2 ਮਹੀਨਿਆਂ 'ਚ ਸੰਜੇ ਦੱਤ ਨੇ ਚੌਥੀ ਸਟੇਜ ਦੇ ਕੈਂਸਰ ਨੂੰ ਦਿੱਤੀ ਮਾਤ

10/19/2020 5:19:32 PM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰ ਸੰਜੇ ਦੱਤ ਦੇ ਪ੍ਰਸ਼ੰਸਕਾਂ ਲਈ ਇਕ ਅਹਿਮ ਖ਼ਬਰ ਸਾਹਮਣੇ ਆਈ ਹੈ। ਖ਼ਬਰਾਂ ਦੀ ਮੰਨੀਏ ਤਾਂ 61 ਸਾਲ ਦੇ ਸੰਜੇ ਦੱਤ ਦਾ ਕੈਂਸਰ ਠੀਕ ਹੋ ਗਿਆ ਹੈ। ਇਕ ਹਿੰਦੀ ਚੈਨਲ ਦੀ ਰਿਪੋਰਟ ਮੁਤਾਬਕ, ਸੰਜੇ ਦੱਤ ਦੇ ਕੈਂਸਰ ਫ੍ਰੀ ਹੋਣ ਦੀ ਪੁਸ਼ਟੀ ਕੋਕੀਲਾਬੇਨ ਹਸਪਤਾਲ ਦੇ ਸੂਤਰ ਨੇ ਕੀਤਾ ਹੈ। ਖ਼ਬਰਾਂ ਤਾਂ ਇਹ ਵੀ ਹਨ ਕਿ ਸੰਜੇ ਤੇ ਉਨ੍ਹਾਂ ਦੀ ਪਤਨੀ ਮਾਨਯਤਾ ਦੱਤ ਸ਼ਾਮ ਤੱਕ ਇਸ ਦੀ ਪੁਸ਼ਟੀ ਕਰ ਸਕਦੇ ਹਨ। ਰਿਪੋਰਟ ਮੁਤਾਬਕ, ਸੋਮਵਾਰ ਨੂੰ ਸੰਜੇ ਦੱਤ ਦੀ ਪੀ. ਈ. ਟੀ. ਰਿਪੋਰਟ ਸਾਹਮਣੇ ਆਈ, ਜਿਸ 'ਚ ਉਹ ਕੈਂਸਰ ਮੁਕਤ ਪਾਏ ਗਏ। ਪੀ. ਈ. ਟੀ. ਸਕੈਨ ਕੈਂਸਰ ਦੀ ਸਭ ਤੋਂ ਆਥੈਂਟਿਕ ਜਾਂਚ ਮੰਨੀ ਜਾਂਦੀ ਹੈ, ਉਸ 'ਚ ਪਤਾ ਲੱਗ ਜਾਂਦਾ ਹੈ ਕਿ ਪੀੜਤ ਦੀ ਕੈਂਸਰ ਸੈੱਲ ਦੀ ਕੀ ਹਾਲਤ ਹੈ। ਇਸ ਤੋਂ ਇਲਾਵਾ ਸੰਜੇ ਦੱਤ ਦੇ ਕਰੀਬੀ ਦੋਸਤ ਤੇ ਟਰੈਡ ਐਨਾਲਿਸਟ ਰਾਜ ਬੰਸਲ ਨੇ ਵੀ ਟਵੀਟ ਕਰਕੇ ਉਨ੍ਹਾਂ ਦੀ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ 'ਚ ਦੀ ਕੈਪਸ਼ਨ 'ਚ ਲਿਖਿਆ ਹੈ, 'ਤੁਹਾਡੇ ਲਈ ਖ਼ੁਸ਼ ਹਾਂ ਸੰਜੂ।' ਉਨ੍ਹਾਂ ਦੀ ਇਸ ਤਸਵੀਰ ਨੂੰ ਦੇਖ ਕੇ ਇਸ ਗੱਲ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਸੰਜੇ ਦੱਤ ਇਕ ਦਮ ਠੀਰ ਹੈ। ਖ਼ੈਰ ਜਦੋਂ ਤੱਕ ਖ਼ੁਦ ਸੰਜੇ ਦੱਤ ਇਸ ਖ਼ਬਰ ਦੀ ਪੁਸ਼ਟੀ ਨਹੀਂ ਕਰਦੇ ਉਦੋਂ ਤੱਕ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ।

PunjabKesari

ਦੱਸਣਯੋਗ ਹੈ ਕਿ ਸੰਜੇ ਦੱਤ ਨੂੰ 8 ਅਗਸਤ ਨੂੰ ਸਾਹ ਲੈਣ 'ਚ ਤਕਲੀਫ਼ ਹੋਣ ਤੋਂ ਬਾਅਦ ਲੀਲਾਵਤੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ, ਜਿਥੇ ਉਨ੍ਹਾਂ ਦੇ ਟੈਸਟ ਕੀਤੇ ਗਏ ਸਨ। ਇਸ ਤੋਂ 3 ਦਿਨ ਬਾਅਦ 11 ਅਗਸਤ ਨੂੰ ਇਹ ਗੱਲ ਸਾਹਮਣੇ ਆਈ ਸੀ ਕਿ ਸੰਜੇ ਦੱਤ ਨੂੰ ਫੇਫੜਿਆਂ ਦਾ ਕੈਂਸਰ ਹੈ। ਰਿਪੋਰਟ ਮੁਤਾਬਕ ਸੰਜੇ ਦੱਤ ਨੂੰ ਚੌਥੀ ਸਟੇਜ ਦਾ ਕੈਂਸਰ ਸੀ।


sunita

Content Editor sunita