਖਦੇ ਹਨ।

ਦਿਲਚਸਪ ਗੱਲ ਇਹ ਹੈ ਕਿ ਉਨ੍ਹਾਂ ਦਾ ਅਗਲਾ ਪ੍ਰਾਜੈਕਟ ‘ਬੈਜੂ ਬਾਵਰਾ’ ਵੀ ਪਿਛਲੇ ਦੋ ਦਹਾਕਿਆਂ ਤੋਂ ਉਨ੍ਹਾਂ ਦੇ ਦਿਮਾਗ ’ਚ ਹੈ, ਜੋ ਕਿ ਉਨ੍ਹਾਂ ਦਾ ਚਿਰੋਕਣਾ ਸੁਪਨਾ ਬਣ ਕੇ ਆਖ਼ਰਕਾਰ ਸੱਚ ਹੋ ਰਿਹਾ ਹੈ। ਫ਼ਿਲਮ ਨਾਲ ਸਬੰਧਤ ਹਰ ਡਿਟੇਲ ਨੂੰ ਸੀਕ੍ਰੇਟ ਰੱਖਿਆ ਜਾ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਕਰਮਜੀਤ ਅਨਮੋਲ ਨਾਲ ‘ਕੈਰੀ ਆਨ ਜੱਟਾ 3’ ਦੇ ਸੈੱਟ ’ਤੇ ਇਹ ਕੀ ਹੋ ਗਿਆ, ਵੀਡੀਓ ਕਰੇਗੀ ਤੁਹਾਨੂੰ ਵੀ ਹੈਰਾਨ

ਇਸ ਨੂੰ ਦੋ ਗਾਇਕਾਂ ਦੇ ਦੁਆਲੇ ਘੁੰਮਦੀ ਇਕ ਪੂਰੀ ਤਰ੍ਹਾਂ ਸੰਗੀਤਕ ਫ਼ਿਲਮ ਦੀ ਸ਼ੁਰੂਆਤ ਕਿਹਾ ਜਾਂਦਾ ਹੈ, ਜੋ ਭੰਸਾਲੀ ਦੀ ਵੱਖਰੀ ਫ਼ਿਲਮੋਗ੍ਰਾਫੀ ’ਚ ਇਕ ਹੋਰ ਪਹਿਲੂ ਜੋੜਦੀ ਹੈ। ਹੁਣ 20 ਸਾਲਾਂ ਦੇ ਦਿਮਾਗੀ ਅਭਿਆਸ ਤੋਂ ਬਾਅਦ, ਸੰਜੇ ਲੀਲਾ ਭੰਸਾਲੀ ‘ਬੈਜੂ ਬਾਵਰਾ’ ਨੂੰ ਜ਼ਿੰਦਾ ਕਰਨ ਲਈ ਤਿਆਰ ਹਨ।

ਸਾਲਾ ਦੌਰਾਨ ਉਨ੍ਹਾਂ ਨੇ ਫ਼ਿਲਮ ਦੀ ਹਰ ਛੋਟੀ ਤੋਂ ਛੋਟੀ ਡਿਟੇਲ ’ਤੇ ਪੂਰੇ ਧਿਆਨ ਨਾਲ ਕੰਮ ਕੀਤਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News