ਸਾਬਕਾ ਪਾਕਿ ਰਾਸ਼ਟਰਪਤੀ ਪਰਵੇਜ਼ ਮੁਸ਼ਰਫ ਨਾਲ ਸੰਜੇ ਦੱਤ ਦੀ ਤਸਵੀਰ ਵਾਇਰਲ, ਲੋਕਾਂ ਨੇ ਚੁੱਕੇ ਸਵਾਲ

Thursday, Mar 17, 2022 - 05:59 PM (IST)

ਸਾਬਕਾ ਪਾਕਿ ਰਾਸ਼ਟਰਪਤੀ ਪਰਵੇਜ਼ ਮੁਸ਼ਰਫ ਨਾਲ ਸੰਜੇ ਦੱਤ ਦੀ ਤਸਵੀਰ ਵਾਇਰਲ, ਲੋਕਾਂ ਨੇ ਚੁੱਕੇ ਸਵਾਲ

ਮੁੰਬਈ (ਬਿਊਰੋ)– ਸਾਲ 2016 ’ਚ ਹੋਏ ਉੜੀ ਹਮਲੇ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿਚਾਲੇ ਰਿਸ਼ਤੇ ਪਹਿਲਾਂ ਵਰਗੇ ਨਹੀਂ ਰਹੇ। ਭਾਰਤ ’ਚ ਪਾਕਿਸਤਾਨੀ ਕਲਾਕਾਰਾਂ ’ਤੇ ਬੈਨ ਲੱਗ ਗਿਆ। ਉਥੋਂ ਦੇ ਸਿਤਾਰਿਆਂ ਨਾਲ ਕੰਮ ਕਰਨ ’ਤੇ ਸਖ਼ਤੀ ਹੋ ਗਈ। ਦੋਵਾਂ ਦੇਸ਼ਾਂ ਵਿਚਾਲੇ ਇਹ ਤਣਾਅ ਅੱਜ ਵੀ ਜਾਰੀ ਹੈ।

ਇਹ ਖ਼ਬਰ ਵੀ ਪੜ੍ਹੋ : ਹੀਰੋਇਜ਼ਮ ਨਹੀਂ, ਕਿਰਦਾਰਾਂ ਦੀ ਕਹਾਣੀ ਹੈ ‘ਬੱਬਰ’ : ਅੰਮ੍ਰਿਤ ਮਾਨ

ਅਜਿਹੇ ’ਚ ਕੀ ਹੋਵੇ ਜੇਕਰ ਤੁਹਾਨੂੰ ਬਾਲੀਵੁੱਡ ਦੇ ਖਲਨਾਇਕ ਯਾਨੀ ਸੰਜੇ ਦੱਤ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ਰਫ ਨਾਲ ਦਿਖਣ। ਹੰਗਾਮਾ ਹੋਣਾ ਤਾਂ ਲਾਜ਼ਮੀ ਹੈ। ਬਸ ਇਹੀ ਹੋ ਗਿਆ ਹੈ।

ਸੰਜੇ ਦੱਤ ਦੀ ਇਕ ਤਸਵੀਰ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਜਿਸ ’ਚ ਉਹ ਪਰਵੇਜ਼ ਮੁਸ਼ਰਫ ਨਾਲ ਮੁਲਾਕਾਤ ਕਰਦੇ ਦਿਖਾਈ ਦੇ ਰਹੇ ਹਨ। ਦੋਵਾਂ ਦੀ ਇਹ ਮੁਲਾਕਾਤ ਦੁਬਈ ’ਚ ਹੋਈ ਸੀ।

 

 

ਇਸ ਵਾਇਰਲ ਤਸਵੀਰ ਨੂੰ ਦੇਖਣ ਤੋਂ ਬਾਅਦ ਕਈ ਲੋਕਾਂ ਦਾ ਕਹਿਣਾ ਹੈ ਕਿ ਸੰਜੇ ਦੱਤ ਤੇ ਮੁਸ਼ਰਫ ਜਿਮ ’ਚ ਮਿਲੇ ਹਨ। ਕੁਝ ਲੋਕਾਂ ਦਾ ਮੰਨਣਾ ਹੈ ਕਿ ਉਹ ਅਚਾਨਕ ਮਿਲੇ ਹਨ। ਤਸਵੀਰ ’ਚ ਪਰਵੇਜ਼ ਮੁਸ਼ਰਫ ਵ੍ਹੀਲਚੇਅਰ ’ਤੇ ਬੈਠੇ ਹਨ, ਉਥੇ ਸੰਜੇ ਦੱਤ ਕਿਸੇ ਨਾਲ ਗੱਲਬਾਤ ਕਰਦੇ ਦਿਖ ਰਹੇ ਹਨ।

ਇਸ ਤਸਵੀਰ ਨੂੰ ਦੇਖਣ ਤੋਂ ਬਾਅਦ ਕਈ ਲੋਕਾਂ ਨੇ ਪਰਵੇਜ਼ ਮੁਸ਼ਰਫ ਦੀ ਸਿਹਤ ਨੂੰ ਲੈ ਕੇ ਫਿਕਰ ਜਤਾਈ ਹੈ। ਉਨ੍ਹਾਂ ਦੀ ਸਲਾਮਤੀ ਦੀ ਦੁਆ ਮੰਗੀ ਹੈ। ਕਈ ਲੋਕਾਂ ਨੂੰ ਪਰਵੇਜ਼ ਮੁਸ਼ਰਫ ਤੇ ਸੰਜੇ ਦੱਤ ਦਾ ਇਕੱਠਿਆਂ ਆਉਣਾ ਵਧੀਆ ਨਹੀਂ ਲੱਗਾ। ਇਕ ਯੂਜ਼ਰ ਨੇ ਲਿਖਿਆ, ‘ਤਾਨਾਸ਼ਾਹ ਜਨਰਲ ਮੁਸ਼ਰਫ ਸੰਜੇ ਦੱਤ ਨਾਲ ਹੈਂਗਆਊਟ ਕਰ ਰਹੇ ਹਨ। ਇਹ ਕੀ ਚੱਲ ਰਿਹਾ ਹੈ?’ ਇਕ ਹੋਰ ਸ਼ਖ਼ਸ ਨੇ ਲਿਖਿਆ, ‘ਕੀ ਬਕਵਾਸ ਹੈ, ਬਾਲੀਵੁੱਡ ਅਦਾਕਾਰ ਕਾਰਗਿਲ ਦੇ ਮਾਸਟਰਮਾਈਂਡ ਨਾਲ ਕੀ ਕਰ ਰਿਹਾ ਹੈ। ਸੰਜੇ ਨੂੰ ਡਰੱਗਸ, ਦਾਰੂ, ਗੰਨਜ਼ ਤੇ ਦਾਊਦ ਇਬ੍ਰਾਹਿਮ ਪਸੰਦ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News