ਚੱਲਦੀ ਲਿਫਟ ’ਚ ਬੱਚਿਆਂ ਦੀਆਂ ਤਸਵੀਰਾਂ ਖਿੱਚਣ ਲੱਗੇ ਸੰਜੇ ਦੱਤ, ਵੀਡੀਓ ਹੋਈ ਵਾਇਰਲ

11/24/2020 3:47:03 PM

ਜਲੰਧਰ (ਬਿਊਰੋ)– ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੰਜੇ ਦੱਤ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਹਨ ਤੇ ਆਪਣੇ ਪਰਿਵਾਰ ਨਾਲ ਮਸਤੀ ਕਰਦਿਆਂ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਸੰਜੇ ਦੱਤ ਦੀ ਇਕ ਵੀਡੀਓ ਇਨ੍ਹੀਂ ਦਿਨੀਂ ਖ਼ਬਰਾਂ ’ਚ ਹੈ, ਜਿਸ ’ਚ ਉਹ ਆਪਣੇ ਬੱਚਿਆਂ ਦੀਆਂ ਤਸਵੀਰਾਂ ਖਿੱਚਦੇ ਦਿਖਾਈ ਦੇ ਰਹੇ ਹਨ। ਇਸ ਵੀਡੀਓ ਦੇ ਵਾਇਰਲ ਹੋਣ ਪਿੱਛੇ ਦਾ ਕਾਰਨ ਇਹ ਹੈ ਕਿ ਸੰਜੇ ਆਪਣੇ ਪੂਰੇ ਪਰਿਵਾਰ ਨਾਲ ਚੱਲਦੀ ਲਿਫਟ ’ਚ ਹਨ ਤੇ ਆਪਣੇ ਫੋਨ ਤੋਂ ਬੱਚਿਆਂ ਦੀਆਂ ਖੂਬਸੂਰਤ ਤਸਵੀਰਾਂ ਖਿੱਚਣ ਦੀ ਕੋਸ਼ਿਸ਼ ਕਰ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਸਪਨਾ ਚੌਧਰੀ ਦਾ ਫੁੱਟਿਆ ਕੇਜਰੀਵਾਲ ਸਰਕਾਰ ’ਤੇ ਗੁੱਸਾ, ਪੁੱਛਿਆ– ‘ਕੀ ਵਿਆਹਾਂ ’ਚ ਹੀ ਫੈਲਦਾ ਹੈ ਕੋਰੋਨਾ?’

ਪਰਿਵਾਰ ਨਾਲ ਘੁੰਮਣ ਨਿਕਲੇ ਸੰਜੇ ਦੱਤ
ਇਹ ਵੀਡੀਓ ਸੰਜੇ ਦੱਤ ਦੀ ਪਤਨੀ ਮਾਨਯਤਾ ਦੱਤ ਵਲੋਂ ਬਣਾਈ ਗਈ ਹੈ। ਸੰਜੇ ਦੱਤ ਦੀ ਇਹ ਵੀਡੀਓ ਬਹੁਤ ਹੀ ਪਿਆਰੀ ਹੈ ਤੇ ਵੀਡੀਓ ਦੇ ਪਿਛੋਕੜ ਨੂੰ ਵੇਖਦਿਆਂ ਅਜਿਹਾ ਲੱਗਦਾ ਹੈ ਕਿ ਸੰਜੇ ਦੱਤ ਇਨ੍ਹੀਂ ਦਿਨੀਂ ਆਪਣੇ ਪਰਿਵਾਰ ਨਾਲ ਘੁੰਮਣ ਨਿਕਲੇ ਹਨ। ਵੀਡੀਓ ’ਚ ਸਭ ਤੋਂ ਖਾਸ ਹੈ ਸੰਜੇ ਦੀ ਆਪਣੇ ਬੱਚਿਆਂ ਦੀਆਂ ਖੂਬਸੂਰਤ ਤਸਵੀਰਾਂ ਖਿੱਚਣ ਲਈ ਸਖਤ ਮਿਹਨਤ। ਇਸ ਵੀਡੀਓ ’ਚ ਸੰਜੇ ਦਾ ਆਪਣੇ ਬੱਚਿਆਂ ਪ੍ਰਤੀ ਪਿਆਰ ਸਾਫ ਨਜ਼ਰ ਆ ਰਿਹਾ ਹੈ। ਪ੍ਰਸ਼ੰਸਕਾਂ ਨੂੰ ਵੀਡੀਓ ਬਹੁਤ ਪਸੰਦ ਆ ਰਹੀ ਹੈ ਤੇ ਖੂਬ ਪ੍ਰਤੀਕਿਰਿਆਵਾਂ ਦੇ ਰਹੇ ਹਨ।

 
 
 
 
 
 
 
 
 
 
 
 
 
 
 
 

A post shared by Filmfare (@filmfare)

ਇਹ ਖ਼ਬਰ ਵੀ ਪੜ੍ਹੋ : ਯੋ ਯੋ ਹਨੀ ਸਿੰਘ ਦਾ ਨਵਾਂ ਗੀਤ ‘ਫਰਸਟ ਕਿੱਸ’ ਰਿਲੀਜ਼, ਕੁਝ ਹੀ ਘੰਟਿਆਂ ’ਚ ਆਏ ਲੱਖਾਂ ਵਿਊਜ਼ (ਵੀਡੀਓ)

ਫ਼ਿਲਮ ‘ਟੌਰਬਾਜ਼’ ਨਾਲ ਵਾਪਸੀ ਲਈ ਤਿਆਰ ਸੰਜੇ ਦੱਤ
ਦੱਸਣਯੋਗ ਹੈ ਕਿ ਸੰਜੇ ਦੱਤ ਕੈਂਸਰ ਵਰਗੀ ਗੰਭੀਰ ਬੀਮਾਰੀ ਨੂੰ ਹਰਾਉਣ ਤੋਂ ਬਾਅਦ ਆਪਣੀ ਆਉਣ ਵਾਲੀ ਫ਼ਿਲਮ ‘ਟੌਰਬਾਜ਼’ ਨਾਲ ਮੁੜ ਪਰਦੇ ’ਤੇ ਵਾਪਸੀ ਕਰਨ ਜਾ ਰਹੇ ਹਨ। ਹਾਲ ਹੀ ’ਚ ਸੰਜੇ ਦੱਤ ਦੀ ਆਉਣ ਵਾਲੀ ਫ਼ਿਲਮ ‘ਟੌਰਬਾਜ਼’ ਦਾ ਟਰੇਲਰ ਰਿਲੀਜ਼ ਹੋਇਆ ਹੈ, ਜਿਸ ’ਚ ਉਹ ਰਿਫਿਊਜੀ ਕੈਂਪ ’ਚ ਰਹਿੰਦੇ ਬੱਚਿਆਂ ਨੂੰ ਕ੍ਰਿਕਟ ਸਿਖਾਉਂਦੇ ਦਿਖਾਈ ਦੇ ਰਹੇ ਹਨ। ਟਰੇਲਰ ਨੂੰ ਲੋਕਾਂ ਦਾ ਖੂਬ ਪਿਆਰ ਮਿਲ ਰਿਹਾ ਹੈ।


Rahul Singh

Content Editor Rahul Singh