ਐਕਸ਼ਨ ਸੀਨ ਦੀ ਸ਼ੂਟਿੰਗ ਦੌਰਾਨ ਜ਼ਖ਼ਮੀ ਹੋਏ ਸੰਜੇ ਦੱਤ, ਲੱਗੀ ਸੱਟ

Thursday, Apr 13, 2023 - 06:18 PM (IST)

ਐਕਸ਼ਨ ਸੀਨ ਦੀ ਸ਼ੂਟਿੰਗ ਦੌਰਾਨ ਜ਼ਖ਼ਮੀ ਹੋਏ ਸੰਜੇ ਦੱਤ, ਲੱਗੀ ਸੱਟ

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਸੰਜੇ ਦੱਤ ਸ਼ੂਟਿੰਗ ਦੌਰਾਨ ਜ਼ਖ਼ਮੀ ਹੋ ਗਏ ਹਨ। ਉਹ ਬੰਗਲੌਰ ’ਚ ਫ਼ਿਲਮ ‘ਕੇ. ਡੀ. ਦਿ ਡੇਵਿਲ’ ਲਈ ਇਕ ਐਕਸ਼ਨ ਸੀਨ ਦੀ ਸ਼ੂਟਿੰਗ ਕਰ ਰਹੇ ਸਨ। ਸ਼ੂਟਿੰਗ ਦੌਰਾਨ ਇਕ ਹਾਦਸਾ ਵਾਪਰਿਆ, ਜਿਸ ’ਚ ਸੰਜੇ ਦੱਤ ਜ਼ਖ਼ਮੀ ਹੋ ਗਏ। ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਉਹ ਠੀਕ ਹਨ ਤੇ ਚਿੰਤਾ ਦੀ ਕੋਈ ਗੱਲ ਨਹੀਂ ਹੈ।

ਫ਼ਿਲਮ ਯੂਨਿਟ ਦੇ ਇਕ ਸੂਤਰ ਨੇ ਇੰਡੀਆ ਟੁਡੇ ਨੂੰ ਦੱਸਿਆ ਕਿ ਸੰਜੇ ਦੱਤ ਨੂੰ ਮਾਮੂਲੀ ਸੱਟ ਲੱਗੀ ਹੈ ਤੇ ਮੁੱਢਲੀ ਸਹਾਇਤਾ ਤੋਂ ਬਾਅਦ ਸ਼ੂਟਿੰਗ ਮੁੜ ਸ਼ੁਰੂ ਕੀਤੀ ਗਈ। ਫ਼ਿਲਮ ‘ਕੇ. ਡੀ.’ ਦੀ ਪੀ. ਆਰ. ਟੀਮ ਨੇ ਦੱਸਿਆ ਕਿ ਇਹ ਮਾਮੂਲੀ ਸੱਟ ਸੀ ਤੇ ਸੰਜੂ ਸਰ ਠੀਕ ਹੋ ਗਏ ਹਨ ਤੇ ਇਕ ਪੇਸ਼ੇਵਰ ਅਦਾਕਾਰ ਦੀ ਤਰ੍ਹਾਂ ਸ਼ੂਟਿੰਗ ਜਾਰੀ ਰੱਖੀ ਹੈ। ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ ਤੇ ਫ਼ਿਲਮ ਯੂਨਿਟ ’ਚ ਸਭ ਠੀਕ ਹੈ।

ਇਹ ਖ਼ਬਰ ਵੀ ਪੜ੍ਹੋ : ਗੁਰਲੇਜ ਅਖ਼ਤਰ ਦੇ ਨਵੇਂ ਘਰ, ਧੀ ਦੀ ਦਾਤ ਤੇ ਪੁੱਤ ਦੀ ਦਸਤਾਰਬੰਦੀ ਮੌਕੇ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ

‘ਕੇ. ਡੀ. ਦਿ ਡੇਵਿਲ’ ਪ੍ਰੇਮ ਵਲੋਂ ਨਿਰਦੇਸ਼ਿਤ ਇਕ ਸਟਾਈਲਿਸ਼ ਐਕਸ਼ਨ-ਡਰਾਮਾ ਫ਼ਿਲਮ ਹੈ। ਉਹ ‘ਦਿ ਵਿਲੇਨ’ ਤੇ ‘ਜੋਗੀ’ ਵਰਗੀਆਂ ਫ਼ਿਲਮਾਂ ਦੇ ਨਿਰਦੇਸ਼ਨ ਲਈ ਜਾਣੇ ਜਾਂਦੇ ਹਨ। ‘ਕੇ. ਡੀ. ਦਿ ਡੇਵਿਲ’ ਨੂੰ ਕੇ. ਵੀ. ਐੱਨ. ਪ੍ਰੋਡਕਸ਼ਨ ਦੇ ਬੈਨਰ ਹੇਠ ਬਣਾਇਆ ਜਾ ਰਿਹਾ ਹੈ। ਇਸ ਦਾ ਸੰਗੀਤ ਅਰਜੁਨ ਗਿਆਨ ਵਲੋਂ ਤਿਆਰ ਕੀਤਾ ਗਿਆ ਹੈ। ‘ਕੇ. ਡੀ. ਦਿ ਡੇਵਿਲ’ ਕੰਨੜਾ, ਹਿੰਦੀ, ਤਾਮਿਲ, ਤੇਲਗੂ ਤੇ ਮਲਿਆਲਮ ਵਰਗੀਆਂ ਭਾਸ਼ਾਵਾਂ ’ਚ ਰਿਲੀਜ਼ ਹੋਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News