ਦੱਤ ਪਰਿਵਾਰ ਦਾ ਦੁਸ਼ਮਣ ਰਿਹੈ ''ਕੈਂਸਰ'', ਸੰਜੇ ਦੱਤ ਤੋਂ ਮਾਂ ਅਤੇ ਪਤਨੀ ਨੂੰ ਕਰ ਚੁੱਕਾ ਹੈ ਦੂਰ

08/12/2020 3:48:20 PM

ਮੁੰਬਈ (ਵੈੱਬ ਡੈਸਕ) — 61 ਸਾਲ ਦੇ ਸੰਜੇ ਦੱਤ ਨੂੰ ਥਰਡ ਸਟੇਜ ਦਾ ਫੇਫੜਿਆਂ ਦਾ ਕੈਂਸਰ ਹੈ। ਐਡਵਾਂਸ ਸਟੇਜ ਜਿਸ 'ਚ ਸਭ ਤੋਂ ਜ਼ਿਆਦਾ ਖ਼ਤਰਾ ਮੰਨਿਆ ਜਾਂਦਾ ਹੈ। ਦੱਸ ਦਈਏ ਕਿ ਕੈਂਸਰ ਨਾਲ ਸੰਜੇ ਦੱਤ ਦਾ ਪਾਲਾ ਪਹਿਲੀ ਵਾਰ ਨਹੀਂ ਪਿਆ ਇਸ ਤੋਂ ਪਹਿਲਾਂ ਉਹ ਆਪਣੀ ਮਾਂ ਨਰਗਿਸ ਦੱਤ ਨੂੰ ਵੀ ਇਸੇ ਬਿਮਾਰੀ ਕਰਕੇ ਗਵਾ ਚੁੱਕੇ ਹਨ। ਨਰਗਿਸ ਦੀ ਮੌਤ ਸਾਲ 1981 'ਚ ਕੈਂਸਰ ਕਰਕੇ ਹੋਈ ਸੀ। ਉਸ ਸਮੇਂ ਸੰਜੇ ਦੱਤ ਦੀ ਉਮਰ ਸਿਰਫ਼ 22 ਸਾਲ ਸੀ। 2 ਅਗਸਤ 1980 ਨੂੰ ਨਰਗਿਸ ਰਾਜ ਸਭਾ ਦੇ ਸੈਸ਼ਨ ਦੇ ਦੌਰਾਨ ਬਿਮਾਰ ਹੋਈ ਸੀ।

 
 
 
 
 
 
 
 
 
 
 
 
 
 

Even though my parents are not here with me today, but their blessings and teachings will always remain with me. They have been my very first teachers, guiding my every step in life. #HappyGuruPurnima to all 🙏🏻😇

A post shared by Sanjay Dutt (@duttsanjay) on Jul 4, 2020 at 11:07pm PDT

ਸ਼ੁਰੂਆਤ 'ਚ ਉਨ੍ਹਾਂ ਨੂੰ ਪੀਲੀਆ ਦੱਸਿਆ ਗਿਆ ਸੀ ਪਰ ਬਾਅਦ 'ਚ ਉਨ੍ਹਾਂ ਨੂੰ ਕੈਂਸਰ ਦੱਸਿਆ ਗਿਆ। ਉਨ੍ਹਾਂ ਦਾ ਇਲਾਜ਼ ਅਮਰੀਕਾ 'ਚ ਕਰਵਾਇਆ ਗਿਆ ਸੀ। ਇਲਾਜ਼ ਦੇ ਬਾਵਜੂਦ ਵੀ ਉਨ੍ਹਾਂ ਦੀ ਹਾਲਤ 'ਚ ਕੋਈ ਸੁਧਾਰ ਨਹੀਂ ਆਇਆ ਅਤੇ ਅਖਿਰ ਉਨ੍ਹਾਂ ਨੇ ਕੈਂਸਰ ਅੱਗ ਹਾਰ ਮੰਨ ਲਈ।
ਇਸ ਤੋਂ ਇਲਾਵਾ ਸੰਜੇ ਦੱਤ ਦੀ ਪਹਿਲੀ ਪਤਨੀ ਰਿਚਾ ਸ਼ਰਮਾ ਦੀ ਮੌਤ ਵੀ ਕੈਂਸਰ ਕਰਕੇ ਹੀ ਹੋਈ ਸੀ। ਰਿਚਾ ਨੂੰ ਬਰੇਨ ਟਿਊਮਰ ਸੀ। ਰਿਚਾ ਨੇ ਲੰਡਨ 'ਚ ਕਾਫ਼ੀ ਸਮਾਂ ਆਪਣਾ ਇਲਾਜ਼ ਕਰਵਾਇਆ ਪਰ ਸਾਲ 1996 'ਚ ਰਿਚਾ ਦੀ ਮੌਤ ਹੋ ਗਈ।
PunjabKesari
ਦੱਸਣਯੋਗ ਹੈ ਕਿ ਲੀਲਾਵਤੀ ਹਸਪਤਾਲ ਤੋਂ ਇਲਾਜ਼ ਕਰਵਾ ਕੇ ਸੰਜੇ ਦੱਤ ਹਾਲ ਹੀ 'ਚ ਡਿਸਚਾਰਜ ਹੋਏ ਸਨ। ਇਸ ਤੋਂ ਬਾਅਦ ਉਨ੍ਹਾਂ ਨੂੰ ਕੈਂਸਰ ਹੋਣ ਦੀ ਗੱਲ ਸਾਹਮਣੇ ਆਈ ਸੀ। ਫ਼ਿਲਮ ਕ੍ਰਿਟਿਕ ਕੋਮਲ ਨਾਹਟਾ ਨੇ ਸੋਸ਼ਲ ਮੀਡੀਆ 'ਤੇ ਟਵੀਟ ਜ਼ਰੀਏ ਇਸ ਦੀ ਜਾਣਕਾਰੀ ਦਿੱਤੀ ਹੈ। ਕੋਮਲ ਨਾਹਟਾ ਨੇ ਇੱਕ ਨਿੱਜੀ ਚੈਨਲ ਨੂੰ ਦੱਸਿਆ ਕਿ ਸੰਜੇ ਦੱਤ ਦੇ ਫੇਫੜਿਆਂ 'ਚ ਪਾਣੀ ਭਰ ਗਿਆ ਸੀ। ਉਹ ਕੱਢਿਆ ਗਿਆ ਅਤੇ ਫਿਰ ਟੈਸਟ ਕਰਕੇ ਸਟੇਜ ਚਾਰ ਦਾ ਕੈਂਸਰ ਡਿਟੈਕਟ ਕੀਤਾ ਗਿਆ। ਦੱਸਿਆ ਜਾ ਰਿਹਾ ਕਿ ਸੰਜੇ ਦੱਤ ਕੈਂਸਰ ਦੇ ਇਲਾਜ ਲਈ ਜਲਦ ਅਮਰੀਕਾ ਰਵਾਨਾ ਹੋ ਸਕਦੇ ਹਨ।
PunjabKesari
ਇਸ ਤੋਂ ਪਹਿਲਾਂ ਸੰਜੇ ਦੱਤ ਨੇ ਆਪਣਾ ਬਿਆਨ ਪੋਸਟ ਕਰਦੇ ਹੋਏ ਲਿਖਿਆ, “ਹੈਲੋ ਦੋਸਤੋ, ਮੈਂ ਡਾਕਟਰੀ ਇਲਾਜ ਕਰਕੇ ਆਪਣੇ ਕੰਮ ਤੋਂ ਕੁਝ ਸਮਾਂ ਬਰੇਕ ਲੈ ਰਿਹਾ ਹਾਂ। ਮੇਰਾ ਪਰਿਵਾਰ ਅਤੇ ਮੇਰੇ ਦੋਸਤ ਮੇਰੇ ਨਾਲ ਹਨ। ਮੈਂ ਆਪਣੇ ਸ਼ੁੱਭਚਿੰਤਕਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਉਹ ਪ੍ਰੇਸ਼ਾਨ ਹੋਣ 'ਤੇ ਕਿਸੇ ਵੀ ਬੇਲੋੜੀ ਚੀਜ਼ ਦਾ ਅੰਦਾਜ਼ਾ ਨਾ ਲਗਾਉਣ। ਮੈਂ ਤੁਹਾਡੇ ਪਿਆਰ ਅਤੇ ਅਰਦਾਸਾਂ ਨਾਲ ਜਲਦੀ ਵਾਪਸ ਆ ਜਾਵਾਂਗਾ।''


sunita

Content Editor

Related News